CWG 2022 : ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਭਾਰਤੀ ਮਹਿਲਾ ਹਾਕੀ ਟੀਮ ਨੇ ਕਮਾਲ ਕਰ ਦਿੱਤਾ। ਨਿਊਜ਼ੀਲੈਂਡ ਖਿਲਾਫ ਮੈਚ  'ਚ ਪੈਨਲਟੀ ਸ਼ੂਟਆਊਟ ਵਿੱਚ ਭਾਰਤੀ ਟੀਮ ਨੇ ਜਿੱਤ ਦਰਜ ਕਰ ਦਿੱਤੀ ਅਤੇ ਕਾਂਸੀ ਦੇ ਤਗ਼ਮਾ  'ਤੇ ਕਬਜ਼ਾ ਕਰ ਲਿਆ।  ਇਸ ਮੈਚ ਦੇ ਪੂਰੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ। ਇਸ ਤੋਂ ਬਾਅਦ ਭਾਰਤ ਦੀਆਂ ਧੀਆਂ ਨੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਦਰਜ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ।


CWG 2022: 9ਵੇਂ ਦਿਨ ਭਾਰਤ 'ਤੇ ਤਗਮਿਆਂ ਦੀ ਬਾਰਿਸ਼, 4 ਸੋਨੇ ਦੇ ਨਾਲ 14 ਤਗਮੇ ਆਏ; ਇੱਥੇ ਹੈ ਜੇਤੂਆਂ ਦੀ ਲਿਸਟ


ਟੀਮ ਇੰਡੀਆ ਨੇ ਇਸ ਮੈਚ ਦੇ ਦੂਜੇ ਕੁਆਰਟਰ ਵਿੱਚ ਇੱਕ ਗੋਲ ਕੀਤਾ। ਇਸ ਦੌਰਾਨ ਭਾਰਤੀ ਟੀਮ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਕਿ ਅਗਲਾ ਗੋਲ ਵੀ ਕੀਤਾ ਜਾਵੇ। ਪਰ ਸਫਲਤਾ ਨਹੀਂ ਮਿਲੀ। ਤੀਜੇ ਕੁਆਰਟਰ ਦੇ ਅੰਤ ਤੱਕ ਟੀਮ ਇੰਡੀਆ ਨੇ 1-0 ਦੀ ਬੜ੍ਹਤ ਬਣਾ ਲਈ ਸੀ। ਪਰ ਨਿਊਜ਼ੀਲੈਂਡ ਨੇ ਚੌਥੇ ਕੁਆਰਟਰ ਵਿੱਚ ਗੋਲ ਕਰਕੇ 1-1 ਨਾਲ ਬਰਾਬਰੀ ਕਰ ਲਈ। ਪੂਰੇ ਸਮੇਂ ਤੱਕ ਮੈਚ ਦਾ ਸਕੋਰ 1-1 ਸੀ। ਇਸ ਲਈ ਪੈਨਲਟੀ ਸ਼ੂਟਆਊਟ ਰਾਹੀਂ ਨਤੀਜਾ ਤੈਅ ਕੀਤਾ ਗਿਆ।ਭਾਰਤ ਨੇ ਪੈਨਲਟੀ ਸ਼ੂਟਆਊਟ ਵਿੱਚ ਇਹ ਮੈਚ 2-1 ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਕਾਂਸੀ ਦੇ ਤਗਮੇ 'ਤੇ ਕਬਜ਼ਾ ਕਰ ਲਿਆ।


ਜ਼ਿਕਰਯੋਗ ਹੈ ਕਿ ਹਾਕੀ 'ਚ ਭਾਰਤ ਦੀ ਜਿੱਤ ਦੇ ਨਾਲ ਹੀ ਨੀਤੂ ਨੇ ਬਾਕਸਿੰਗ 'ਚ ਕਮਾਲ ਦਿਖਾਇਆ। ਉਸ ਨੇ ਫਾਈਨਲ ਮੈਚ ਜਿੱਤ ਕੇ ਸੋਨ ਤਮਗਾ ਜਿੱਤਿਆ। ਨੀਤੂ ਨੇ ਫਾਈਨਲ ਵਿੱਚ ਇੰਗਲੈਂਡ ਦੀ ਡੇਮੀ-ਜੇਡ ਰੇਜ਼ਟਨ ਨੂੰ ਹਰਾਇਆ


CWG 2022: ਨੀਤੂ ਤੋਂ ਬਾਅਦ ਬਾਕਸਰ ਅਮਿਤ ਪੰਘਾਲ ਨੇ ਵੀ ਜਿੱਤਿਆ ਸੋਨ ਤਗਮਾ


 


CWG 2022: ਮੁੱਕੇਬਾਜ਼ੀ ਵਿੱਚ ਆਇਆ ਭਾਰਤ ਦਾ ਪਹਿਲਾ ਗੋਲਡ, ਹਰਿਆਣਾ ਦੀ ਨੀਤੂ ਨੇ ਇੱਕਤਰਫਾ ਅੰਦਾਜ਼ ਵਿੱਚ ਜਿੱਤਿਆ ਫਾਈਨਲ