Tokyo Olympics 2020: ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਵਿੱਚ ਇਤਿਹਾਸ ਸਿਰਜਿਆ ਹੈ। ਭਾਰਤੀ ਟੀਮ ਨੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ 1-0 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ।


ਦੱਸ ਦਈਏ ਕਿ ਭਾਰਤੀ ਟੀਮ ਨੇ ਆਇਰਲੈਂਡ ਤੇ ਦੱਖਣੀ ਅਫ਼ਰੀਕਾ ਖਿਲਾਫ਼ ਉਪਰੋਥੱਲੀ ਜਿੱਤਾਂ ਦਰਜ ਕਰਕੇ 6 ਅੰਕਾਂ ਨਾਲ ਪੂਲ ਏ ਵਿੱਚ ਚੌਥੀ ਥਾਵੇਂ ਰਹਿੰਦਿਆਂ 41 ਸਾਲਾਂ ਵਿੱਚ ਪਹਿਲੀ ਵਾਰ ਆਖਰੀ ਅੱਠ ਦੇ ਗੇੜ ਵਿੱਚ ਥਾਂ ਬਣਾਈ ਸੀ। 


ਪੂਲ ਦੀਆਂ ਸਿਖਰਲੀਆਂ ਚਾਰ ਟੀਮਾਂ ਨੌਕਆਊਟ ਗੇੜ ਵਿੱਚ ਪਹੁੰਚੀਆਂ ਹਨ। ਭਾਰਤੀ ਮਹਿਲਾ ਹਾਕੀ ਟੀਮ ਦਾ ਓਲੰਪਿਕ ’ਚ ਸਰਵੋਤਮ ਪ੍ਰਦਰਸ਼ਨ 1980 ਵਿੱਚ ਰਿਹਾ ਸੀ, ਜਦੋਂ ਛੇ ਟੀਮਾਂ ’ਚੋਂ ਚੌਥੇ ਸਥਾਨ ’ਤੇ ਰਹੀ ਸੀ।