ਨਵੀਂ ਦਿੱਲੀ: ਭਾਰਤ ਤੇ ਇੰਗਲੈਂਡ 'ਚ ਹੋਣ ਵਾਲਾ ਪਹਿਲਾ ਸੈਮੀਫਾਈਨਲ ਮੁਕਾਬਲਾ ਰੱਦ ਹੋ ਚੁੱਕਿਆ ਹੈ ਤੇ ਟੀਮ ਇੰਡੀਆ ਨੇ ਇੱਥੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ 'ਚ ਟੌਸ ਨੂੰ ਰੱਦ ਕਰ ਸਮੇਂ ਨੂੰ 11.06 ਵਜੇ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜੇਕਰ ਅਜਿਹੇ 'ਚ ਮੈਚ ਸ਼ੁਰੂ ਹੋਣ ਦੀ ਥੋੜ੍ਹੀ ਜਹੀ ਵੀ ਸੰਭਾਵਨਾ ਬਣਦੀ ਹੈ ਤਾਂ ਦੋਵਾਂ ਟੀਮਾਂ 'ਚ 10-10 ਓਵਰ ਦਾ ਮੈਚ ਕਰਵਾਇਆ ਜਾਵੇਗਾ।


ਇਹ ਹੋ ਨਹੀਂ ਸਕਿਆ ਤੇ ਟੀਮ ਇੰਡੀਆ ਫਾਈਨਲ 'ਚ ਪਹੁੰਚ ਗਈ। ਟੀਮ ਇੰਡੀਆ ਹੁਣ ਤੱਕ ਟੂਰਨਾਮੈਂਟ 'ਚ ਇੱਕ ਵੀ ਮੈਚ ਹਾਰੀ ਨਹੀਂ ਹੈ ਤੇ ਟੀਮ ਨੇ ਸਾਰੇ 4 ਮੈਚ ਆਪਣੇ ਨਾਂ ਕਰਵਾਏ ਹਨ। ਹਰਮਨਪ੍ਰੀਤ ਕੌਰ ਐਂਡ ਕੰਪਨੀ ਦੀ ਨਜ਼ਰ ਹੁਣ ਫਾਈਨਲ ਮੁਕਾਬਲੇ 'ਤੇ ਹੀ ਹੈ। ਦੱਸ ਦਈਏ ਕਿ ਮਹਿਲਾ ਟੀ-20 ਵਰਲਡ ਕੱਪ 'ਚ ਰਿਜ਼ਰਵ ਦਿਨ ਨਹੀਂ ਰੱਖਿਆ ਗਿਆ ਯਾਨੀ ਕਿ ਕੋਈ ਵੀ ਮੈਚ ਦੂਸਰੇ ਦਿਨ ਤੱਕ ਨਹੀਂ ਜਾਵੇਗਾ।

ਇਹ ਵੀ ਪੜ੍ਹੋ:

ਸੁਨੀਲ ਜੋਸ਼ੀ ਤੇ ਹਰਵਿੰਦਰ ਸਿੰਘ ਬੀਐਸਸੀਆਈ ਦੇ ਚੋਣ ਪੈਨਲ 'ਚ ਹੋਣਗੇ ਸ਼ਾਮਲ

ਵਿਰਾਟ ਕੋਹਲੀ ਇਸ ਲਈ ਆਪਣੇ ਬੱਲੇਬਾਜ਼ਾਂ 'ਤੇ ਭੜਕੇ