Prithvi Shaw And Nidhi Tapadia: ਆਈਪੀਐਲ ਦੇ 16ਵੇਂ ਸੀਜ਼ਨ ਵਿੱਚ, ਜੇਕਰ ਕਿਸੇ ਇੱਕ ਖਿਡਾਰੀ ਨੂੰ ਆਪਣੇ ਪ੍ਰਦਰਸ਼ਨ ਕਾਰਨ ਸਭ ਤੋਂ ਵੱਧ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਤਾਂ ਉਹ ਸੀ ਦਿੱਲੀ ਕੈਪੀਟਲਜ਼ (ਡੀਸੀ) ਦੇ ਖਿਡਾਰੀ ਪ੍ਰਿਥਵੀ ਸ਼ਾਅ। ਲੀਗ ਪੜਾਅ ਦੇ ਨਾਲ ਟੀਮ ਦਾ ਸਫਰ ਖਤਮ ਹੋਣ ਤੋਂ ਬਾਅਦ ਹੁਣ ਸ਼ਾਅ ਨੂੰ ਪਹਿਲੀ ਵਾਰ ਆਪਣੀ ਗਰਲਫਰੈਂਡ ਨਿਧੀ ਤਾਪੜੀਆ ਨਾਲ ਕਿਸੇ ਜਨਤਕ ਸਮਾਗਮ 'ਚ ਇਕੱਠੇ ਦੇਖਿਆ ਗਿਆ ਹੈ। ਦੋਵੇਂ 26 ਮਈ ਨੂੰ ਆਬੂ ਧਾਬੀ ਵਿੱਚ ਆਯੋਜਿਤ ਆਈਫਾ ਅਵਾਰਡ ਸ਼ੋਅ ਵਿੱਚ ਸ਼ਾਮਲ ਹੋਏ ਸਨ।






ਪ੍ਰਿਥਵੀ ਸ਼ਾਅ ਦੀ ਪ੍ਰੇਮਿਕਾ ਨਿਧੀ ਤਾਪੜੀਆ ਇੱਕ ਮਾਡਲ ਹੈ ਅਤੇ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਇਸ ਈਵੈਂਟ 'ਚ ਦੋਵੇਂ ਕਾਲੇ ਕੱਪੜਿਆਂ 'ਚ ਨਜ਼ਰ ਆਏ। ਜਿੱਥੇ ਪ੍ਰਿਥਵੀ ਸ਼ਾਅ ਨੇ ਜੈਕੇਟ ਅਤੇ ਸ਼ਰਟ ਦੇ ਨਾਲ ਕਾਲੇ ਰੰਗ ਦੀ ਜੀਨਸ ਪਾਈ ਹੋਈ ਸੀ। ਜਦੋਂਕਿ ਨਿਧੀ ਨੇ ਬਲੈਕ ਕਲਰ ਦੀ ਸਾੜ੍ਹੀ ਪਾਈ ਹੋਈ ਸੀ। ਦੋਵੇਂ ਇਕੱਠੇ ਕਾਫੀ ਖੂਬਸੂਰਤ ਲੱਗ ਰਹੇ ਸਨ।
 
ਆਈਪੀਐਲ ਦਾ ਇਹ ਸੀਜ਼ਨ ਪ੍ਰਿਥਵੀ ਸ਼ਾਅ ਲਈ ਚੰਗਾ ਨਹੀਂ ਰਿਹਾ...


ਦਿੱਲੀ ਕੈਪੀਟਲਜ਼ ਟੀਮ ਦਾ ਹਿੱਸਾ ਪ੍ਰਿਥਵੀ ਸ਼ਾਅ ਲਈ, ਇਹ ਉਸਦੇ ਕ੍ਰਿਕਟ ਕਰੀਅਰ ਵਿੱਚ ਹੁਣ ਤੱਕ ਦਾ ਸਭ ਤੋਂ ਖਰਾਬ ਆਈਪੀਐਲ ਸੀਜ਼ਨ ਰਿਹਾ ਹੈ। ਆਪਣੀ ਖਰਾਬ ਫਾਰਮ ਦੇ ਕਾਰਨ ਸ਼ਾਅ ਨੂੰ ਟੀਮ ਪ੍ਰਬੰਧਨ ਨੇ ਪਲੇਇੰਗ 11 ਤੋਂ ਕੁਝ ਮੈਚਾਂ ਬਾਅਦ ਬਾਹਰ ਕਰ ਦਿੱਤਾ ਸੀ। ਹਾਲਾਂਕਿ ਸੀਜ਼ਨ ਦੇ ਅੰਤ 'ਚ ਸ਼ਾਅ ਨੂੰ ਕੁਝ ਮੈਚ ਖੇਡਣ ਦਾ ਮੌਕਾ ਮਿਲਿਆ। ਇਸ ਵਿੱਚ ਉਹ ਪੰਜਾਬ ਕਿੰਗਜ਼ ਖ਼ਿਲਾਫ਼ ਅਰਧ ਸੈਂਕੜੇ ਦੀ ਪਾਰੀ ਖੇਡਣ ਵਿੱਚ ਕਾਮਯਾਬ ਰਿਹਾ।


ਇਸ ਸੀਜ਼ਨ 'ਚ 23 ਸਾਲਾ ਪ੍ਰਿਥਵੀ ਸ਼ਾਅ 8 ਮੈਚਾਂ 'ਚ ਸਿਰਫ 106 ਦੌੜਾਂ ਹੀ ਬਣਾ ਸਕੇ। ਸ਼ਾਅ ਦੀ ਖਰਾਬ ਫਾਰਮ ਨੂੰ ਦੇਖਦੇ ਹੋਏ ਭਾਰਤੀ ਟੀਮ 'ਚ ਵਾਪਸੀ ਕਰਨਾ ਉਸ ਲਈ ਆਸਾਨ ਕੰਮ ਨਹੀਂ ਹੋਵੇਗਾ। ਵੈਸਟਇੰਡੀਜ਼ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ 'ਚ ਕੁਝ ਨੌਜਵਾਨ ਖਿਡਾਰੀਆਂ ਨੂੰ ਭਾਰਤੀ ਟੀਮ ਲਈ ਖੇਡਣ ਦਾ ਮੌਕਾ ਮਿਲ ਸਕਦਾ ਹੈ। ਇਸ 'ਚ ਯਸ਼ਸਵੀ ਜੈਸਵਾਲ ਅਤੇ ਰੁਤੂਰਾਜ ਗਾਇਕਵਾੜ ਦੇ ਨਾਂ ਸਭ ਤੋਂ ਅੱਗੇ ਹਨ।