Mumbai Indians: IPL 2022 ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ (MI) ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਹੁਣ ਤੱਕ ਹੋਏ 9 ਮੈਚਾਂ 'ਚ ਸਿਰਫ ਇੱਕ ਵਿੱਚ ਹੀ ਜਿੱਤ ਹੱਥ ਲੱਗੀ ਹੈ।  ਇਸ ਤਰ੍ਹਾਂ ਦੋ ਅੰਕਾਂ ਨਾਲ ਰੋਹਿਤ ਸ਼ਰਮਾ ਦੀ ਟੀਮ ਅੰਕ ਸੂਚੀ 'ਚ 10ਵੇਂ ਨੰਬਰ 'ਤੇ ਹੈ। ਰਾਜਸਥਾਨ ਰਾਇਲਜ਼ (RR) ਖਿਲਾਫ 51 ਦੌੜਾਂ ਦੀ ਆਪਣੀ ਪਾਰੀ ਦੌਰਾਨ, ਸੂਰਜਕੁਮਾਰ ਯਾਦਵ ਮੁੰਬਈ ਇੰਡੀਅਨਜ਼ (MI) ਲਈ IPL ਵਿੱਚ 2000 ਦੌੜਾਂ ਬਣਾਉਣ ਵਾਲਾ 5ਵੇਂ ਬੱਲੇਬਾਜ਼ ਬਣ ਗਏ ਹਨ।

ਸੂਰਿਆਕੁਮਾਰ ਤੋਂ ਪਹਿਲਾਂ ਮੁੰਬਈ ਇੰਡੀਅਨਜ਼ (MI) ਦੇ 4 ਬੱਲੇਬਾਜ਼ ਇਹ ਕਾਰਨਾਮਾ ਕਰ ਚੁੱਕੇ ਹਨ। ਸੂਰਿਆਕੁਮਾਰ ਯਾਦਵ ਨੇ ਆਪਣੇ IPL ਕੈਰੀਅਰ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ (MI) ਨਾਲ ਹੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਕੋਲਕਾਤਾ ਨਾਈਟ ਰਾਈਡਰਜ਼ (KKR)ਲਈ 4 ਸੀਜ਼ਨ ਖੇਡੇ।

ਸਚਿਨ ਸਮੇਤ ਇਨ੍ਹਾਂ ਖਿਡਾਰੀਆਂ ਨੇ ਮੁੰਬਈ ਲਈ 2000 ਦੌੜਾਂ ਬਣਾਈਆਂ
ਮੁੰਬਈ ਇੰਡੀਅਨਜ਼ (MI) ਲਈ IPL ਵਿੱਚ 2000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਪਹਿਲਾ ਨਾਂ ਸਚਿਨ ਤੇਂਦੁਲਕਰ ਦਾ ਹੈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ, ਕੀਰੋਨ ਪੋਲਾਰਡ ਤੇ ਅੰਬਾਤੀ ਰਾਇਡੂ ਵੀ ਇਸ ਸੂਚੀ 'ਚ ਹਨ। ਦਰਅਸਲ, ਮੁੰਬਈ ਇੰਡੀਅਨਜ਼ (MI) ਹੁਣ IPL ਦੀ ਪਹਿਲੀ ਟੀਮ ਬਣ ਗਈ ਹੈ, ਜਿਸ ਦੇ 5 ਖਿਡਾਰੀਆਂ ਨੇ 2000 ਦੌੜਾਂ ਬਣਾਈਆਂ ਹਨ।

ਸਚਿਨ ਤੇਂਦੁਲਕਰ 2008 ਤੋਂ 2013 ਤੱਕ IPL ਦੇ ਪਹਿਲੇ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ (MI) ਲਈ ਖੇਡੇ। ਇਸ ਦੇ ਨਾਲ ਹੀ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਸਾਲ 2011 ਵਿੱਚ ਇਸ ਟੀਮ ਦਾ ਹਿੱਸਾ ਬਣੇ। ਜਦਕਿ ਕੀਰੋਨ ਪੋਲਾਰਡ ਨੂੰ ਮੁੰਬਈ ਇੰਡੀਅਨਜ਼ (MI) ਨੇ 2010 ਦੀ ਨਿਲਾਮੀ ਵਿੱਚ ਸ਼ਾਮਲ ਕੀਤਾ ਸੀ। ਇਸ ਤੋਂ ਇਲਾਵਾ ਅੰਬਾਤੀ ਰਾਇਡੂ 2011 ਤੋਂ 2017 ਤੱਕ ਮੁੰਬਈ ਇੰਡੀਅਨਜ਼ (MI) ਲਈ ਖੇਡ ਚੁੱਕੇ ਹਨ। ਹੁਣ ਅੰਬਾਤੀ ਰਾਇਡੂ ਹੁਣ ਚੇਨਈ ਸੁਪਰ ਕਿੰਗਜ਼ (CSK) ਦੀ ਨੁਮਾਇੰਦਗੀ ਕਰ ਰਹੇ ਹਨ।

ਮੁੰਬਈ ਇੰਡੀਅਨਜ਼ ਨੂੰ ਸੀਜ਼ਨ ਦੀ ਪਹਿਲੀ ਜਿੱਤ ਮਿਲੀ
ਮੁੰਬਈ ਇੰਡੀਅਨਜ਼ ਨੇ ਐਤਵਾਰ ਨੂੰ ਡੀਵਾਈ ਪਾਟਿਲ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਸੀਜ਼ਨ 'ਚ ਮੁੰਬਈ ਦੀ ਇਹ ਪਹਿਲੀ ਜਿੱਤ ਹੈ। ਮੁੰਬਈ ਨੂੰ ਲਗਾਤਾਰ ਅੱਠ ਹਾਰਾਂ ਤੋਂ ਬਾਅਦ ਪਹਿਲੀ ਜਿੱਤ ਮਿਲੀ ਹੈ। ਇਸ ਦੇ ਨਾਲ ਹੀ ਰਾਜਸਥਾਨ ਦੀ 9 ਮੈਚਾਂ ਵਿੱਚ ਇਹ ਤੀਜੀ ਹਾਰ ਹੈ। ਰਾਜਸਥਾਨ ਰਾਇਲਜ਼ ਨੇ ਪਹਿਲਾਂ ਖੇਡਦਿਆਂ ਜੋਸ ਬਟਲਰ ਦੀਆਂ 67 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ 'ਤੇ 158 ਦੌੜਾਂ ਬਣਾਈਆਂ। ਜਵਾਬ 'ਚ ਮੁੰਬਈ ਇੰਡੀਅਨਜ਼ ਨੇ 19.2 ਓਵਰਾਂ 'ਚ ਟੀਚਾ ਹਾਸਲ ਕਰ ਲਿਆ।

ਹੁਣ ਮੁੰਬਈ ਇੰਡੀਅਨਜ਼ (MI) ਦੀ ਟੀਮ 6 ਮਈ ਨੂੰ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ (GT) ਨਾਲ ਭਿੜੇਗੀ। ਇਹ ਮੈਚ ਮੁੰਬਈ ਦੇ ਬ੍ਰਾਵਨ ਸਟੇਡੀਅਮ 'ਚ ਖੇਡਿਆ ਜਾਵੇਗਾ। ਮੌਜੂਦਾ ਸਮੇਂ 'ਚ ਗੁਜਰਾਤ ਟਾਈਟਨਸ (GT) 9 ਮੈਚਾਂ 'ਚ 8 ਜਿੱਤਾਂ ਨਾਲ ਅੰਕ ਸੂਚੀ 'ਚ ਸਿਖਰ 'ਤੇ ਹੈ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ (RR) 12 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।