ਮੰਜ਼ਿਲ 'ਤੇ ਪੁੱਜਦੇ-ਪੁੱਜਦੇ ਰਸਤਾ ਕਿਵੇਂ ਭਟਕਿਆ ਜਾਂਦਾ ਹੈ ਇਹ ਕੋਈ ਸ਼੍ਰੀਲੰਕਾਈ ਬੱਲੇਬਾਜ਼ਾਂ ਤੋਂ ਸਿੱਖਿਆ ਜਾ ਸਕਦਾ ਹੈ। ਪਹਿਲੇ 2 ਵਿਕੇਟ ਲਈ 139 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੀਲੰਕਾਈ ਟੀਮ ਕੁਝ ਇਸ ਤਰ੍ਹਾਂ ਤੋਂ ਖਿੰਡ ਗਈ ਕਿ ਪੂਰੀ ਟੀਮ 44 ਓਵਰਾਂ ਵਿੱਚ ਸਿਰਫ਼ 216 ਦੌੜਾਂ ਬਣਾ ਕੇ ਹੀ ਆਲ-ਆਉਟ ਹੋ ਗਈ। ਹੁਣ, ਭਾਰਤ ਸਾਮ੍ਹਣੇ 50 ਓਵਰਾਂ ਵਿੱਚ 217 ਦਾ ਟੀਚਾ ਹੈ।
ਸ਼੍ਰੀਲੰਕਾ ਦੇ ਕਪਤਾਨ ਨਿਰੋਸ਼ਨ ਡਿਕਵੇਲਾ ਨੇ ਸਭ ਤੋਂ ਵੱਧ 64 ਦੌੜਾਣ ਬਣਾਈਆਂ। ਭਾਰਤੀ ਗੇਂਦਬਾਜ਼ਾਂ ਨੇ ਕਪਤਾਨ ਕੋਹਲੀ ਦੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਨਾਲ ਸਹੀ ਸਾਬਤ ਕਰ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਸ਼੍ਰੀਲੰਕਾਈ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਅਤੇ ਦਨੁਸ਼ਕਾ ਗੁਣਾਥਿਲਾਕਾ ਨੇ ਟੀਮ ਨੂੰ 74 ਦੌੜਾਂ ਦੀ ਸਾਂਝੇਦਾਰੀ ਬਣਾਈ। 14ਵੇਂ ਓਵਰ ਵਿੱਚ ਯੁਜਵੇਂਦਰ ਚਹਲ ਨੇ ਗੁਣਾਥਿਲਾਕਾ ਨੂੰ 35 ਦੌੜਾਂ ਦੇ ਸਕੋਰ 'ਤੇ ਵਾਪਸ ਪਵੇਲੀਅਨ ਭੇਜ ਦਿੱਤਾ। ਪਹਿਲਾ ਵਿਕੇਟ ਡਿੱਗਣ ਤੋਂ ਬਾਅਦ ਡਿਕਵੇਲਾ ਨੇ ਮੈਂਡਿਸ ਨਾਲ ਰਲ ਕੇ ਟੀਮ ਦਾ ਸਕੋਰ 100 ਤੋਂ ਪਾਰ ਪਹੁੰਚਾਇਆ। ਦੋਵੇਂ ਚੰਗੀ ਬੱਲੇਬਾਜ਼ੀ ਕਰ ਰਹੇ ਸਨ, ਪਰ ਕੇਦਾਰ ਜਾਧਵ ਨੇ ਅਰਧ-ਸੈਂਕੜਾ ਪੂਰਾ ਕਰ ਚੁੱਕੇ ਡਿਕਵੇਲਾ ਨੂੰ ਐਲ.ਬੀ.ਡਬਲਿਊ. ਆਊਟ ਕਰ ਕੇ ਮੈਚ ਵਿੱਚ ਟੀਮ ਇੰਡਿਆ ਦੀ ਵਾਪਸੀ ਕਰਵਾ ਦਿੱਤੀ।
ਪਹਿਲੇ 2 ਵਿਕਟਾਂ 'ਤੇ ਬਣੀਆਂ ਦੋ ਸਾਂਝੇਦਾਰੀਆਂ ਤੋਂ ਇਲਾਵਾ ਪੂਰੀ ਸ਼੍ਰੀਲੰਕਾਈ ਟੀਮ ਬਹੁਤੀ ਦੇਰ ਟਿਕ ਨਹੀਂ ਸਕੀ। ਟੀਮ ਦੇ 150 ਦੇ ਸਕੋਰ 'ਤੇ ਚੰਗੀ ਬੱਲੇਬਾਜ਼ੀ ਕਰ ਰਹੇ ਮੈਂਡਿਸ ਇੱਕ ਖ਼ਰਾਬ ਸ਼ਾਟ ਖੇਡ ਅਕਸ਼ਕ ਪਟੇਸ ਦੀ ਗੇਂਦ 'ਤੇ ਬੋਲਡ ਹੋ ਗਏ। ਉਨ੍ਹਾਂ ਦੇ ਆਉਟ ਹੋਣ ਤੋਂ ਬਾਅਦ ਕੋਈ ਵੀ ਖਿਡਾਰੀ ਖ਼ਾਸ ਪ੍ਰਦਰਸ਼ਨ ਨਹੀਂ ਕਰ ਪਾਇਆ ਤੇ ਅੰਤ ਵਿੱਚ ਮੈਥਿਊਜ਼ ਨੇ ਟੀਮ ਨੂੰ 200 ਦੌੜਾਂ ਦੇ ਪਾਰ ਪਹੁੰਚਾਇਆ। ਪਰ ਸਾਥ ਨਾ ਮਿਲਣ ਦੇ ਕਾਰਨ ਉਹ ਵੀ ਟੀਮ ਨੂੰ ਜ਼ਿਆਦਾ ਦੂਰ ਤੱਕ ਨਹੀਂ ਲਿਜਾ ਸਕਿਆ ਤੇ ਪੂਰੀ ਟੀਮ 44ਵੇਂ ਓਵਰ ਵਿੱਚ 216 ਦੌੜਾਂ ਬਣਾ ਕੇ ਆਲ-ਆਊਟ ਹੋ ਗਈ, ਜਦਕਿ, ਮੈਥਿਊਜ ਨੇ ਨਾਬਾਦ 36 ਰਣ ਬਣਾਏ।
ਭਾਰਤ ਲਈ ਅਕਸ਼ਰ ਪਟੇਲ ਨੇ 3, ਜਾਧਵ, ਬੁਮਰਾਹ ਅਤੇ ਚਹਲ ਨੇ 2-2 ਵਿਕੇਟ ਝਟਕਾਈਆਂ, ਜਦਕਿ 1 ਖਿਡਾਰੀ ਰਨ-ਆਊਟ ਹੋਇਆ। ਇਸ ਮੁਕਾਬਲੇ ਨੂੰ ਜਿੱਤ ਭਾਰਤੀ ਟੀਮ ਹੁਣ ਇੱਕ ਦਿਨਾਂ ਲੜੀ ਵਿੱਚ ਆਪਣੀ ਚੜ੍ਹਤ ਬਣਾਉਣ ਲਈ ਮੈਦਾਨ 'ਤੇ ਉਤਰੇਗੀ।