Rohit Sharma and Virat Kohli: ਭਾਰਤ 'ਚ ਇਸ ਸਾਲ ਅਕਤੂਬਰ-ਨਵੰਬਰ 'ਚ ਵਨਡੇ ਵਿਸ਼ਵ ਕੱਪ (ODI World Cup) ਹੋਣਾ ਹੈ। ਇਸ 'ਚ ਅਜੇ ਲੰਮਾ ਸਮਾਂ ਬਾਕੀ ਹੈ। ਹਾਲਾਂਕਿ ਇਸ ਗੱਲ ਨੂੰ ਲੈ ਕੇ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਇਸ ਵਿਸ਼ਵ ਕੱਪ 'ਚ ਭਾਰਤੀ ਟੀਮ ਕਿਵੇਂ ਦੀ ਹੋਣੀ ਚਾਹੀਦੀ ਹੈ ਅਤੇ ਟੀਮ ਲਈ ਕਿਹੜਾ ਕੰਬੀਨੇਸ਼ਨ ਬਿਹਤਰ ਹੋਵੇਗਾ? ਟੀਮ 'ਚ ਸੀਨੀਅਰ ਖਿਡਾਰੀਆਂ ਦੀ ਭੂਮਿਕਾ ਨੂੰ ਲੈ ਕੇ ਵੀ ਚਰਚਾ ਹੋਣ ਲੱਗੀ ਹੈ। ਅਜਿਹੀ ਹੀ ਇੱਕ ਡਿਬੇਟ 'ਚ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਵਨਡੇ ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਭੂਮਿਕਾ ਉੱਤੇ ਆਪਣੀ ਗੱਲ ਰੱਖੀ ਹੈ।


ਗੌਤਮ ਗੰਭੀਰ ਨੇ ਸਟਾਰ ਸਪੋਰਟਸ ਨਾਲ ਗੱਲਬਾਤ 'ਚ ਕਿਹਾ, "ਕ੍ਰਿਕਟ 'ਚ 50 ਓਵਰਾਂ ਦਾ ਫਾਰਮੈਟ ਅਜਿਹਾ ਹੁੰਦਾ ਹੈ ਜਿੱਥੇ ਤੁਹਾਨੂੰ ਇਕ ਸਿਰੇ 'ਤੇ ਬਣੇ ਰਹਿਣ ਲਈ ਖਿਡਾਰੀ ਦੀ ਜ਼ਰੂਰਤ ਹੁੰਦੀ ਹੈ। ਟੀ-20 ਕ੍ਰਿਕਟ 'ਚ ਐਂਕਰ ਦੀ ਲੋੜ ਨਹੀਂ ਹੁੰਦੀ ਹੈ। ਅਜਿਹੇ 'ਚ ਵਨਡੇ ਵਿਸ਼ਵ ਕੱਪ 'ਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦਾ ਤਜ਼ਰਬਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ।"


ਗੰਭੀਰ ਕਹਿੰਦੇ ਹਨ, "ਤੁਹਾਡੇ ਕੋਲ ਕਈ ਪ੍ਰਭਾਵਸ਼ਾਲੀ ਖਿਡਾਰੀ ਹਨ। ਜਿਵੇਂ ਕਿ ਜਦੋਂ ਤੁਸੀਂ ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਵਰਗੇ ਖਿਡਾਰੀਆਂ ਨੂੰ ਟੀਮ 'ਚ ਲੈਂਦੇ ਹੋ ਤਾਂ ਤੁਹਾਨੂੰ ਇਹ ਧਿਆਨ 'ਚ ਰੱਖਣਾ ਹੋਵੇਗਾ ਕਿ ਇਹ ਉਨ੍ਹਾਂ ਦਾ ਪਹਿਲਾ ਵਿਸ਼ਵ ਕੱਪ ਹੋਵੇਗਾ ਅਤੇ ਇਸ ਲਈ ਇੱਥੇ ਵਿਰਾਟ ਅਤੇ ਰੋਹਿਤ ਦਾ ਤਜ਼ਰਬਾ ਮਹੱਤਵਪੂਰਨ ਹੋ ਜਾਂਦਾ ਹੈ। ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਭਾਰਤੀ ਬੱਲੇਬਾਜ਼ੀ ਲਾਈਨਅਪ ਕਿਹੋ ਜਿਹੀ ਹੋਵੇਗੀ? ਮੈਨੂੰ ਲੱਗਦਾ ਹੈ ਕਿ ਇਸ ਵਿਸ਼ਵ ਕੱਪ 'ਚ ਵਿਰਾਟ ਕੋਹਲੀ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ।"


ਲੈਅ 'ਚ ਵਾਪਸ ਆ ਗਏ ਹਨ ਵਿਰਾਟ


ਵਿਰਾਟ ਕੋਹਲੀ ਇੱਕ ਵਾਰ ਫਿਰ ਆਪਣੇ ਪੁਰਾਣੇ ਰੰਗ 'ਚ ਨਜ਼ਰ ਆ ਰਹੇ ਹਨ। ਉਹ ਏਸ਼ੀਆ ਕੱਪ 2022 ਤੋਂ ਫਾਰਮ 'ਚ ਵਾਪਸ ਆ ਗਏ ਹਨ ਅਤੇ ਉਦੋਂ ਤੋਂ ਉਨ੍ਹਾਂ ਨੇ ਬੈਕ ਟੂ ਬੈਕ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਹਾਲ ਹੀ 'ਚ ਉਨ੍ਹਾਂ ਨੇ ਸ੍ਰੀਲੰਕਾ ਖ਼ਿਲਾਫ਼ ਧਮਾਕੇਦਾਰ ਸੈਂਕੜਾ ਲਗਾਇਆ ਸੀ। ਸ੍ਰੀਲੰਕਾ ਖ਼ਿਲਾਫ਼ ਪਹਿਲੇ ਵਨਡੇ 'ਚ ਰੋਹਿਤ ਸ਼ਰਮਾ ਨੇ ਵੀ 80 ਦੌੜਾਂ ਦੀ ਤੇਜ਼ ਰਫਤਾਰ ਪਾਰੀ ਖੇਡੀ ਸੀ।