CWG 2022: ਬਰਮਿੰਘਮ 'ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤੀਆਂ ਖਿਡਾਰੀਆਂ ਨੇ ਝੰਡੇ ਗੱਡ ਦਿੱਤੇ ਹਨ। ਪੰਜਾਬੀਆਂ ਨੇ ਵੀ ਸੂਬੇ ਦਾ ਮਾਣ ਵਧਾ ਦਿੱਤਾ ਹੈ । ਨੈਸ਼ਨਲ ਸਪੋਰਟਸ ਅਕੈਡਮੀ ਤੋਂ ਟ੍ਰੇਨਿੰਗ ਲੈ ਚੁੱਕੇ ਇਹਨਾਂ ਖਿਡਾਰੀਆਂ ਦੇ ਸਵਾਗਤ ਲਈ ਅੱਜ ਸਪੋਰਟਸ ਅਕੈਡਮੀ ਆਫ ਇੰਡੀਆ ਵੱਲੋਂ ਖਾਸ ਪ੍ਰੋਗਰਾਮ ਰੱਖਿਆ ਗਿਆ। ਜਿਸ 'ਚ ਫੱਲਾਂ ਅਤੇ ਪਟਾਕਿਆਂ ਨਾਲ ਇਹਨਾਂ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਇਸ ਸੰਸਥਾ ਦੇ ਖਿਡਾਰੀਆਂ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਤਿੰਨ ਸੋਨ, ਤਿੰਨ ਚਾਂਦੀ ਅਤੇ ਚਾਰ ਕਾਂਸੀ ਦੇ 10 ਤਗਮੇ ਜਿੱਤੇ ਹਨ।
ਮੈਡਲ ਜਿੱਤ ਕੇ ਆਏ ਖਿਡਾਰੀਆਂ ਦਾ ਪਟਿਆਲਾ NSA ਵੱਲੋਂ ਇਹਨਾਂ ਖਿਡੀਆਂ ਦਾ ਸਨਮਾਨ
ਗੁਰਦੀਪ ਸਿਂਘ , ਵੇਟਲਿਫਟਰ
ਹਰਜਿਂਦਰ ਕੌਰ , ਵੇਟ ਲਿਫਟਰ
ਸੋਨ ਤਗਮਾ ਜੇਤੂ ਮੀਰਾਬਾਈ ਚਾਨੂ ਨੇ ਕਿਹਾ ਕਿ ਅਸੀਂ ਇਸ ਸੰਸਥਾ ਵਿਚ ਆਪਣੀ ਖੇਡ 'ਤੇ ਬਹੁਤ ਮਿਹਨਤ ਕੀਤੀ ਸੀ, ਜਿਸ ਦਾ ਨਤੀਜਾ ਅੱਜ ਇਹ ਤਗਮੇ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀਆਂ ਸਹੂਲਤਾਂ ਵਿੱਚ ਕਾਫੀ ਵਾਧਾ ਹੋਇਆ ਹੈ, ਜਿਸ ਕਾਰਨ ਖਿਡਾਰੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋਇਆ ਹੈ। ਚਾਨੂੰ ਨੇ ਕਿਹਾ ਕਿ ਇਹ ਪ੍ਰਾਪਤੀ ਇਕੱਲੇ ਖਿਡਾਰੀ ਦੀ ਨਹੀਂ ਸਗੋਂ ਟੀਮ ਦੀ ਕੋਸ਼ਿਸ਼ ਹੈ ਕਿਉਂਕਿ ਇਸ ਵਿੱਚ ਸੰਸਥਾ ਦੇ ਪ੍ਰਬੰਧਕਾਂ ਅਤੇ ਕੋਚਾਂ ਦਾ ਵੀ ਅਹਿਮ ਯੋਗਦਾਨ ਹੈ।
ਚਾਨੂ ਤੋਂ ਇਲਾਵਾ ਸੋਨ ਤਗਮਾ ਜੇਤੂ ਅਚਿੰਤਾ ਸ਼ਿਉਲੀ , Jeremy Lalalrinnun , ਚਾਂਦੀ ਦਾ ਤਗਮਾ ਜੇਤੂ ਬਿੰਦੀਆ ਰਾਣੀ ਦੇਵੀ ਅਤੇ ਵਿਕਾਸ ਠਾਕੁਰ, ਕਾਂਸੀ ਤਮਗਾ ਜੇਤੂ ਗੁਰੂਰਾਜਾ ਪੁਜਾਰੀ, ਹਰਜਿੰਦਰ ਕੌਰ ਅਤੇ ਲਵਪ੍ਰੀਤ ਸਿੰਘ ਸਮੇਤ ਬਾਕੀ ਸਾਰੇ 9 ਵੇਟਲਿਫਟਰ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇ ਇਨ੍ਹਾਂ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਪੰਜਾਬ ਸਰਕਾਰ ਦੀ ਤਰਫੋਂ ਡੀਸੀ ਅੰਮ੍ਰਿਤਸਰ ਤੇ ਹੋਰ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰਨ ਲਈ ਪੁੱਜੇ ਸਨ।