Anshu Malik Wins Silver Medal in CWG 2022 : ਦੇਸ਼ ਨੂੰ ਕੁਸ਼ਤੀ ਵਿੱਚ ਪਹਿਲਾ ਮੈਡਲ ਮਿਲ ਗਿਆ ਹੈ। ਭਾਰਤ ਦੀ ਅੰਸ਼ੂ ਮਲਿਕ ਨੇ 57 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਹਾਲਾਂਕਿ ਉਹ ਫਾਈਨਲ ਮੈਚ 'ਚ ਸੋਨ ਤਮਗਾ ਜਿੱਤਣ ਤੋਂ ਖੁੰਝ ਗਈ ਹੈ।



ਨਾਈਜੀਰੀਆ ਦੇ ਓਦੁਨਾਯੋ ਅਡੇਕੁਓਰੋਏ ਨੇ ਫਾਈਨਲ ਦੇ ਪਹਿਲੇ ਦੌਰ ਵਿੱਚ ਚਾਰ ਅੰਕ ਬਣਾਏ। ਇਸ ਤੋਂ ਬਾਅਦ ਅੰਸ਼ੂ ਨੇ ਦੂਜੇ ਦੌਰ 'ਚ ਜ਼ਬਰਦਸਤ ਵਾਪਸੀ ਕੀਤੀ ਅਤੇ ਚਾਰ ਅੰਕ ਹਾਸਲ ਕੀਤੇ ਪਰ ਨਾਈਜੀਰੀਆ ਦੇ ਓਦੁਨਾਯੋ ਅਡੇਕੁਓਰੋਏ ਨੇ ਵੀ ਦੂਜੇ ਦੌਰ 'ਚ ਦੋ ਅੰਕ ਹਾਸਲ ਕੀਤੇ। ਅਜਿਹੇ 'ਚ ਅੰਸ਼ੂ ਸੋਨ ਤਗਮਾ ਨਹੀਂ ਜਿੱਤ ਸਕੀ ਅਤੇ ਅੰਸ਼ੂ ਮਲਿਕ ਨੂੰ ਚਾਂਦੀ ਦੇ ਤਗਮੇ 'ਤੇ ਸੰਤੁਸ਼ਟ ਹੋਣਾ ਪਿਆ।

ਦੱਸ ਦੇਈਏ ਕਿ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਇਹ 21ਵਾਂ ਤਮਗਾ ਹੈ। ਹਾਲਾਂਕਿ ਕੁਸ਼ਤੀ 'ਚ ਇਹ ਦੇਸ਼ ਦਾ ਪਹਿਲਾ ਤਮਗਾ ਹੈ। ਇਸ ਤੋਂ ਬਾਅਦ ਬਜਰੰਗ ਪੂਨੀਆ, ਦੀਪਕ ਪੂਨੀਆ ਅਤੇ ਸਾਕਸ਼ੀ ਮਲਿਕ ਵੀ ਫਾਈਨਲ 'ਚ ਸੋਨ ਤਮਗੇ ਲਈ ਭਿੜਣਗੇ।

ਭਾਰਤੀ ਪਹਿਲਵਾਨਾਂ ਦਾ ਅਗਲਾ ਕਾਰਜਕ੍ਰਮ

ਪੁਰਸ਼ਾਂ ਦੇ 65 ਕਿਲੋ ਵਿੱਚ  ਗੋਲਡ ਲਈ ਬਜਰੰਗ ਪੂਨੀਆ ਬਨਾਮ ਲਚਲਾਨ ਮੈਕਨੀਲ (ਕੈਨੇਡਾ)।

ਮਹਿਲਾਵਾਂ ਦੇ 62 ਕਿਲੋ ਵਿੱਚ ਗੋਲਡ ਲਈ ਸਾਕਸ਼ੀ ਮਲਿਕ ਬਨਾਮ ਅਨਾ ਗੋਡੀਨੇਜ਼ ਗੋਂਜ਼ਾਲੇਜ਼ (ਕੈਨੇਡਾ) ।

ਪੁਰਸ਼ਾਂ ਦੇ 86 ਕਿਲੋ ਵਿੱਚ ਗੋਲਡ ਲਈ ਦੀਪਕ ਪੂਨੀਆ ਬਨਾਮ ਮੁਹੰਮਦ ਇਨਾਮ (ਪਾਕਿਸਤਾਨ)।

ਮਹਿਲਾਵਾਂ ਦੇ 68 ਕਿਲੋਗ੍ਰਾਮ ਵਿੱਚ ਕਾਂਸੀ ਲਈ ਦਿਵਿਆ ਕਾਕਰਾਨ ਬਨਾਮ ਟਾਈਗਰ ਲਿਲੀ ਕਾਕਰ ਲੇਮਲੀਅਰ (ਟੋਂਗਾ)।

ਪੁਰਸ਼ਾਂ ਦੇ 125 ਕਿਲੋਗ੍ਰਾਮ ਵਿੱਚ ਕਾਂਸੀ ਲਈ ਮੋਹਿਤ ਗਰੇਵਾਲ ਬਨਾਮ ਆਰੋਨ ਜੌਨਸਨ (ਜਮੈਕਾ)।