Indian Hockey Team Beat Singapore: ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਗਰੁੱਪ ਸਟੇਜ ਦੇ ਦੂਜੇ ਮੈਚ ਵਿੱਚ ਸਿੰਗਾਪੁਰ ਨੂੰ 16-1 ਨਾਲ ਹਰਾਇਆ। ਭਾਰਤ ਨੇ ਮੈਚ ਵਿੱਚ ਸ਼ੁਰੂ ਤੋਂ ਹੀ ਬੜ੍ਹਤ ਬਣਾਈ ਰੱਖੀ। ਭਾਰਤ ਨੇ ਪਹਿਲੇ ਕੁਆਰਟਰ ਵਿੱਚ 1 ਗੋਲ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਟੀਮ ਇੰਡੀਆ ਲਈ ਗੋਲ ਕਰਨ ਦਾ ਸਿਲਸਿਲਾ ਰੁਕਿਆ ਨਹੀਂ ਤੇ ਟੀਮ ਨੇ ਇੱਕ ਤੋਂ ਬਾਅਦ ਇੱਕ ਗੋਲ ਕਰਦੇ ਹੋਏ ਸ਼ਾਨਦਾਰ ਜਿੱਤ ਦਰਜ ਕੀਤੀ। ਕਪਤਾਨ ਹਰਮਨਪ੍ਰੀਤ ਸਿੰਘ ਨੇ 4 ਗੋਲ ਕੀਤੇ। ਮਨਦੀਪ ਸਿੰਘ ਨੇ ਗੋਲਾਂ ਦੀ ਹੈਟ੍ਰਿਕ ਬਣਾਈ।


ਦੱਸ ਦਈਏ ਕਿ ਏਸ਼ੀਅਨ ਖੇਡਾਂ 2023 ਵਿੱਚ ਦੋ ਦਿਨ ਪੂਰੇ ਹੋ ਚੁੱਕੇ ਹਨ। ਭਾਰਤ ਨੇ ਹੁਣ ਤੱਕ 2 ਸੋਨੇ ਸਮੇਤ ਕੁੱਲ 11 ਮੈਡਲ ਜਿੱਤੇ ਹਨ। ਭਾਰਤ ਨੇ ਪਹਿਲੇ ਦਿਨ 5 ਅਤੇ ਦੂਜੇ ਦਿਨ 6 ਮੈਡਲ ਜਿੱਤੇ। ਭਾਰਤ ਲਈ ਪਹਿਲਾ ਗੋਲਡ ਮੈਡਲ ਦੂਜੇ ਦਿਨ ਨਿਸ਼ਾਨੇਬਾਜ਼ੀ ਵਿੱਚ ਆਇਆ। ਇਸ ਤੋਂ ਬਾਅਦ ਮਹਿਲਾ ਭਾਰਤੀ ਕ੍ਰਿਕਟ ਟੀਮ ਨੇ ਵੀ ਗੋਲਡ ਮੈਡਲ ਜਿੱਤਿਆ। ਆਓ ਜਾਣਦੇ ਹਾਂ ਕਿ 26 ਸਤੰਬਰ ਯਾਨੀ ਅੱਜ ਤੀਜੇ ਦਿਨ ਭਾਰਤ ਦਾ ਪ੍ਰੋਗਰਾਮ ਕਿਵੇਂ ਹੈ।


ਸ਼ੂਟਿੰਗ
ਸਵੇਰੇ 6:30- ਅਨੰਤ ਜੀਤ ਨਰੂਕਾ, ਗੁਰਜੋਤ ਖੰਗੂੜਾ, ਅੰਗਦ ਵੀਰ ਸਿੰਘ ਬਾਜਵਾ। ਪੁਰਸ਼ ਸਕੇਟ
ਗਨੀਮਤ ਸੇਖੋਂ, ਦਰਸ਼ਨਾ ਰਾਠੌਰ, ਪਰਿਨਾਜ਼ ਧਾਲੀਵਾਲ। ਪੁਰਸ਼ ਸਕੇਟ
ਰਿਦਮ ਸਾਂਗਵਾਨ, ਈਸ਼ਾ ਸਿੰਘ ਅਤੇ ਮਨੂ ਭਾਕਰ। ਔਰਤਾਂ ਦੀ 25 ਮੀਟਰ ਪਿਸਟਲ
ਦਿਵਯਾਂਸ਼ ਸਿੰਘ ਪੰਵਾਰ ਅਤੇ ਰਮਿਤਾ 10 ਮੀਟਰ ਏਅਰ ਰਾਈਫਲ ਮਿਕਸਡ ਟੀਮ (ਕੁਆਲੀਫਾਈ) ਵਿੱਚ


ਮੁੱਕੇਬਾਜ਼ੀ
ਸਵੇਰੇ 6:15 ਵਜੇ - ਪੁਰਸ਼ਾਂ ਦਾ 92 ਕਿਲੋਗ੍ਰਾਮ ਪਲੱਸ ਭਾਰ ਵਰਗ - ਨਰਿੰਦਰ।
ਦੁਪਹਿਰ 12:30 ਵਜੇ - ਪੁਰਸ਼ਾਂ ਦਾ 57 ਕਿਲੋ ਭਾਰ ਵਰਗ - ਸਚਿਨ ਸਿਵਾਚ।


ਹਾਕੀ
ਸਵੇਰੇ 6:30 - ਪੁਰਸ਼ ਪੂਲ: ਭਾਰਤ ਬਨਾਮ ਸਿੰਗਾਪੁਰ।









 


ਜੂਡੋ
ਸਵੇਰੇ 7:30 ਵਜੇ- ਪੁਰਸ਼ 100 ਕਿਲੋ ਭਾਰ ਵਰਗ- ਅਵਤਾਰ ਸਿੰਘ।
78 ਕਿਲੋ ਤੋਂ ਘੱਟ ਭਾਰਤ ਵਰਗ - ਇੰਦੂਬਾਲਾ ਦੇਵੀ ਮੈਬਾਮ।
ਮਹਿਲਾ ਭਾਰ ਵਰਗ 78 ਕਿਲੋ ਤੋਂ ਉਪਰ - ਤੁਲਿਕਾ ਮਾਨ।


ਸੇਲਿੰਗ
ਸਵੇਰੇ 8:30 ਵਜੇ ਤੋਂ ਕਈ ਈਵੈਂਟ।


ਤੈਰਾਕੀ
ਸਵੇਰੇ 7:30 ਵਜੇ ਤੋਂ ਕਈ ਈਵੈਂਟ।


ਚੈੱਸ (ਸ਼ਤਰੰਜ)
12:30 PM - ਪੁਰਸ਼ਾਂ ਦਾ ਵਿਅਕਤੀਗਤ ਦੌਰ 5,6 ਅਤੇ 7 - ਵਿਦਿਤ ਗੁਜਰਾਤੀ ਅਤੇ ਅਰਜੁਨ ਇਰੀਗੇਸੀ।
ਔਰਤਾਂ ਦਾ ਵਿਅਕਤੀਗਤ ਦੌਰ 5,6 ਅਤੇ 7- ਕੋਨੇਰੂ ਹੰਪੀ ਅਤੇ ਹਰਿਕਾ ਦ੍ਰੋਣਾਵਲੀ।


ਸਕੈਸ਼
ਸਵੇਰੇ 7:30 ਵਜੇ ਤੋਂ - ਪੁਰਸ਼ ਟੀਮ ਈਵੈਂਟ - ਭਾਰਤ ਬਨਾਮ ਸਿੰਗਾਪੁਰ।
ਮਹਿਲਾ ਟੀਮ ਈਵੈਂਟ- ਭਾਰਤ ਬਨਾਮ ਪਾਕਿਸਤਾਨ।
ਸ਼ਾਮ 4:30 ਵਜੇ - ਪੁਰਸ਼ਾਂ ਦਾ ਈਵੈਂਟ - ਭਾਰਤ ਬਨਾਮ ਕਤਰ।


ਫੈਂਸਿੰਗ
ਸਵੇਰੇ 6:30 ਵਜੇ- ਔਰਤਾਂ ਦੀ ਵਿਅਕਤੀਗਤ- ਭਵਾਨੀ ਦੇਵੀ।


ਟ੍ਰੈਕ ਸਾਈਕਲਿੰਗ-
ਸਵੇਰੇ 7:30 ਵਜੇ ਤੋਂ ਕਈ ਸਮਾਗਮ।


ਟੈਨਿਸ
ਸਵੇਰੇ 7:30 ਵਜੇ ਤੋਂ ਕਈ ਸਿੰਗਲਜ਼ ਅਤੇ ਡਬਲਜ਼ ਮੈਚ।


ਵੁਸ਼ੂ
ਸ਼ਾਮ 5 ਵਜੇ - ਪੁਰਸ਼ਾਂ ਦਾ 70 ਕਿਲੋ ਭਾਰ ਵਰਗ ਸੂਰਜ ਯਾਦਵ
ਪੁਰਸ਼ਾਂ ਦੇ 60 ਕਿਲੋ ਭਾਰ ਵਰਗ ਸੂਰਿਆ ਭਾਨੂ ਪ੍ਰਤਾਪ ਸਿੰਘ ਰਾਏ।