Women's IPL Auction 2023:: ਮਹਿਲਾ ਪ੍ਰੀਮੀਅਰ ਲੀਗ (WPL) ਦੀ ਪਹਿਲੀ ਨਿਲਾਮੀ ਸੋਮਵਾਰ ਨੂੰ ਪੂਰੀ ਹੋਈ। ਇੱਥੇ 5 ਫ੍ਰੈਂਚਾਇਜ਼ੀ ਨੇ ਕੁੱਲ 87 ਖਿਡਾਰੀਆਂ ਨੂੰ ਖਰੀਦਿਆ। ਇਨ੍ਹਾਂ 87 ਖਿਡਾਰੀਆਂ ਵਿੱਚੋਂ 20 ਖਿਡਾਰੀ ਅਜਿਹੇ ਸਨ ਜਿਨ੍ਹਾਂ ਨੂੰ ਇੱਕ ਕਰੋੜ ਤੋਂ ਵੱਧ ਦੀ ਰਕਮ ਮਿਲੀ। ਖਾਸ ਗੱਲ ਇਹ ਹੈ ਕਿ ਸਿਰਫ 6 ਘੰਟਿਆਂ 'ਚ ਕਰੋੜਪਤੀ ਬਣ ਚੁੱਕੇ ਇਨ੍ਹਾਂ 20 ਖਿਡਾਰੀਆਂ 'ਚੋਂ 10 ਭਾਰਤੀ ਅਤੇ 10 ਵਿਦੇਸ਼ੀ ਸਨ।


ਇਨ੍ਹਾਂ 20 ਖਿਡਾਰੀਆਂ 'ਚੋਂ ਜਿਨ੍ਹਾਂ ਨੇ ਇੱਕ ਕਰੋੜ ਤੋਂ ਵੱਧ ਦੀ ਰਾਸ਼ੀ ਹਾਸਲ ਕੀਤੀ, ਉਨ੍ਹਾਂ 'ਚੋਂ 7 ਖਿਡਾਰੀਆਂ ਨੂੰ ਦੋ ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਮਿਲੀ। ਜਿੱਥੇ ਚਾਰ ਖਿਡਾਰੀਆਂ ਨੇ ਦੋ ਕਰੋੜ ਤੋਂ ਵੱਧ ਦੀ ਕਮਾਈ ਕੀਤੀ, ਉਥੇ ਤਿੰਨ ਖਿਡਾਰੀਆਂ ਨੇ ਤਿੰਨ ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਦੇਖੋ ਕਿਹੜੇ ਖਿਡਾਰੀਆਂ ਨੂੰ ਮਿਲੀ ਇੱਕ ਕਰੋੜ ਜਾਂ ਵੱਧ ਕੀਮਤ...


1. ਸਮ੍ਰਿਤੀ ਮੰਧਾਨਾ (ਭਾਰਤੀ ਬੱਲੇਬਾਜ਼): 3.40 ਕਰੋੜ ਰੁਪਏ (ਰਾਇਲ ਚੈਲੰਜਰਜ਼ ਬੰਗਲੌਰ)
2. ਐਸ਼ਲੇ ਗਾਰਡਨਰ (ਆਸਟ੍ਰੇਲੀਅਨ ਆਲਰਾਊਂਡਰ): 3.20 ਕਰੋੜ ਰੁਪਏ (ਗੁਜਰਾਤ ਜਾਇੰਟਸ)
3. ਨੈਟਲੀ ਸਿਵਰ (ਅੰਗਰੇਜ਼ੀ ਆਲਰਾਊਂਡਰ): 3.20 ਕਰੋੜ ਰੁਪਏ (ਮੁੰਬਈ ਇੰਡੀਅਨਜ਼)
4. ਦੀਪਤੀ ਸ਼ਰਮਾ (ਭਾਰਤੀ ਆਲਰਾਊਂਡਰ): 2.60 ਕਰੋੜ ਰੁਪਏ (ਯੂਪੀ ਵਾਰੀਅਰਜ਼)
5. ਜੇਮਿਮਾ ਰੌਡਰਿਗਜ਼ (ਭਾਰਤੀ ਬੱਲੇਬਾਜ਼): 2.20 ਕਰੋੜ ਰੁਪਏ (ਦਿੱਲੀ ਕੈਪੀਟਲਜ਼)
6. ਬੇਥ ਮੂਨੀ (ਆਸਟ੍ਰੇਲੀਅਨ ਵਿਕਟਕੀਪਰ ਬੱਲੇਬਾਜ਼): 2 ਕਰੋੜ ਰੁਪਏ (ਗੁਜਰਾਤ ਜਾਇੰਟਸ)
7. ਸ਼ੈਫਾਲੀ ਵਰਮਾ (ਭਾਰਤੀ ਬੱਲੇਬਾਜ਼): 2 ਕਰੋੜ ਰੁਪਏ (ਦਿੱਲੀ ਕੈਪੀਟਲਜ਼)
8. ਪੂਜਾ ਵਸਤਰਕਰ (ਭਾਰਤੀ ਆਲਰਾਊਂਡਰ): 1.90 ਕਰੋੜ ਰੁਪਏ (ਮੁੰਬਈ ਇੰਡੀਅਨਜ਼)
9. ਰਿਚਾ ਘੋਸ਼ (ਭਾਰਤੀ ਵਿਕਟਕੀਪਰ ਬੱਲੇਬਾਜ਼): 1.90 ਕਰੋੜ ਰੁਪਏ (ਰਾਇਲ ਚੈਲੰਜਰਜ਼ ਬੰਗਲੌਰ)
10. ਸੋਫੀ ਏਕਲਸਟੋਨ (ਅੰਗਰੇਜ਼ੀ ਆਲਰਾਊਂਡਰ): 1.80 ਕਰੋੜ ਰੁਪਏ (ਯੂਪੀ ਵਾਰੀਅਰਜ਼)
11. ਹਰਮਨਪ੍ਰੀਤ ਕੌਰ (ਭਾਰਤੀ ਹਰਫਨਮੌਲਾ): 1.80 ਕਰੋੜ ਰੁਪਏ (ਮੁੰਬਈ ਇੰਡੀਅਨਜ਼)
12. ਐਲੀਸ ਪੇਰੀ (ਆਸਟਰੇਲੀਅਨ ਆਲਰਾਊਂਡਰ): 1.70 ਕਰੋੜ ਰੁਪਏ (ਰਾਇਲ ਚੈਲੇਂਜਰਜ਼ ਬੰਗਲੌਰ)
13. ਰੇਣੁਕਾ ਸਿੰਘ (ਭਾਰਤੀ ਗੇਂਦਬਾਜ਼): 1.50 ਕਰੋੜ ਰੁਪਏ (ਰਾਇਲ ਚੈਲੰਜਰਜ਼ ਬੈਂਗਲੁਰੂ)
14. ਯਸਤਿਕਾ ਭਾਟੀਆ (ਭਾਰਤੀ ਵਿਕਟਕੀਪਰ ਬੱਲੇਬਾਜ਼): 1.50 ਕਰੋੜ ਰੁਪਏ (ਮੁੰਬਈ ਇੰਡੀਅਨਜ਼)
15. ਮਾਰੀਜੇਨ ਕਪ (ਦੱਖਣੀ ਅਫ਼ਰੀਕੀ ਆਲਰਾਊਂਡਰ): 1.50 ਕਰੋੜ ਰੁਪਏ (ਦਿੱਲੀ ਕੈਪੀਟਲਜ਼)
16. ਤਾਹਿਲਾ ਮੈਕਗ੍ਰਾ (ਆਸਟ੍ਰੇਲੀਅਨ ਆਲਰਾਊਂਡਰ): 1.40 ਕਰੋੜ ਰੁਪਏ (ਯੂ.ਪੀ. ਵਾਰੀਅਰਜ਼)
17. ਦੇਵਿਕਾ ਵੈਦਿਆ (ਭਾਰਤੀ ਆਲਰਾਊਂਡਰ): 1.40 ਕਰੋੜ ਰੁਪਏ (ਯੂਪੀ ਵਾਰੀਅਰਜ਼)
18. ਮੇਗ ਲੈਨਿੰਗ (ਆਸਟ੍ਰੇਲੀਅਨ ਬੱਲੇਬਾਜ਼): 1.10 ਕਰੋੜ ਰੁਪਏ (ਦਿੱਲੀ ਕੈਪੀਟਲਜ਼)
19. ਸ਼ਬਨੀਮ ਇਸਮਾਈਲ (ਦੱਖਣੀ ਅਫ਼ਰੀਕੀ ਗੇਂਦਬਾਜ਼): 1 ਕਰੋੜ ਰੁਪਏ (ਯੂ.ਪੀ. ਵਾਰੀਅਰਜ਼)
20. ਐਮਿਲਿਆ ਕਾਰ (ਨਿਊਜ਼ੀਲੈਂਡ ਆਲਰਾਊਂਡਰ): 1 ਕਰੋੜ ਰੁਪਏ (ਮੁੰਬਈ ਇੰਡੀਅਨਜ਼)


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।