ਮਾਸਕੋ: ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਬਲਿਆਂ ਵਿੱਚੋਂ ਇੱਕ ਫ਼ੀਫਾ ਕੱਪ ਦਾ ਚਲੰਤ ਟੂਰਨਾਮੈਂਟ ਆਪਣੇ ਸਿਖਰ ਵੱਲ ਵਧ ਰਿਹਾ ਹੈ। ਆਖ਼ਰੀ 16 ਗੇੜ ਖ਼ਤਮ ਹੋਣ ਮਗਰੋਂ ਫਰਾਂਸ, ਯੁਰੂਗੁਏ, ਬ੍ਰਾਜ਼ੀਲ, ਬੈਲਜੀਅਮ, ਸਵੀਡਨ, ਇੰਗਲੈਂਡ, ਰੂਸ ਅਤੇ ਕ੍ਰੋਏਸ਼ੀਆ ਦੀਆਂ ਟੀਮਾਂ ਆਖ਼ਰੀ ਅੱਠਾਂ ਵਿੱਚ ਪਹੁੰਚੀਆਂ ਹਨ। ਇੰਗਲੈਂਡ ਦੀ ਟੀਮ ਕੁਆਰਟਰ ਫਾਈਨਲ ਵਿੱਚ ਸਵੀਡਨ ਖ਼ਿਲਾਫ਼ ਜਿੱਤ ਦੀ ਮਜ਼ਬੂਤ ਦਾਅਵੇਦਾਰ ਹੋਵੇਗੀ। ਇੰਗਲੈਂਡ ਜੇਕਰ ਕੁਆਰਟਰ ਫਾਈਨਲ ਦਾ ਗੇੜ ਪਾਰ ਕਰ ਲੈਂਦਾ ਹੈ ਤਾਂ ਉਸ ਦੀ ਆਖ਼ਰੀ ਚਾਰ ਵਿੱਚ ਟੱਕਰ ਕ੍ਰੋਏਸ਼ੀਆ ਜਾਂ ਰੂਸ ਨਾਲ ਹੋ ਸਕਦੀ ਹੈ।
ਦੂਜੇ ਪਾਸੇ, ਸਵੀਡਨ ਨੇ ਸਵਿਟਜ਼ਰਲੈਂਡ ਨੂੰ ਹਰਾ ਕੇ 24 ਸਾਲਾਂ ਮਗਰੋਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਟੂਰਨਾਮੈਂਟ ਦਾ ਜੇਤੂ ਹਾਲਾਂਕਿ ਚੋਟੀ ਦੇ ਹਾਫ਼ ਤੋਂ ਆਉਣ ਦੀ ਉਮੀਦ ਹੈ, ਜਿੱਥੋਂ ਦੀਆਂ ਟੀਮਾਂ ਕੋਲ ਪਹਿਲਾਂ ਦੇ ਅੱਠ ਵਿਸ਼ਵ ਖ਼ਿਤਾਬ ਹਨ। ਮਜ਼ਬੂਤ ਦਾਅਵੇਦਾਰ ਬ੍ਰਾਜ਼ੀਲ ਸ਼ੁੱਕਰਵਾਰ ਨੂੰ ਕਜ਼ਾਨ ਵਿੱਚ ਬੈਲਜੀਅਮ ਨਾਲ ਭਿੜੇਗਾ, ਜਦਕਿ ਫਰਾਂਸ ਦੀ ਨੌਜਵਾਨ ਟੀਮ ਨੇ ਨਿੱਝਨੀ ਨੋਵਗੋਰੋਦ ਵਿੱਚ ਯੁਰੂਗੁਏ ਦਾ ਸਾਹਮਣਾ ਕਰਨਾ ਹੈ। ਫਰਾਂਸ ਨੇ ਕਿਲੀਅਨ ਮਬਾਪੇ ਦੇ ਦੋ ਗੋਲਾਂ ਦੀ ਮਦਦ ਨਾਲ ਅਰਜਨਟੀਨਾ ਨੂੰ 4-3 ਗੋਲਾਂ ਨਾਲ ਸ਼ਿਕਸਤ ਦਿੱਤੀ ਅਤੇ ਯੁਰੂਗੁਏ ਨਾਲ ਭਿੜਨ ਦਾ ਹੱਕ ਪਾਇਆ ਹੈ।
ਇਸੇ ਤਰ੍ਹਾਂ ਬ੍ਰਾਜ਼ੀਲ ਦੀਆਂ ਨਜ਼ਰਾਂ ਰਿਕਾਰਡ ਵਿੱਚ ਵਾਧਾ ਕਰਨ ਵਾਲੇ ਛੇਵੇਂ ਖ਼ਿਤਾਬ ’ਤੇ ਲੱਗੀਆਂ ਹਨ। ਬੈਲਜੀਅਮ ਦੀ ਟੀਮ ਪ੍ਰੀ ਕੁਆਰਟਰ ਫਾਈਨਲ ਵਿੱਚ ਦੋ ਗੋਲਾਂ ਨਾਲ ਪੱਛੜ ਰਹੀ ਸੀ, ਪਰ ਆਖ਼ਰੀ 21 ਮਿੰਟ ਵਿੱਚ ਤਿੰਨ ਗੋਲ ਦਾਗ਼ ਕੇ ਜਿੱਤ ਦਰਜ ਕਰਨ ਵਿੱਚ ਸਫਲ ਰਹੀ।
FIFA 2018 ਵਿੱਚ ਹੁਣ ਤਕ ਕੁੱਲ 146 ਗੋਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਬੈਲਜੀਅਮ ਦੀ ਟੀਮ 12 ਗੋਲ ਕਰਕੇ ਸਭ ਤੋਂ ਅੱਗੇ ਹੈ। ਆਖ਼ਰੀ 16 ਗੇੜ ਤੱਕ ਟੂਰਨਾਮੈਂਟ ਵਿੱਚ 189 ਯੈਲੋ ਅਤੇ ਚਾਰ ਰੈੱਡ ਕਾਰਡ ਵਿਖਾਏ ਗਏ ਹਨ, ਜਦੋਂਕਿ 43139 ਪਾਸ ਕੀਤੇ ਗਏ ਹਨ।
ਫੁਟਬਾਲ ਵਿਸ਼ਵ ਕੱਪ ਵਿਚ ਕੁਆਟਰਫਾਈਨਲ ਲਾਈਨ-ਅਪ ਕੱਲ੍ਹ ਹੀ ਤਿਆਰ ਹੋ ਚੁੱਕਿਆ ਸੀ। ਕੁਆਟਰਫਾਈਨਲ ਮੈਚ 6 ਤੇ 7 ਜੁਲਾਈ ਨੂੰ ਖੇਡੇ ਜਾਣਗੇ। ਇਨ੍ਹਾਂ ਮੈਚਾਂ ਵਿਚ ਜਿਹੜੀਆਂ ਟੀਮਾਂ ਦੀ ਟੱਕਰ ਹੋਣ ਜਾ ਰਹੀ ਹੈ। ਉਰੂਗੁਏ ਤੇ ਫਰਾਂਸ ਦਰਮਿਆਨ ਖੇਡੇ ਗਏ 7 ਮੈਚਾਂ ਵਿੱਚੋਂ ਉਰੂਗੁਏ ਨੇ 2 ਮੈਚ ਜਿੱਤੇ ਹਨ ਤੇ ਫਰਾਂਸ ਨੇ 1 ਮੈਚ ਜਿੱਤਿਆ ਹੈ, ਜਦਕਿ 4 ਮੈਚ ਡਰਾਅ ਰਹੇ ਸਨ। ਇੱਕ-ਦੂਜੇ ਖਿਲਾਫ ਖੇਡੇ ਵਿਸ਼ਵ ਕੱਪ ਦੇ 3 ਮੈਚਾਂ ਵਿਚ ਉਰੂਗੁਏ ਦੀ ਟੀਮ ਨੇ ਇੱਕ ਵਾਰ ਬਾਜੀ ਮਾਰੀ ਹੈ, ਜਦਕਿ 2 ਮੈਚ ਡਰਾਅ ਰਹੇ ਸਨ।
ਵਿਸ਼ਵ ਕੱਪ ਦੇ ਕੁਆਟਰ ਫਾਈਨਲ ਦੀਆਂ ਅੱਠ ਟੀਮਾਂ ਦੇ ਇਤਿਹਾਸਕ ਭੇੜ-
ਉਰੂਗੁਏ ਤੇ ਫਰਾਂਸ ਦਰਮਿਆਨ ਖੇਡੇ ਗਏ 7 ਮੈਚਾਂ ਵਿੱਚੋਂ ਉਰੂਗੁਏ ਨੇ 2 ਮੈਚ ਜਿੱਤੇ ਹਨ ਤੇ ਫਰਾਂਸ ਨੇ 1 ਮੈਚ ਜਿੱਤਿਆ ਹੈ, ਜਦਕਿ 4 ਮੈਚ ਡਰਾਅ ਰਹੇ ਸਨ। ਇੱਕ-ਦੂਜੇ ਖਿਲਾਫ ਖੇਡੇ ਵਿਸ਼ਵ ਕੱਪ ਦੇ 3 ਮੈਚਾਂ ਵਿਚ ਉਰੂਗੁਏ ਦੀ ਟੀਮ ਨੇ ਇੱਕ ਵਾਰ ਬਾਜੀ ਮਾਰੀ ਹੈ, ਜਦਕਿ 2 ਮੈਚ ਡਰਾਅ ਰਹੇ ਸਨ। ਇਹ ਅੰਕੜੇ ਦੱਸਦੇ ਹਨ ਕਿ ਹੁਣ ਆਉਣ ਵਾਲੇ ਮੁਕਾਬਲੇ ਕਿੰਨੇ ਦਿਲਚਸਪ ਹੋਣ ਵਾਲੇ ਹਨ।
ਬ੍ਰਾਜ਼ੀਲ ਤੇ ਬੈਲਜੀਅਮ ਦੀਆਂ ਟੀਮਾਂ ਵਿਚਾਲੇ ਖੇਡੇ ਗਏ 4 ਮੈਚਾਂ ਵਿੱਚੋਂ 3 ਵਿਚ ਬ੍ਰਾਜ਼ੀਲ ਦੀ ਟੀਮ ਜੇਤੂ ਰਹੀ ਹੈ, ਜਦਕਿ 1 ਮੈਚ ਬੈਲਜੀਅਮ ਦੀ ਟੀਮ ਜਿੱਤੀ ਸੀ। ਸਾਲ 2002 ਵਿਚ ਵਿਸ਼ਵ ਕੱਪ ਦੇ ਮੈਚ ਵਿੱਚ ਬ੍ਰਾਜ਼ੀਲ ਨੇ ਬੈਲਜੀਅਮ ਨੂੰ 2-0 ਨਾਲ ਹਰਾਇਆ ਸੀ।
ਸਵੀਡਨ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਖੇਡੇ ਗਏ 24 ਮੈਚਾਂ ਵਿੱਚੋਂ 8 ਮੈਚ ਇੰਗਲੈਂਡ ਦੇ ਨਾਮ ਰਹੇ, ਜਦਕਿ 7 ਵਿਚ ਸਵੀਡਨ ਨੇ ਬਾਜੀ ਮਾਰੀ, ਅਤੇ 9 ਮੈਚ ਡਰਾਅ ਰਹੇ ਸਨ। ਵਿਸ਼ਵ ਕੱਪ ਵਿੱਚ ਦੋਨਾਂ ਟੀਮਾਂ ਵਿਚਾਲੇ ਖੇਡੇ ਗਏ ਚਾਰੇ ਮੈਚ ਡਰਾਅ ਰਹੇ ਸਨ।
ਕ੍ਰੋਏਸ਼ੀਆ ਤੇ ਰੂਸ ਵਿਚਾਲੇ ਖੇਡੇ ਗਏ 3 ਮੈਚਾਂ ਵਿੱਚੋਂ ਇੱਕ ਵਿਚ ਕ੍ਰੋਏਸ਼ੀਆ ਦੀ ਟੀਮ ਨੇ ਬਾਜੀ ਮਾਰੀ, ਜਦਕਿ 2 ਮੈਚ ਡਰਾਅ ਰਹੇ ਹਨ। ਇਹ ਅੰਕੜੇ ਦੱਸਦੇ ਹਨ ਕਿ ਹੁਣ ਆਉਣ ਵਾਲੇ ਮੁਕਾਬਲੇ ਕਿੰਨੇ ਦਿਲਚਸਪ ਹੋਣ ਵਾਲੇ ਹਨ।