ਰਾਹੁਲ ਦ੍ਰਾਵਿੜ ਨੇ ਪਹਿਲੀ ਵਾਰ ਬਿਆਨ ਕੀਤਾ ਆਪਣਾ ਦਰਦ, ਟੀਮ ਚੋਂ ਬਾਹਰ ਕੱਢੇ ਜਾਣ ਬਾਰੇ ਦੱਸੀ ਇਹ ਗੱਲ

ਏਬੀਪੀ ਸਾਂਝਾ Updated at: 19 Jul 2020 07:05 PM (IST)

ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੂੰ ਵਿਸ਼ਵ ਦੇ ਮਹਾਨ ਬੱਲੇਬਾਜ਼ਾਂ ਵਿੱਚ ਗਿਣਿਆ ਜਾਂਦਾ ਹੈ। ਹਾਲਾਂਕਿ, ਆਪਣੇ ਕਰੀਅਰ ਦੌਰਾਨ, ਰਾਹੁਲ ਦ੍ਰਾਵਿੜ ਨੂੰ ਹੌਲੀ ਬੱਲੇਬਾਜ਼ੀ ਦੇ ਕਾਰਨ ਨਿਸ਼ਾਨਾ ਬਣਾਇਆ ਗਿਆ।

NEXT PREV
ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੂੰ ਵਿਸ਼ਵ ਦੇ ਮਹਾਨ ਬੱਲੇਬਾਜ਼ਾਂ ਵਿੱਚ ਗਿਣਿਆ ਜਾਂਦਾ ਹੈ। ਹਾਲਾਂਕਿ, ਆਪਣੇ ਕਰੀਅਰ ਦੌਰਾਨ, ਰਾਹੁਲ ਦ੍ਰਾਵਿੜ ਨੂੰ ਹੌਲੀ ਬੱਲੇਬਾਜ਼ੀ ਦੇ ਕਾਰਨ ਨਿਸ਼ਾਨਾ ਬਣਾਇਆ ਗਿਆ। ਦ੍ਰਵਿੜ ਨੇ ਆਪਣਾ ਦਰਦ ਉਦੋਂ ਜ਼ਾਹਰ ਕੀਤਾ ਜਦੋਂ ਚੋਣਕਾਰਾਂ ਨੇ ਉਸ ਨੂੰ ਟੈਸਟ ਬੱਲੇਬਾਜ਼ ਦਾ ਖਿਤਾਬ ਦੇ ਕੇ ਲਗਭਗ ਇਕ ਸਾਲ ਵਨਡੇ ਟੀਮ ਤੋਂ ਬਾਹਰ ਰੱਖਿਆ। ਦ੍ਰਵਿੜ ਦਾ ਕਹਿਣਾ ਹੈ ਕਿ ਚੋਣਕਰਤਾ ਉਸਦੇ ਕਰੀਅਰ ਦੀ ਸ਼ੁਰੂਆਤ 'ਚ ਹੀ ਉਸਨੂੰ ਵਨਡੇ ਕ੍ਰਿਕਟਰ ਨਹੀਂ ਮੰਨਦੇ ਸਨ।

ਰਾਹੁਲ ਦ੍ਰਾਵਿੜ ਨੂੰ 1998 ਵਿੱਚ ਵਨਡੇ ਟੀਮ ਤੋਂ ਬਾਹਰ ਰਹਿਣਾ ਪਿਆ ਸੀ। ਹਾਲਾਂਕਿ, ਰਾਹੁਲ ਦ੍ਰਾਵਿੜ ਨੇ 1999 ਦੇ ਵਿਸ਼ਵ ਕੱਪ ਵਿਚ ਸ਼ਾਨਦਾਰ ਵਾਪਸੀ ਕੀਤੀ ਅਤੇ ਇੰਗਲੈਂਡ ਵਿੱਚ ਹੋਏ ਵਿਸ਼ਵ ਕੱਪ ਵਿਚ ਸ਼ਾਨਦਾਰ ਪਾਰੀ ਵੀ ਖੇਡੀ।

ਰਾਹੁਲ ਨੇ ਕਿਹਾ

  ਮੈਂ ਵੀ ਆਪਣੇ ਕੈਰੀਅਰ ਦੇ ਮਾੜੇ ਪੜਾਅ ਦਾ ਸਾਹਮਣਾ ਕੀਤਾ ਹੈ। ਮੈਨੂੰ 1998 ਵਿੱਚ ਵਨਡੇ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਵਾਪਸ ਆਉਣ ਲਈ ਬਹੁਤ ਮਿਹਨਤ ਕਰਨੀ ਪਈ।ਮੈਂ ਇਕ ਸਾਲ ਟੀਮ ਤੋਂ ਬਾਹਰ ਰਿਹਾ।-


ਦੱਸ ਦੇਈਏ ਕਿ ਸਚਿਨ ਤੇਂਦੁਲਕਰ ਤੋਂ ਇਲਾਵਾ ਟੀਮ ਇੰਡੀਆ ਵਿੱਚ ਰਾਹੁਲ ਦ੍ਰਾਵਿੜ ਹੀ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਨੇ ਟੈਸਟ ਅਤੇ ਵਨਡੇ ਵਿੱਚ 10, 10 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਰਾਹੁਲ ਦ੍ਰਾਵਿੜ ਦੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 24 ਹਜ਼ਾਰ ਤੋਂ ਵੱਧ ਦੌੜਾਂ ਹਨ।

ਇਹ ਵੀ ਪੜ੍ਹੋ:  ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ

ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ

ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2025.ABP Network Private Limited. All rights reserved.