Hardik Pandya Code of Conduct breach: IPL 2023 ਨੂੰ ਲੈ ਦੁਨੀਆ ਭਰ ਵਿੱਚ ਪ੍ਰਸ਼ੰਸ਼ਕ ਉਤਸ਼ਾਹਿਤ ਹਨ। ਆਪਣੀ ਪਸੰਦ ਦੀ ਟੀਮ ਦੀ ਜਿੱਤ ਉੱਪਰ ਉਨ੍ਹਾਂ ਨੂੰ ਅਕਸਰ ਜਸ਼ਨ ਮਨਾਉਂਦੇ ਹੋਏ ਵੀ ਦੇਖਿਆ ਜਾਂਦਾ ਹੈ। ਇਸ ਵਿਚਕਾਰ ਗੁਜਰਾਤ ਟਾਈਟਨਸ ਟੀਮ ਲਈ ਅਚਾਨਕ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਗੁਜਰਾਤ ਟਾਈਟਨਜ਼ ਦੀ ਟੀਮ ਨੇ ਵੀਰਵਾਰ ਨੂੰ ਖੇਡੇ ਗਏ ਆਈਪੀਐਲ ਮੈਚ ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ 6 ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਪਰ ਉਨ੍ਹਾਂ ਦੀ ਖੁਸ਼ੀ ਦੇ ਜਸ਼ਨ ਨੂੰ ਗ੍ਰਹਿਣ ਲੱਗ ਗਿਆ। IPL 2023 ਦੇ ਵਿਚਕਾਰ ਗੁਜਰਾਤ ਟਾਈਟਨਸ ਟੀਮ ਲਈ ਅਚਾਨਕ ਇੱਕ ਬੁਰੀ ਖਬਰ ਸਾਹਮਣੇ ਆਈ ਹੈ, ਜਿਸ ਨੇ ਇਸ ਟੀਮ ਦੇ ਪ੍ਰਸ਼ੰਸਕਾਂ ਨੂੰ ਵੀ ਨਿਰਾਸ਼ ਕਰ ਦਿੱਤਾ ਹੈ।
ਜਾਣੋ ਕਿਉਂ ਲੱਗਾ ਜੁਰਮਾਨਾ...
ਦਰਅਸਲ, ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਦੇ ਇਕ ਕਾਰਨਾਮੇ ਤੋਂ ਬਾਅਦ ਬੀਸੀਸੀਆਈ ਨੇ ਉਸ 'ਤੇ ਵੱਡੀ ਕਾਰਵਾਈ ਕੀਤੀ ਹੈ। ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਆਈਪੀਐਲ ਮੈਚ ਦੌਰਾਨ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਹੌਲੀ ਓਵਰ ਰੇਟ ਨਾਲ ਸਬੰਧਤ ਆਈਪੀਐਲ ਦੇ ਕੋਡ ਆਫ ਕੰਡਕਟ ਦੇ ਤਹਿਤ ਇਸ ਸੀਜ਼ਨ ਵਿੱਚ ਗੁਜਰਾਤ ਟਾਈਟਨਜ਼ ਟੀਮ ਦਾ ਇਹ ਪਹਿਲਾ ਅਪਰਾਧ ਹੈ ਅਤੇ ਇਸ ਲਈ ਕਪਤਾਨ ਹਾਰਦਿਕ ਪੰਡਯਾ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਦੱਸ ਦੇਈਏ ਕਿ ਆਈਪੀਐਲ ਦਾ ਟੀਚਾ ਮੈਚਾਂ ਨੂੰ ਤਿੰਨ ਘੰਟੇ ਅਤੇ 20 ਮਿੰਟ ਵਿੱਚ ਖਤਮ ਕਰਨਾ ਹੈ, ਪਰ ਹੌਲੀ ਓਵਰ-ਰੇਟ ਇੱਕ ਸਮੱਸਿਆ ਸਾਬਤ ਹੋ ਰਹੀ ਹੈ, ਕਈ ਮੈਚ ਚਾਰ ਘੰਟਿਆਂ ਤੋਂ ਵੱਧ ਸਮੇਂ ਵਿੱਚ ਚੱਲਦੇ ਹਨ। ਆਈਪੀਐਲ ਮੀਡੀਆ ਸਲਾਹਕਾਰ ਨੇ ਸ਼ੁੱਕਰਵਾਰ ਨੂੰ ਕਿਹਾ, "ਕਿਉਂਕਿ ਇਹ ਗੁਜਰਾਤ ਟਾਈਟਨਜ਼ ਟੀਮ ਦਾ ਆਈਪੀਐਲ ਕੋਡ ਆਫ ਕੰਡਕਟ ਦੇ ਤਹਿਤ ਘੱਟੋ ਘੱਟ ਓਵਰ ਰੇਟ ਦੇ ਅਪਰਾਧਾਂ ਵਿੱਚ ਪਹਿਲਾ ਅਪਰਾਧ ਸੀ, ਪੰਡਯਾ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।"
ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਮੋਹਿਤ ਸ਼ਰਮਾ ਦੀਆਂ 2/18 ਅਤੇ ਸ਼ੁਭਮਨ ਗਿੱਲ ਦੀਆਂ 49 ਗੇਂਦਾਂ 'ਤੇ 67 ਦੌੜਾਂ ਦੀ ਮਦਦ ਨਾਲ ਵੀਰਵਾਰ ਨੂੰ ਪੰਜਾਬ ਕਿੰਗਜ਼ 'ਤੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ। ਪੰਜਾਬ ਕਿੰਗਜ਼ ਖ਼ਿਲਾਫ਼ ਆਈਪੀਐਲ ਮੈਚ ਵਿੱਚ ਗੁਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪੰਡਯਾ ਆਪਣੀ ਟੀਮ ਦੇ 20 ਓਵਰ ਨਿਰਧਾਰਤ ਸਮੇਂ ਵਿੱਚ ਪੂਰੇ ਕਰਨ ਵਿੱਚ ਨਾਕਾਮ ਰਹੇ ਹਨ, ਜਿਸ ਕਾਰਨ ਹਾਰਦਿਕ ਪੰਡਯਾ ਨੂੰ ਹੌਲੀ ਓਵਰ ਰੇਟ ਕਾਰਨ ਜੁਰਮਾਨਾ ਲਾਇਆ ਗਿਆ ਹੈ। ਜੇਕਰ ਹਾਰਦਿਕ ਪੰਡਯਾ ਦੂਜੀ ਵਾਰ ਅਜਿਹੀ ਗਲਤੀ ਕਰਦਾ ਹੈ ਤਾਂ ਹੋਰ ਖਿਡਾਰੀਆਂ ਨੂੰ ਵੀ ਜੁਰਮਾਨਾ ਭਰਨਾ ਪੈ ਸਕਦਾ ਹੈ।