India vs South Africa 1st T20, Delhi Heat: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਸ਼ਾਇਦ ਹੀ ਕੋਈ ਅੰਤਰਰਾਸ਼ਟਰੀ ਮੈਚ ਜੂਨ ਦੇ ਮਹੀਨੇ ਦਿੱਲੀ ਵਿੱਚ ਖੇਡਿਆ ਗਿਆ ਹੋਵੇ।

ਰਾਜਧਾਨੀ 'ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ ਅਤੇ ਇਸ ਕਾਰਨ ਦੋਵੇਂ ਟੀਮਾਂ ਦੇ ਖਿਡਾਰੀ ਪ੍ਰੇਸ਼ਾਨ ਹਨ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਵੀ ਮੈਚ ਤੋਂ ਪਹਿਲਾਂ ਗਰਮੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਿਆਨਕ ਦੀ ਗਰਮੀ ਨੂੰ ਦੇਖਦੇ ਹੋਏ ਵੱਡਾ ਫੈਸਲਾ ਲਿਆ ਹੈ।

ਦਿੱਲੀ ਦੀ ਗਰਮੀ ਤੋਂ ਬਚਾਉਣ ਲਈ BCCI ਨੇ ਲਿਆ ਵੱਡਾ ਫੈਸਲਾ


TOI ਦੀ ਇੱਕ ਰਿਪੋਰਟ ਦੇ ਅਨੁਸਾਰ ਖਿਡਾਰੀਆਂ ਨੂੰ ਦਿੱਲੀ ਦੀ ਗਰਮੀ ਤੋਂ ਬਚਾਉਣ ਲਈ ਭਾਰਤੀ ਕ੍ਰਿਕਟ ਬੋਰਡ ਨੇ ਮੈਚ ਦੌਰਾਨ 10 ਓਵਰਾਂ ਦੇ ਬਾਅਦ ਡ੍ਰਿੰਕਸ ਬ੍ਰੇਕ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਦੋਵਾਂ ਟੀਮਾਂ ਦੇ ਖਿਡਾਰੀਆਂ ਲਈ ਰਾਹਤ ਵਾਲਾ ਸਾਬਤ ਹੋ ਰਿਹਾ ਹੈ। ਅਜਿਹੇ 'ਚ ਦੋਵੇਂ ਟੀਮਾਂ ਨੇ ਬੋਰਡ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਟੀ-20 ਮੈਚ ਦੌਰਾਨ ਕੋਈ ਬ੍ਰੇਕ ਨਹੀਂ ਲਿਆ ਜਾਂਦਾ ਹੈ ਪਰ ਦਿੱਲੀ ਦਾ ਪਾਰਾ ਲਗਾਤਾਰ 45 ਡਿਗਰੀ ਦੇ ਆਸ-ਪਾਸ ਹੋਣ ਕਾਰਨ ਬੀਸੀਸੀਆਈ ਨੇ ਇਸ ਦੀ ਲੋੜ ਮਹਿਸੂਸ ਕੀਤੀ ਹੈ।

ਦੱਖਣੀ ਅਫਰੀਕਾ ਦੀ ਟੀਮ ਦਿੱਲੀ ਦੀ ਗਰਮੀ ਤੋਂ ਸੀ ਪ੍ਰੇਸ਼ਾਨ  


ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਦਿੱਲੀ ਦੀ ਗਰਮੀ ਤੋਂ ਕਾਫੀ ਪਰੇਸ਼ਾਨ ਹਨ। ਕਪਤਾਨ ਤੇਂਬਾ ਬਾਵੁਮਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਉਮੀਦ ਸੀ ਕਿ ਦਿੱਲੀ 'ਚ ਗਰਮੀ ਹੋਵੇਗੀ ਪਰ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਇੰਨੀ ਗਰਮੀ ਹੋਵੇਗੀ। ਬਾਵੁਮਾ ਨੇ ਕਿਹਾ, "ਸਾਨੂੰ ਉਮੀਦ ਸੀ ਕਿ ਇੱਥੇ ਗਰਮੀ ਹੋਵੇਗੀ ਪਰ ਇਹ ਨਹੀਂ ਪਤਾ ਸੀ ਕਿ ਐਨੀ ਗਰਮੀ ਹੋਵੇਗੀ। ਇਹ ਚੰਗੀ ਗੱਲ ਹੈ ਕਿ ਮੈਚ ਰਾਤ ਨੂੰ ਖੇਡੇ ਜਾ ਰਹੇ ਹਨ, ਕਿਉਂਕਿ ਇਹ ਗਰਮੀ ਰਾਤ ਨੂੰ ਸਹਾ ਜਾ ਸਕਦਾ ਹੈ। ਇਸ ਦੌਰਾਨ ਲੋਕ ਖੁਦ ਦੀ ਦੇਖਭਾਲ ਕਰਨ ਵਿੱਚ ਲੱਗੇ ਹੋਏ ਹਨ। ਗਰਮੀ ਵਿੱਚ ਬਹੁਤ ਸਾਰਾ ਪਾਣੀ ਪੀਓ ਅਤੇ ਜਿੰਨਾ ਹੋ ਸਕੇ ਮਾਨਸਿਕ ਤੌਰ 'ਤੇ ਤਾਜ਼ਾ ਰਹੋ।