Virat Kohli promise to a fan: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਕਿਸੇ ਸੀਰੀਜ਼ ਦਾ ਹਿੱਸਾ ਨਹੀਂ ਹਨ। ਕੋਹਲੀ ਏਸ਼ੀਆ ਕੱਪ ਦੇ ਜ਼ਰੀਏ ਭਾਰਤੀ ਟੀਮ 'ਚ ਵਾਪਸੀ ਕਰਨਗੇ। ਫਿਲਹਾਲ ਟੀਮ ਇੰਡੀਆ ਹਾਰਦਿਕ ਪਾਂਡਿਆ ਦੀ ਕਪਤਾਨੀ 'ਚ ਵੈਸਟਇੰਡੀਜ਼ ਦੌਰੇ 'ਤੇ ਟੀ-20 ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਇਸ ਤੋਂ ਬਾਅਦ ਟੀਮ ਇੰਡੀਆ ਆਇਰਲੈਂਡ ਦੇ ਦੌਰੇ 'ਤੇ ਜਾਵੇਗੀ। ਪਰ ਇਸ ਦੌਰੇ ਲਈ ਵੀ ਕੋਹਲੀ ਟੀਮ ਦਾ ਹਿੱਸਾ ਨਹੀਂ ਹਨ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਕੋਹਲੀ ਆਪਣੀ ਵਾਪਸੀ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਮੁੰਬਈ ਏਅਰਪੋਰਟ 'ਤੇ ਆਪਣੀ ਕਾਰ 'ਤੇ ਜਾਂਦੇ ਸਮੇਂ ਇੱਕ ਪ੍ਰਸ਼ੰਸਕ ਨੇ ਕੋਹਲੀ ਤੋਂ ਸੈਲਫੀ ਦੀ ਮੰਗ ਕੀਤੀ। ਇਸ ਦੌਰਾਨ ਕੋਹਲੀ ਨੇ ਆਪਣੇ ਭਵਿੱਖ ਦੇ ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ 23 ਅਗਸਤ. ਕੋਹਲੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਏਸ਼ੀਆ ਕੱਪ ਦੀ ਤਿਆਰੀ ਲਈ 23 ਅਗਸਤ ਨੂੰ ਬੈਂਗਲੁਰੂ ਵਿੱਚ ਭਾਰਤੀ ਟੀਮ ਵਿੱਚ ਸ਼ਾਮਲ ਹੋਣਗੇ।
ਕੋਹਲੀ ਨੇ ਵੀਡੀਓ ਵਿੱਚ ਪ੍ਰਸ਼ੰਸਕ ਨੂੰ 23 ਅਗਸਤ ਨੂੰ ਇੱਕ ਸੈਲਫੀ ਦੇਣ ਦਾ ਵਾਅਦਾ ਕੀਤਾ, ਜਦੋਂ ਉਹ ਰਾਸ਼ਟਰੀ ਕੈਂਪ ਲਈ ਰਵਾਨਾ ਹੋਣਗੇ। ਜਿੱਥੇ ਅੱਜ ਦੇ ਦੌਰ 'ਚ ਖਿਡਾਰੀ ਆਪਣੇ ਪਲਾਨ ਬਾਰੇ ਦੱਸਣ ਤੋਂ ਟਲਦੇ ਹਨ ਉੱਥੇ ਹੀ ਕੋਹਲੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੋਹਲੀ ਨੂੰ ਵੈਸਟਇੰਡੀਜ਼ ਦੌਰੇ 'ਤੇ ਟੈਸਟ ਅਤੇ ਵਨਡੇ ਸੀਰੀਜ਼ ਖੇਡਦੇ ਦੇਖਿਆ ਗਿਆ ਸੀ। ਉਸ ਨੇ ਟੈਸਟ 'ਚ ਵੀ ਸੈਂਕੜਾ ਲਗਾਇਆ ਸੀ।
ਕੋਹਲੀ ਨੂੰ ਅਕਸਰ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਅਤੇ ਸੈਲਫੀ ਦਿੰਦੇ ਹੋਏ ਦੇਖਿਆ ਗਿਆ ਹੈ। ਮੈਦਾਨ 'ਤੇ ਹਮਲਾਵਰ ਨਜ਼ਰ ਆਉਣ ਵਾਲੇ ਕਿੰਗ ਕੋਹਲੀ ਮੈਦਾਨ ਤੋਂ ਬਾਹਰ ਕਾਫੀ ਸੰਜੀਦਾ ਦਿਖਾਈ ਦਿੰਦੇ ਹਨ। ਕੋਹਲੀ ਹਮੇਸ਼ਾ ਪ੍ਰਸ਼ੰਸਕਾਂ ਨਾਲ ਚੰਗਾ ਵਿਵਹਾਰ ਕਰਦੇ ਨਜ਼ਰ ਆਉਂਦੇ ਹਨ। ਕੋਹਲੀ ਇਸ ਸਟਾਈਲ ਲਈ ਕਾਫੀ ਮਸ਼ਹੂਰ ਹਨ।
ਦੱਸ ਦੇਈਏ ਕਿ ਏਸ਼ੀਆ ਕੱਪ 2023 ਦੀ ਸ਼ੁਰੂਆਤ 30 ਅਗਸਤ ਤੋਂ ਹੋਵੇਗੀ। ਟੂਰਨਾਮੈਂਟ 'ਚ ਭਾਰਤੀ ਟੀਮ ਆਪਣਾ ਪਹਿਲਾ ਮੈਚ ਪਾਕਿਸਤਾਨ ਦੇ ਖਿਲਾਫ 2 ਸਤੰਬਰ ਨੂੰ ਸ਼੍ਰੀਲੰਕਾ 'ਚ ਖੇਡੇਗੀ। ਏਸ਼ੀਆ ਕੱਪ 'ਚ ਕੁੱਲ 13 ਮੈਚ ਖੇਡੇ ਜਾਣਗੇ, ਜਿਸ 'ਚ 9 ਮੈਚ ਸ਼੍ਰੀਲੰਕਾ ਅਤੇ 4 ਪਾਕਿਸਤਾਨ 'ਚ ਖੇਡੇ ਜਾਣਗੇ।