ਵਿੰਬੈਲਡਨ ਫਾਈਨਲ 'ਚ ਸੇਰੇਨਾ vs ਕਰਬਰ
ਕਰਬਰ ਨੇ ਸੈਮੀਫਾਈਨਲ 'ਚ ਸੇਰੇਨਾ ਵਿਲੀਅਮਸ ਦੀ ਵੱਡੀ ਭੈਣ ਵੀਨਸ ਵਿਲੀਅਮਸ ਨੂੰ ਮਾਤ ਦਿੱਤੀ। ਕਰਬਰ ਨੇ 71 ਮਿਨਟ ਤਕ ਚੱਲੇ ਮੈਚ 'ਚ ਵੀਨਸ ਵਿਲੀਅਮਸ ਨੂੰ 6-4, 6-4 ਦੇ ਫਰਕ ਨਾਲ ਹਰਾਇਆ।
Download ABP Live App and Watch All Latest Videos
View In Appਹੁਣ ਸੇਰੇਨਾ ਵਿਲੀਅਮਸ ਫਾਈਨਲ 'ਚ ਕਰਬਰ ਖਿਲਾਫ ਆਪਣੀ ਭੈਣ ਨੂੰ ਮਿਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਉਤਰੇਗੀ।
ਖਾਸ ਗੱਲ ਇਹ ਹੈ ਕਿ ਸੇਰੇਨਾ ਇਸੇ ਸਾਲ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਦੇ ਫਾਈਨਲ 'ਚ ਕਰਬਰ ਤੋਂ ਹਾਰ ਗਈ ਸੀ।
ਹੁਣ ਸੇਰੇਨਾ ਕੋਲ ਆਸਟ੍ਰੇਲੀਅਨ ਓਪਨ ਦੀ ਹਰ ਦਾ ਬਦਲਾ ਲੈਣ ਦਾ ਮੌਕਾ ਵੀ ਹੋਵੇਗਾ। ਜਿਸ ਅੰਦਾਜ਼ ਨਾਲ ਸੇਰੇਨਾ ਨੇ ਸੈਮੀਫਾਈਨਲ ਮੈਚ ਜਿੱਤਿਆ ਉਸਤੋਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ ਕਿ ਕਰਬਰ ਲਈ ਫਾਈਨਲ 'ਚ ਜਿੱਤ ਦਰਜ ਕਰਨਾ ਮੁਸ਼ਕਿਲ ਹੋਣ ਵਾਲਾ ਹੈ।
ਵਿਸ਼ਵ ਨੰਬਰ 1 ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੇ ਵਿੰਬੈਲਡਨ ਗ੍ਰੈਂਡ ਸਲੈਮ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ।
ਫਾਈਨਲ 'ਚ 6 ਵਾਰ ਦੇ ਵਿੰਬੈਲਡਨ ਚੈਂਪੀਅਨ ਸੇਰੇਨਾ ਦੀ ਟੱਕਰ ਜਰਮਨੀ ਦੀ ਖਿਡਾਰਨ ਐਂਜਲੀਕ ਕਰਬਰ ਖਿਲਾਫ ਹੋਵੇਗੀ।
ਸੇਰੇਨਾ ਵਿਲੀਅਮਸ ਨੇ ਸੈਮੀਫਾਈਨਲ ਮੈਚ ਇੱਕ ਤਰਫ ਅੰਦਾਜ਼ 'ਚ ਜਿੱਤਿਆ। ਸੇਰੇਨਾ ਨੇ ਰੂਸੀ ਖਿਡਾਰਨ ਨੂੰ 48 ਮਿਨਟ 'ਚ ਹੀ ਮਾਤ ਦੇ ਦਿੱਤੀ।
ਵੀਰਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ 'ਚ ਸੇਰੇਨਾ ਵਿਲੀਅਮਸ ਨੇ ਰੂਸ ਦੀ ਐਲੀਨਾ ਵੈਸਨੀਨਾ ਨੂੰ ਮਾਤ ਦਿੱਤੀ।
ਸੇਰੇਨਾ ਨੇ ਮੈਚ 6-2, 6-0 ਨਾਲ ਆਪਣੇ ਨਾਮ ਕੀਤਾ। ਮੌਜੂਦਾ ਚੈਂਪੀਅਨ ਹੁਣ ਫਾਈਨਲ 'ਚ ਚੌਥੀ ਰੈਂਕਿੰਗ ਵਾਲੀ ਕਰਬਰ ਨਾਲ ਭਿੜੇਗੀ।
- - - - - - - - - Advertisement - - - - - - - - -