IPL 2023 Opening Ceremony: IPL 2023 ਦੇ ਨਵੇਂ ਸੀਜ਼ਨ ਦਾ ਉਦਘਾਟਨ ਸਮਾਰੋਹ ਦਾ ਆਗਾਜ਼ ਹੋ ਚੁੱਕਿਆ ਹੈ। ਬੈਕ ਟੂ ਬੈਕ ਕਲਾਕਾਰ ਆਪਣੀ ਪਰਫਾਰਮੈਂਸ ਦੇ ਨਾਲ ਰੰਗ ਬੰਨ ਰਹੇ ਹਨ। ਦੱਸ ਦਈਏ ਪਿਛਲੇ ਚਾਰ ਸਾਲਾਂ ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਓਪਨਿੰਗ ਸੈਰੇਮਨੀ ਦਾ ਆਯੋਜਨ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਇਸ ਵਾਰ 16ਵਾਂ ਸੀਜ਼ਨਦੀ ਸ਼ਾਨਦਾਰ ਓਪਨਿੰਗ ਸੈਰੇਮਨੀ ਕੀਤੀ ਗਈ ਹੈ। IPL 2023 ਦੇ ਉਦਘਾਟਨੀ ਸਮਾਰੋਹ 'ਚ ਮਸ਼ਹੂਰ ਅਭਿਨੇਤਰੀ ਰਸ਼ਮਿਕਾ ਮੰਡਾਨਾ ਦਾ ਵੀ ਸਟੇਜ 'ਤੇ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਉਨ੍ਹਾਂ ਨੇ ਆਸਕਰ ਜੇਤੂ ਗੀਤ ਨਾਟੂ-ਨਾਟੂ 'ਤੇ ਵੀ ਪਰਫਾਰਮ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।


ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਸੀਜ਼ਨ ਦੇ ਉਦਘਾਟਨੀ ਸਮਾਰੋਹ ਦੌਰਾਨ ਸਟੇਜ 'ਤੇ ਮਸ਼ਹੂਰ ਅਭਿਨੇਤਰੀ ਰਸ਼ਮਿਕਾ ਮੰਡਾਨਾ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਦੇਖਣ ਨੂੰ ਮਿਲਿਆ। ਕਰੀਬ 4 ਸਾਲ ਬਾਅਦ IPL 'ਚ ਓਪਨਿੰਗ ਸੈਰੇਮਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਅੰਤ 'ਚ ਰਸ਼ਮਿਕਾ ਨੇ ਪਰਫਾਰਮ ਕੀਤਾ ਹੈ।


ਆਸਕਰ ਜੇਤੂ ਗੀਤ 'ਨਾਟੂ ਨਾਟੂ' 'ਤੇ ਕੀਤਾ ਜੰਮ ਕੇ ਡਾਂਸ


ਰਸ਼ਮੀਕਾ ਨੇ ਆਪਣੀ ਹੀ ਫ਼ਿਲਮ ਦੇ ਗੀਤ ਸਾਮੀ-ਸਾਮੀ ਨਾਲ ਆਪਣੇ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਸਨੇ ਆਸਕਰ ਜੇਤੂ ਗੀਤ ਨਾਟੂ-ਨਾਟੂ 'ਤੇ ਜੰਮ ਕੇ ਡਾਂਸ ਕੀਤਾ। ਜਦੋਂ ਰਸ਼ਮੀਕਾ ਨੇ ਨਾਟੂ-ਨਾਟੂ ਗੀਤ 'ਤੇ ਪਰਫਾਰਮ ਕਰਨਾ ਸ਼ੁਰੂ ਕੀਤਾ ਤਾਂ ਪੂਰੇ ਸਟੇਡੀਅਮ 'ਚ ਇਕ ਵੱਖਰੀ ਤਰ੍ਹਾਂ ਦਾ ਜੋਸ਼ ਸੀ ਅਤੇ ਉਸ ਨੇ ਇਸ ਗੀਤ ਨਾਲ ਆਪਣੀ ਪਰਫਾਰਮੈਂਸ ਦਾ ਅੰਤ ਕੀਤਾ। IPL 2023 ਸੀਜ਼ਨ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।


ਸਮਾਗਮ ਦਾ ਉਦਘਾਟਨ ਗਾਇਕ ਅਰਿਜੀਤ ਸਿੰਘ ਨੇ ਕੀਤਾ, ਜਿਨ੍ਹਾਂ ਨੇ ਕਰੀਬ ਅੱਧੇ ਘੰਟੇ ਦੀ ਆਪਣੀ ਪੇਸ਼ਕਾਰੀ ਦੌਰਾਨ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤਾਂ ਨਾਲ ਖੂਬ ਰੰਗ ਬੰਨੇ। ਆਈਪੀਐਲ ਦੇ ਇਸ ਸੀਜ਼ਨ ਵਿੱਚ ਇੱਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਕਰ ਰਹੇ ਚੇਨਈ ਸੁਪਰ ਕਿੰਗਜ਼ ਦੇ ਪ੍ਰਦਰਸ਼ਨ ਉੱਤੇ ਟਿਕੀਆਂ ਹੋਈਆਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।