IPL New Teams Bidding: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਦੋ ਹੋਰ ਟੀਮਾਂ ਸ਼ਾਮਲ ਹੋ ਗਈਆਂ ਹਨ।ਅੱਜ ਨਵੀਆਂ ਟੀਮਾਂ ਦਾ ਐਲਾਨ ਹੋ ਗਿਆ ਹੈ।ਅਹਿਮਦਾਬਾਦ ਅਤੇ ਲਖਨਾਉ ਦੋ ਨਵੀਆਂ ਟੀਮਾਂ ਹੋਣਗੀਆਂ। ਸੀਵੀਸੀ ਕੈਪੀਟਲ ਪਾਰਟਨਰਜ਼ ਨੂੰ ਅਹਿਮਦਾਬਾਦ ਅਤੇ ਆਰਪੀਐਸਜੀ ਗਰੁੱਪ ਨੂੰ ਲਖਨਾਉ ਟੀਮ ਮਿਲ ਗਈ ਹੈ।
ਦੁਨੀਆ ਦੀ ਸਭ ਤੋਂ ਮਸ਼ਹੂਰ ਟੀ -20 ਕ੍ਰਿਕਟ ਲੀਗ ਆਈਪੀਐਲ (ਇੰਡੀਅਨ ਪ੍ਰੀਮੀਅਰ ਲੀਗ) ਵਿੱਚ ਦੋ ਹੋਰ ਨਵੀਆਂ ਟੀਮਾਂ ਸ਼ਾਮਲ ਕੀਤੀਆਂ ਗਈਆਂ ਹਨ। ਹੁਣ ਤੱਕ ਇਸ ਟੂਰਨਾਮੈਂਟ ਵਿੱਚ 8 ਟੀਮਾਂ ਹਿੱਸਾ ਲੈਂਦੀਆਂ ਸਨ। ਦੋ ਨਵੀਆਂ ਟੀਮਾਂ ਦੇ ਸ਼ਾਮਲ ਹੋਣ ਤੋਂ ਬਾਅਦ ਅਗਲੇ ਸਾਲ ਤੋਂ 10 ਟੀਮਾਂ ਲੀਗ ਵਿੱਚ ਖੇਡਣਗੀਆਂ।
ਬੀਸੀਸੀਆਈ ਦੇ ਸੂਤਰਾਂ ਅਨੁਸਾਰ, ਸੰਜੀਵ ਗੋਇਨਕਾ ਦੀ ਮਲਕੀਅਤ ਵਾਲੇ ਆਰਪੀਐਸਜੀ ਗਰੁੱਪ ਨੇ 7000 ਕਰੋੜ ਰੁਪਏ ਤੋਂ ਵੱਧ ਦੀ ਬੋਲੀ ਵਿੱਚ ਲਖਨਊ ਫਰੈਂਚਾਇਜ਼ੀ ਲਈ ਦਾਅਵਾ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ CVC ਕੈਪੀਟਲ ਪਾਰਟਨਰ ਨੂੰ ਅਹਿਮਦਾਬਾਦ ਦੀ ਫਰੈਂਚਾਇਜ਼ੀ ਮਿਲੀ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ ਕਿ ਪ੍ਰਾਈਵੇਟ ਇਕਵਿਟੀ ਫਰਮ ਸੀਵੀਸੀ ਕੈਪੀਟਲ ਨੇ 5,000 ਕਰੋੜ ਰੁਪਏ ਤੋਂ ਵੱਧ ਦੀ ਬੋਲੀ ਨਾਲ ਇੱਕ ਹੋਰ ਆਈਪੀਐਲ ਫਰੈਂਚਾਈਜ਼ੀ ਖਰੀਦੀ ਹੈ।
ਗੋਇਨਕਾ ਦੋ ਸਾਲਾਂ ਤੋਂ ਪੁਣੇ ਫਰੈਂਚਾਇਜ਼ੀ ਰਾਈਜ਼ਿੰਗ ਪੁਣੇ ਸੁਪਰਜਾਇੰਟਸ (ਆਰਪੀਐਸ) ਦੇ ਮਾਲਕ ਰਹੇ ਹਨ ਅਤੇ ਆਈਐਸਐਲ (ਇੰਡੀਅਨ ਸੁਪਰ ਲੀਗ) ਫ੍ਰੈਂਚਾਇਜ਼ੀ ਏਟੀਕੇ ਮੋਹਨ ਬਾਗਾਨ ਦੇ ਮਾਲਕ ਵੀ ਹਨ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ