FIFA WC 2022 Fixture: ਫੀਫਾ ਵਿਸ਼ਵ ਕੱਪ 'ਚ ਅੱਜ ਚਾਰ ਮੈਚ ਖੇਡੇ ਜਾਣਗੇ। ਬ੍ਰਾਜ਼ੀਲ, ਪੁਰਤਗਾਲ, ਉਰੂਗਵੇ ਅਤੇ ਸਵਿਟਜ਼ਰਲੈਂਡ ਵਰਗੀਆਂ ਵੱਡੀਆਂ ਟੀਮਾਂ ਐਕਸ਼ਨ ਵਿੱਚ ਨਜ਼ਰ ਆਉਣਗੀਆਂ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਦਾ ਮੁਕਾਬਲਾ ਸਰਬੀਆ ਨਾਲ ਹੋਵੇਗਾ। ਇਸ ਦੇ ਨਾਲ ਹੀ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਉਰੂਗਵੇ ਦੀ ਟੀਮ ਕੋਰੀਆ ਗਣਰਾਜ ਦਾ ਸਾਹਮਣਾ ਕਰੇਗੀ। ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ ਦਾ ਸਾਹਮਣਾ ਘਾਨਾ ਨਾਲ ਹੋਵੇਗਾ ਅਤੇ ਸਵਿਟਜ਼ਰਲੈਂਡ ਦਾ ਸਾਹਮਣਾ ਕੈਮਰੂਨ ਨਾਲ ਹੋਵੇਗਾ।


1. ਸਵਿਟਜ਼ਰਲੈਂਡ ਬਨਾਮ ਕੈਮਰੂਨ: ਅੱਜ ਦਾ ਪਹਿਲਾ ਮੈਚ ਫੀਫਾ ਰੈਂਕਿੰਗ 'ਚ 14ਵੇਂ ਸਥਾਨ 'ਤੇ ਕਾਬਜ਼ ਸਵਿਟਜ਼ਰਲੈਂਡ ਅਤੇ 38ਵੇਂ ਸਥਾਨ 'ਤੇ ਮੌਜੂਦ ਕੈਮਰੂਨ ਵਿਚਾਲੇ ਖੇਡਿਆ ਜਾਵੇਗਾ। ਅਲ ਜਾਨੂਬ ਸਟੇਡੀਅਮ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ।


2. ਉਰੂਗਵੇ ਬਨਾਮ ਕੋਰੀਆ ਗਣਰਾਜ: ਇਹ ਮੈਚ ਸ਼ਾਮ 6.30 ਵਜੇ ਸ਼ੁਰੂ ਹੋਵੇਗਾ। ਐਜੂਕੇਸ਼ਨ ਸਿਟੀ ਸਟੇਡੀਅਮ ਵਿੱਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਵਰਤਮਾਨ ਵਿੱਚ ਉਰੂਗਵੇ ਦੀ ਫੀਫਾ ਰੈਂਕਿੰਗ 16 ਅਤੇ ਕੋਰੀਆ ਗਣਰਾਜ ਦੀ ਫੀਫਾ ਰੈਂਕਿੰਗ 29 ਹੈ।


3. ਪੁਰਤਗਾਲ ਬਨਾਮ ਘਾਨਾ: ਕ੍ਰਿਸਟੀਆਨੋ ਰੋਨਾਲਡੋ ਅੱਜ ਐਕਸ਼ਨ ਵਿੱਚ ਹੋਣਗੇ। ਸਿਤਾਰਿਆਂ ਨਾਲ ਭਰੀ ਪੁਰਤਗਾਲ ਟੀਮ ਇਸ ਵਾਰ ਆਪਣੇ ਪਹਿਲੇ ਵਿਸ਼ਵ ਕੱਪ ਦੀ ਤਲਾਸ਼ 'ਚ ਹੈ। ਆਪਣੇ ਸ਼ੁਰੂਆਤੀ ਮੈਚ 'ਚ ਉਸ ਦੀ ਟੱਕਰ ਅਫਰੀਕੀ ਟੀਮ ਘਾਨਾ ਨਾਲ ਹੋਵੇਗੀ। ਇਹ ਮੈਚ ਸਟੇਡੀਅਮ 974 ਵਿੱਚ ਖੇਡਿਆ ਜਾਵੇਗਾ। ਕਿੱਕ ਆਫ ਰਾਤ 9.30 ਵਜੇ ਹੋਵੇਗਾ।


4. ਬ੍ਰਾਜ਼ੀਲ ਬਨਾਮ ਸਰਬੀਆ: ਸਭ ਤੋਂ ਵੱਧ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਬ੍ਰਾਜ਼ੀਲ ਦੀ ਟੀਮ ਅੱਜ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪਹਿਲੇ ਮੈਚ 'ਚ ਫੀਫਾ ਰੈਂਕਿੰਗ 'ਚ 25ਵੇਂ ਸਥਾਨ 'ਤੇ ਕਾਬਜ਼ ਸਰਬੀਆ ਨਾਲ ਭਿੜੇਗਾ। ਲੁਸੈਲ ਸਟੇਡੀਅਮ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਦੁਪਹਿਰ 12.30 ਵਜੇ ਸ਼ੁਰੂ ਹੋਵੇਗਾ।


ਮੈਚ ਕਿੱਥੇ ਦੇਖਣਾ ਹੈ?


ਫੀਫਾ ਵਿਸ਼ਵ ਕੱਪ 2022 ਦੇ ਸਾਰੇ ਮੈਚਾਂ ਦਾ ਸਪੋਰਟਸ 18 1 ਅਤੇ ਸਪੋਰਟਸ 18 1 ਐਚ ਡੀ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਨ੍ਹਾਂ ਮੈਚਾਂ ਦੀ ਲਾਈਵ ਸਟ੍ਰੀਮਿੰਗ ਨੂੰ ਜੀਓ ਸਿਨੇਮਾ ਐਪ 'ਤੇ ਵੀ ਦੇਖਿਆ ਜਾ ਸਕਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।