ਚੰਡੀਗੜ੍ਹ :  ਕਦੇ ਖਿਡਾਰੀਆਂ ਦਾ ਧੁਰਾ ਰਿਹਾ ਪੰਜਾਬ ਹੁਣ ਜਾਅਲੀ ਖੇਡ ਸਰਟੀਫਿਕੇਟਾਂ ਦਾ ਅੱਡਾ ਬਣਦਾ ਜਾ ਰਿਹਾ ਹੈ। ਪਿਛਲੇ ਮਹੀਨੇ ਗੁਰਦਾਸਪੁਰ 'ਚ ਪੁਲਿਸ ਨੇ ਇੱਕ ਵਿਅਕਤੀ ਨੂੰ ਫੜਿਆ ਸੀ ,ਜੋ ਜਾਅਲੀ ਖੇਡ ਸਰਟੀਫਿਕੇਟ ਤਿਆਰ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਯੂਥ ਏਸ਼ੀਅਨ ਗੇਮ ਫੈਡਰੇਸ਼ਨ ਆਫ ਇੰਡੀਆ’ ਨਾਂ ਦੀ ਸੰਸਥਾ ਬਣੀ ਹੋਈ ਹੈ, ਜੋ 7 ਹਜ਼ਾਰ ਰੁਪਏ ਵਿੱਚ ਕਾਂਸੀ, 12 ਹਜ਼ਾਰ ਵਿੱਚ ਚਾਂਦੀ ਅਤੇ 25 ਹਜ਼ਾਰ ਵਿੱਚ ਗੋਲਡ ਮੈਡਲ ਦਾ ਸਰਟੀਫਿਕੇਟ ਵੇਚਦੀ ਹੈ।

ਪੰਜਾਬ, ਹਰਿਆਣਾ, ਹਿਮਾਚਲ ਸਮੇਤ 7 ਰਾਜਾਂ ਵਿੱਚ ਹੁਣ ਤੱਕ 1 ਹਜ਼ਾਰ ਤੋਂ ਵੱਧ ਖੇਡ ਸਰਟੀਫਿਕੇਟ ਵੇਚੇ ਜਾ ਚੁੱਕੇ ਹਨ। ਲੋਕਾਂ ਦਾ ਭਰੋਸਾ ਜਿੱਤਣ ਲਈ yagfi.in ਨਾਂ ਦੀ ਵੈੱਬਸਾਈਟ ਵੀ ਬਣਾਈ ਗਈ ਹੈ। ਵਟਸਐਪ ਰਾਹੀਂ ਸੰਪਰਕ ਕਰਦੇ ਸੀ। ਫਰਜ਼ੀ ਵੈੱਬਸਾਈਟ ਅਜੇ ਵੀ ਐਕਟਿਵ ਹੈ। ਪੁਲੀਸ ਸੂਤਰਾਂ ਅਨੁਸਾਰ ਪੰਜਾਬ ਵਿੱਚ ਖੇਡ ਕੋਟੇ ਵਿੱਚੋਂ ਕਈ ਲੋਕਾਂ ਨੂੰ ਨੌਕਰੀਆਂ ਵੀ ਮਿਲੀਆਂ ਹਨ।

ਚੌਥੀ ਪੰਜਾਬ ਸਟੇਟ ਚੈਂਪੀਅਨਸ਼ਿਪ 2021
ਆਲ ਇੰਡੀਆ ਨੈਸ਼ਨਲ ਫੈਡਰੇਸ਼ਨ ਕੱਪ 2021
13ਵੀਂ ਓਪਨ ਨੈਸ਼ਨਲ ਚੈਂਪੀਅਨਸ਼ਿਪ 2021
ਆਲ ਓਪਨ ਸਟੇਟ ਫੈਡਰੇਸ਼ਨ ਕੱਪ 2021
ਯੂਥ ਏਸ਼ੀਅਨ ਗੇਮਸ ਫੈਡਰੇਸ਼ਨ ਆਫ ਇੰਡੀਆ

7 ਰਾਜਾਂ ਵਿੱਚ 1 ਹਜ਼ਾਰ ਤੋਂ ਵੱਧ ਸਰਟੀਫਿਕੇਟ ਵੇਚੇ

ਪੰਜਾਬ- ਲਖਵਿੰਦਰ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਅਰਜੁਨ ਕੁਮਾਰ, ਗੁਰਪਾਲ ਸਿੰਘ, ਕਮਲਦੀਪ ਸਿੰਘ, ਰਵਿੰਦਰ ਕੁਮਾਰ, ਅੰਸਰੇਜ ਸਿੰਘ, ਗਿਤਿਨ ਸੈਣੀ, ਅਕਾਸ਼ਦੀਪ, ਅਵਤਾਰ ਸਿੰਘ, ਬ੍ਰਿਜ ਕੁਮਾਰ, ਗਗਨ
ਉੱਤਰ ਪ੍ਰਦੇਸ਼- ਦੀਪਾਂਸ਼ੂ, ਅਮਿਤ ਸ਼੍ਰੀਵਾਸਤਵ, ਆਰੀਅਨ ਕੁਮਾਰ, ਅਜੀਤ ਸਿੰਘ, ਰਜਤ, ਅਜੈ ਕੁਮਾਰ, ਸ਼ਿਵ ਗੋਬਿੰਦ। ਇਨ੍ਹਾਂ ਸਾਰਿਆਂ ਨੂੰ ਸਿਲਵਰ ਮੈਡਲ
ਗੁਜਰਾਤ- ਰਾਮਾਵਤ ਸੁਰੇਸ਼, ਰਵੀ ਕਲਸਰੀਆ
ਹਰਿਆਣਾ— ਸਚਿਨ ਯਾਦਵ
ਰਾਜਸਥਾਨ- ਰਿੰਕੂ ਸਿੰਘ, ਸੰਦੀਪ,
ਹਿਮਾਚਲ ਪ੍ਰਦੇਸ਼- ਸਾਹਿਲ ਰਾਣਾ
ਪੱਛਮੀ ਬੰਗਾਲ- ਰਾਏ ਮਾਤੇਜ
ਉਪਰੋਕਤ ਸਾਰਿਆਂ ਨੂੰ ਗੋਲਡ , ਸਿਲਵਰ ਅਤੇ ਕਾਂਸੀ ਦਾ ਤਗ਼ਮਾ ਜੇਤੂ ਦੱਸਿਆ ਗਿਆ ਹੈ।


ਮਾਮਲੇ 'ਚ ਜਾਂਚ ਦਾ ਸਾਹਮਣਾ ਕਰ ਰਹੇ 5 ਅਧਿਕਾਰੀ

ਪੰਜਾਬ ਵਿੱਚ ਇਸ ਸਮੇਂ ਇੱਕ ਐਸਪੀ, ਇੱਕ ਡੀਐਸਪੀ ਅਤੇ ਤਿੰਨ ਇੰਸਪੈਕਟਰ ਫਰਜ਼ੀ ਖੇਡ ਸਰਟੀਫਿਕੇਟਾਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਵਿੱਚ ਖੇਡ ਕੋਟੇ ਵਿੱਚੋਂ 3 ਫੀਸਦੀ ਨੌਕਰੀਆਂ ਹਨ। ਸਭ ਤੋਂ ਵੱਧ ਪੁਲਿਸ, ਸਿੱਖਿਆ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਕਾਰਪੋਰੇਸ਼ਨ ਵਿੱਚ ਹੈ।

 

ਮੇਰੇ ਕੋਲ ਵੀ ਸ਼ਿਕਾਇਤਾਂ ਆਈਆਂ ਹਨ, ਜਾਂਚ ਕਰਵਾਵਾਂਗੇ : ਸੀ.ਐਮ

11 ਜੂਨ 2022 ਨੂੰ ਸੀਐਮ ਭਗਵੰਤ ਨੇ ਟਵੀਟ ਕਰਕੇ ਕਿਹਾ ਸੀ ਕਿ ਮੇਰੇ ਧਿਆਨ ਵਿੱਚ ਸ਼ਿਕਾਇਤਾਂ ਆਈਆਂ ਹਨ ਕਿ ਕਈ ਪ੍ਰਭਾਵਸ਼ਾਲੀ ਅਤੇ ਸਿਆਸੀ ਲੋਕਾਂ ਦੇ ਰਿਸ਼ਤੇਦਾਰ ਫਰਜ਼ੀ ਸਰਟੀਫਿਕੇਟਾਂ ਰਾਹੀਂ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਕਰ ਰਹੇ ਹਨ। ਜਾਂਚ ਕਰਵਾਈ ਜਾਵੇਗੀ।