29 ਜਨਵਰੀ ਨੂੰ ਮੈਲਬਰਨ 'ਚ ਇੰਡੀਆ-ਇੰਡੀਆ ਦੀ ਧੂਮ
Download ABP Live App and Watch All Latest Videos
View In Appਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ 'ਚ ਜਿੱਤ ਦਰਜ ਕੀਤੀ। ਸਾਨੀਆ-ਹਿੰਗਿਸ ਦੀ ਜੋੜੀ ਨੇ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ 'ਚ ਬਾਜ਼ੀ ਮਾਰੀ ਅਤੇ ਲਗਾਤਾਰ ਤੀਜਾ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕਰ ਲਿਆ।
ਮੈਲਬਰਨ ਦੇ ਮੈਦਾਨ 'ਤੇ ਭਾਰਤ ਨੇ ਕ੍ਰਿਕਟ ਅਤੇ ਟੈਨਿਸ ਦੀ ਖੇਡ 'ਚ ਜੋ ਕਮਾਲ ਕਰਕੇ ਵਿਖਾਏ ਓਹ ਇਤਿਹਾਸਿਕ ਸਨ ਅਤੇ ਇਹ ਦਿਨ ਭਾਰਤੀ ਖੇਡ ਇਤਿਹਾਸ 'ਚ ਵੱਡੀ ਛਾਪ ਛੱਡ ਗਿਆ।
ਸਾਨੀਆ-ਹਿੰਗਿਸ ਦੀ ਜੋੜੀ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੇ ਖਿਤਾਬੀ ਮੁਕਾਬਲੇ 'ਚ ਚੈਕ ਰਿਪਬਲਿਕ ਦੀ ਲੂਸੀ ਹਾਰਡੈਕਾ ਅਤੇ ਆਂਡਰਿਆ ਹਲਾਵੈਕੋਵਾ ਦੀ ਜੋੜੀ ਨੂੰ ਮਾਤ ਦਿੱਤੀ। ਸਾਨੀਆ-ਹਿੰਗਿਸ ਨੇ ਖਿਤਾਬੀ ਮੈਚ 7-6, 6-3 ਦੇ ਫਰਕ ਨਾਲ ਜਿੱਤਿਆ।
29 ਜਨਵਰੀ ਨੂੰ ਭਾਰਤ ਨੇ ਇੱਕੋ ਸ਼ਹਿਰ 'ਚ ਅਜਿਹਾ ਇਤਿਹਾਸ ਰਚਿਆ ਕਿ ਆਸਟ੍ਰੇਲੀਆ 'ਚ ਇੰਡੀਆ-ਇੰਡੀਆ ਦੀ ਧੂਮ ਮਚ ਗਈ।
ਸੈਨਟੀਨਾ ਦੀ ਖਿਤਾਬੀ ਜਿੱਤ
ਇਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਆਸਟ੍ਰੇਲੀਆ ਖਿਲਾਫ ਦੋ-ਪੱਖੀ ਸੀਰੀਜ਼ 'ਚ ਪਹਿਲੀ ਜਿੱਤ ਸੀ।
ਮਹਿਲਾ ਕ੍ਰਿਕਟ ਟੀਮ ਦਾ ਧਮਾਕਾ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਪੁਰਸ਼ਾਂ ਵਾਂਗ ਹੀ ਸੀਰੀਜ਼ 'ਤੇ ਕਬਜਾ ਕੀਤਾ। ਮੈਲਬਰਨ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੂੰ 10 ਵਿਕਟਾਂ ਨਾਲ ਮਾਤ ਦਿੱਤੀ ਅਤੇ ਸੀਰੀਜ਼ 'ਚ 2-0 ਦੀ ਲੀਡ ਹਾਸਿਲ ਕਰ ਸੀਰੀਜ਼ ਆਪਣੇ ਨਾਮ ਕਰ ਲਈ।
ਡਕਵਰਥ ਲਿਉਇਸ ਮੈਥਡ ਨਾਲ ਮੈਚ ਦਾ ਨਤੀਜਾ ਕੱਡਿਆ ਗਿਆ। ਭਾਰਤੀ ਟੀਮ ਨੂੰ 10 ਓਵਰਾਂ 'ਚ ਜਿੱਤ ਲਈ 66 ਦੌੜਾਂ ਦੀ ਲੋੜ ਸੀ ਪਰ ਟੀਮ ਨੇ 9.1 ਓਵਰਾਂ 'ਚ ਹੀ ਬਿਨਾ ਕੋਈ ਵਿਕਟ ਗਵਾਏ 69 ਦੌੜਾਂ ਬਣਾ ਲਈਆਂ ਸਨ।
ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਦਰੜਿਆ
ਟੀਮ ਇੰਡੀਆ ਨੇ ਪਹਿਲਾ ਟੀ-20 ਮੈਚ ਵੀ ਜਿੱਤਿਆ ਸੀ ਅਤੇ ਮੈਲਬਰਨ 'ਚ ਜਿੱਤ ਦਰਜ ਕਰ ਭਾਰਤੀ ਟੀਮ ਨੇ ਸੀਰੀਜ਼ 'ਤੇ ਕਬਜਾ ਕਰ ਲਿਆ।
ਭਾਰਤੀ ਕ੍ਰਿਕਟ ਟੀਮ ਨੇ ਮੈਲਬਰਨ ਕ੍ਰਿਕਟ ਮੈਦਾਨ ‘ਤੇ ਖੇਡੇ ਗਏ ਦੂਜੇ ਟੀ-20 ‘ਚ ਆਸਟ੍ਰੇਲੀਆ ਨੂੰ ਮਾਤ ਦੇ ਦਿੱਤੀ। ਭਾਰਤ ਨੇ ਕੰਗਾਰੂਆਂ ਨੂੰ 27 ਦੌੜਾਂ ਦੇ ਫਰਕ ਨਾਲ ਹਰਾਇਆ। ਤਿੰਨ ਮੈਚਾਂ ‘ਚੋਂ 2 ਮੈਚਾਂ 'ਚ ਬਾਜ਼ੀ ਮਾਰ ਭਾਰਤ ਨੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ। ਭਾਰਤ ਨੇ ਆਸਟ੍ਰੇਲੀਆ ਸਾਹਮਣੇ 185 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਦੇ ਕਪਤਾਨ ਫਿੰਚ ਦੀਆਂ 74 ਦੌੜਾਂ ਦੇ ਬਾਵਜੂਦ ਆਸਟ੍ਰੇਲਿਆਈ ਟੀਮ ਮੈਚ ਗਵਾ ਬੈਠੀ।ਆਸਟ੍ਰੇਲੀਆ ਦੀ ਟੀਮ 8 ਵਿਕਟਾਂ ਦੇ ਨੁਕਸਾਨ ‘ਤੇ 157 ਦੌੜਾਂ ਹੀ ਬਣਾ ਸਕੀ। ਇਸ ਮੈਚ 'ਚ ਰੋਹਿਤ ਸ਼ਰਮਾ ਨੇ 60 ਅਤੇ ਵਿਰਾਟ ਕੋਹਲੀ ਨੇ ਨਾਬਾਦ 59 ਰਨ ਦਾ ਯੋਗਦਾਨ ਪਾਇਆ।
ਸ਼ੁੱਕਰਵਾਰ ਦਾ ਦਿਨ ਭਾਰਤ ਲਈ ਬਣਿਆ ਗੁਡ-ਫਰਾਈਡੇ
29 ਜਨਵਰੀ ਦਾ ਦਿਨ ਭਾਰਤੀ ਖੇਡ ਇਤਿਹਾਸ 'ਚ ਬੇਹਦ ਖਾਸ ਬਣ ਗਿਆ ਹੈ। 29 ਜਨਵਰੀ (ਸ਼ੁੱਕਰਵਾਰ) 2016 ਦਾ ਦਿਨ ਭਾਰਤੀ ਖੇਡ ਇਤਿਹਾਸ 'ਚ ਆਪਣੀ ਛਾਪ ਛੱਡ ਗਿਆ।
- - - - - - - - - Advertisement - - - - - - - - -