India tour of South Africa, 2023-24: ਆਸਟਰੇਲੀਆ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਅਦ, ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਦੇ ਲੰਬੇ ਦੌਰੇ 'ਤੇ ਜਾਵੇਗੀ। ਟੀਮ ਇੰਡੀਆ ਨੂੰ ਅਫਰੀਕਾ 'ਚ ਤਿੰਨ ਟੀ-20, ਤਿੰਨ ਵਨਡੇ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਭਾਰਤ ਦਾ ਅਫਰੀਕਾ ਦੌਰਾ 10 ਦਸੰਬਰ ਤੋਂ ਸ਼ੁਰੂ ਹੋਵੇਗਾ। ਇੱਥੇ ਜਾਣੋ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦਾ ਪੂਰਾ ਸ਼ਡਿਊਲ।


ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅਜੇ ਤੱਕ ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਟੀਮ ਦਾ ਐਲਾਨ ਅੱਜ ਯਾਨੀ ਵੀਰਵਾਰ 30 ਨਵੰਬਰ ਨੂੰ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ 2024 ਵਿਸ਼ਵ ਕੱਪ ਲਈ ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਹੀ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ 'ਚ ਜਗ੍ਹਾ ਮਿਲੇਗੀ।


ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨਾਲ ਹੋਵੇਗੀ। ਇਸ ਤੋਂ ਬਾਅਦ ਤਿੰਨ ਵਨਡੇ ਮੈਚ ਖੇਡੇ ਜਾਣਗੇ ਅਤੇ ਅੰਤ ਵਿੱਚ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਟੀ-20 ਸੀਰੀਜ਼ ਦਾ ਪਹਿਲਾ ਮੈਚ 10 ਦਸੰਬਰ ਨੂੰ ਖੇਡਿਆ ਜਾਣਾ ਹੈ।


ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੀ-20 10 ਦਸੰਬਰ ਨੂੰ ਡਰਬਨ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੀ-20 12 ਦਸੰਬਰ ਨੂੰ ਸੇਂਟ ਜਾਰਜ ਪਾਰਕ 'ਚ ਅਤੇ ਤੀਜਾ ਅਤੇ ਆਖਰੀ ਟੀ-20 14 ਦਸੰਬਰ ਨੂੰ ਜੋਹਾਨਸਬਰਗ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਵਨਡੇ ਸੀਰੀਜ਼ 17 ਦਸੰਬਰ ਤੋਂ ਸ਼ੁਰੂ ਹੋਵੇਗੀ। ਪਹਿਲਾ ਵਨਡੇ ਜੋਹਾਨਸਬਰਗ 'ਚ, ਦੂਜਾ ਵਨਡੇ 19 ਦਸੰਬਰ ਨੂੰ ਸੇਂਟ ਜਾਰਜ ਪਾਰਕ 'ਚ ਅਤੇ ਤੀਜਾ ਅਤੇ ਆਖਰੀ ਵਨਡੇ 21 ਦਸੰਬਰ ਨੂੰ ਪਾਰਲ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 26 ਦਸੰਬਰ ਤੋਂ ਸੈਂਚੁਰੀਅਨ 'ਚ ਪਹਿਲਾ ਬਾਕਸਿੰਗ ਡੇ ਟੈਸਟ ਖੇਡਿਆ ਜਾਣਾ ਹੈ। ਦੂਜਾ ਟੈਸਟ 3 ਜਨਵਰੀ ਤੋਂ ਸ਼ੁਰੂ ਹੋਵੇਗਾ।


ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦਾ ਪੂਰਾ ਸ਼ਡਿਊਲ
ਪਹਿਲਾ ਟੀ-20- 10 ਦਸੰਬਰ
ਦੂਜਾ ਟੀ-20- 12 ਦਸੰਬਰ
ਤੀਜਾ ਟੀ-20- 14 ਦਸੰਬਰ
ਪਹਿਲਾ ਵਨਡੇ- 17 ਦਸੰਬਰ
ਦੂਜਾ ਵਨਡੇ- 19 ਦਸੰਬਰ
ਤੀਜਾ ਵਨਡੇ- 21 ਦਸੰਬਰ
ਪਹਿਲਾ ਟੈਸਟ- 26-30 ਦਸੰਬਰ
ਦੂਜਾ ਟੈਸਟ- 3-7 ਜਨਵਰੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।