Shakib Al Hasan Video: ਸੋਸ਼ਲ ਮੀਡੀਆ 'ਤੇ ਸ਼ਾਕਿਬ ਅਲ ਹਸਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਬੰਗਲਾਦੇਸ਼ੀ ਕ੍ਰਿਕਟ ਪ੍ਰਸ਼ੰਸਕ ਸ਼ਾਕਿਬ ਨਾਲ ਲੜਦੇ ਨਜ਼ਰ ਆ ਰਹੇ ਹਨ। ਉਸ ਨੂੰ ਵੀ ਕਾਲਰ ਤੋਂ ਫੜ੍ਹ ਖਿੱਚਿਆ ਜਾ ਰਿਹਾ ਹੈ।


ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸ਼ਾਕਿਬ ਇੱਕ ਸ਼ਾਪਿੰਗ ਮਾਲ 'ਚੋਂ ਲੰਘ ਰਹੇ ਹਨ, ਜਦੋਂ ਗੁੱਸੇ 'ਚ ਆਈ ਭੀੜ ਨੇ ਉਸ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਹੇਠਾਂ ਡਿੱਗਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕੁਝ ਪ੍ਰਸ਼ੰਸਕ ਉਸ ਨੂੰ ਬਚਾਉਂਦੇ ਵੀ ਨਜ਼ਰ ਆ ਰਹੇ ਹਨ। ਇਸ ਹਮਲੇ ਦੌਰਾਨ ਉਨ੍ਹਾਂ ਨੂੰ ਬਚਾਉਣ ਲਈ ਇੱਕ ਜਿਊਲਰੀ ਸ਼ੋਅਰੂਮ ਵਿੱਚ ਲਿਜਾਇਆ ਜਾਂਦਾ ਹੈ।


ਸੋਸ਼ਲ ਮੀਡੀਆ 'ਤੇ ਯੂਜ਼ਰਸ ਲਿਖ ਰਹੇ ਹਨ ਕਿ ਵਿਸ਼ਵ ਕੱਪ 2023 'ਚ ਸ਼ਾਕਿਬ ਦੀ ਕਪਤਾਨੀ 'ਚ ਬੰਗਲਾਦੇਸ਼ ਦੇ ਖਰਾਬ ਪ੍ਰਦਰਸ਼ਨ ਕਾਰਨ ਪ੍ਰਸ਼ੰਸਕਾਂ ਨੇ ਇਹ ਸ਼ਰਮਨਾਕ ਕਾਰਾ ਕੀਤਾ ਹੈ। ਇਸ ਦੇ ਨਾਲ ਹੀ ਕਈ ਹੋਰ ਗੱਲਾਂ ਵੀ ਲਿਖੀਆਂ ਜਾ ਰਹੀਆਂ ਹਨ।


ਵੀਡੀਓ ਦੀ ਜਾਣੋ ਸੱਚਾਈ ?


ਵੀਡੀਓ ਵਿੱਚ ਜੋ ਵੀ ਦਿਖਾਈ ਦੇ ਰਿਹਾ ਹੈ ਉਹ ਸੱਚ ਹੈ। ਸ਼ਾਕਿਬ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਕਾਲਰ ਨਾਲ ਘਸੀਟਿਆ ਗਿਆ ਪਰ ਇਹ ਘਟਨਾ ਹਾਲ ਦੀ ਨਹੀਂ ਹੈ। ਅਜਿਹਾ ਵਿਸ਼ਵ ਕੱਪ ਤੋਂ ਬਹੁਤ ਪਹਿਲਾਂ ਹੋਇਆ ਸੀ। ਮਾਰਚ 2023 ਵਿੱਚ, ਸ਼ਾਕਿਬ ਇੱਕ ਇਵੈਂਟ ਵਿੱਚ ਹਿੱਸਾ ਲੈਣ ਲਈ ਦੁਬਈ ਗਿਆ ਸੀ, ਜਦੋਂ ਇਹ ਘਟਨਾ ਵਾਪਰੀ। ਇਸ ਦਾ ਬੰਗਲਾਦੇਸ਼ ਦੇ ਹਾਲੀਆ ਪ੍ਰਦਰਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।






 


ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਦੀ ਟੀਮ ਦਾ ਪ੍ਰਦਰਸ਼ਨ


ਵਿਸ਼ਵ ਕੱਪ 2023 ਵਿੱਚ, ਬੰਗਲਾਦੇਸ਼ ਦੀ ਟੀਮ ਨੇ ਸ਼ਾਕਿਬ ਅਲ ਹਸਨ ਦੀ ਕਪਤਾਨੀ ਵਿੱਚ ਪ੍ਰਵੇਸ਼ ਕੀਤਾ ਸੀ। ਲੀਗ ਗੇੜ ਦੇ 9 ਮੈਚਾਂ ਵਿੱਚੋਂ ਇਹ ਟੀਮ ਸਿਰਫ਼ ਦੋ ਮੈਚ ਹੀ ਜਿੱਤ ਸਕੀ। ਉਸ ਨੇ ਅਫਗਾਨਿਸਤਾਨ ਖਿਲਾਫ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਇੱਕ ਜਿੱਤ ਦਰਜ ਕੀਤੀ, ਜਿਸ ਤੋਂ ਬਾਅਦ ਆਖਰੀ ਮੈਚ 'ਚ ਸ਼੍ਰੀਲੰਕਾ ਨੂੰ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਟੀਮ ਦੇ ਖ਼ਰਾਬ ਪ੍ਰਦਰਸ਼ਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਨੀਦਰਲੈਂਡ ਤੋਂ ਵੀ ਹਾਰ ਗਈ ਸੀ।


ਸ਼ਾਕਿਬ ਵੀ ਵਿਵਾਦਾਂ 'ਚ ਰਹੇ


ਸ਼ਾਕਿਬ ਅਲ ਹਸਨ ਵਿਸ਼ਵ ਕੱਪ ਵਿੱਚ ਵੀ ਵਿਵਾਦਾਂ ਵਿੱਚ ਘਿਰ ਗਏ ਸਨ। ਟੀਮ ਦੀ ਲਗਾਤਾਰ ਹਾਰ ਅਤੇ ਆਪਣੇ ਬੱਲੇ ਤੋਂ ਦੌੜਾਂ ਨਾ ਬਣਾ ਸਕਣ ਕਾਰਨ ਉਹ ਟੂਰਨਾਮੈਂਟ ਦੇ ਮੱਧ ਵਿੱਚ ਕੁਝ ਸਮਾਂ ਕੱਢ ਕੇ ਬੰਗਲਾਦੇਸ਼ ਪਰਤ ਗਿਆ। ਇੱਥੇ ਉਹ ਆਪਣੇ ਬਚਪਨ ਦੇ ਕੋਚ ਤੋਂ ਸੁਝਾਅ ਲੈ ਕੇ ਮੁੜ ਭਾਰਤ ਪਰਤਿਆ। ਉਸ ਦੀ ਇਹ ਕਾਰਵਾਈ ਮੌਜੂਦਾ ਬੰਗਲਾਦੇਸ਼ੀ ਕੋਚਿੰਗ ਸਟਾਫ ਲਈ ਨਮੋਸ਼ੀ ਵਾਲੀ ਸਾਬਤ ਹੋਈ। ਇਸ ਤੋਂ ਬਾਅਦ ਉਹ ਪਿਛਲੇ ਮੈਚ 'ਚ ਵੀ ਮੈਦਾਨ 'ਚ ਨਹੀਂ ਉਤਰਿਆ।