Virendra Shahbag Marriage Anniversary: ਪੰਜਾਬ ਦੇ ਸਾਬਕਾ ਕਪਤਾਨ ਅਤੇ ਕੋਚ ਵਿਰੇਂਦਰ ਸਹਿਵਾਗ ਦਾ ਨਾਂ ਦੁਨੀਆ ਭਰ ਵਿੱਚ ਮਸ਼ਹੂਰ ਹੈ। ਉਹ ਭਲੇ ਹੀ ਕ੍ਰਿਕਟ ਦੇ ਮੈਦਾਨ ਵਿੱਚ ਨਹੀਂ ਖੇਡਦੇ ਪਰ ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਬਿਆਨਾਂ ਦੇ ਚੱਲਦੇ ਵੀ ਚਰਚਾ ਵਿੱਚ ਰਹਿੰਦੇ ਹਨ। ਦੱਸ ਦੇਈਏ ਕਿ ਬੀਤੇ ਦਿਨ ਯਾਨਿ 22 ਅਪ੍ਰੈਲ ਨੂੰ ਸਾਬਕਾ ਕ੍ਰਿਕਟਰ ਨੇ ਆਪਣੇ ਵਿਆਹ ਦੀ 19ਵੀਂ ਵਰ੍ਹੇਗੰਢ ਮਨਾਈ। ਇਸ ਖਾਸ ਮੌਕੇ ਤੇ ਵਰਿੰਦਰ ਸਹਿਵਾਗ ਨੇ ਆਪਣੀ ਪਤਨੀ ਨੂੰ ਖਾਸ ਅੰਦਾਜ਼ ਵਿੱਚ ਰੋਮਾਂਟਿਕ ਹੋ ਵਧਾਈ ਦਿੱਤੀ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਉੱਪਰ ਖਾਸ ਪੋਸਟ ਸਾਂਝੀ ਕੀਤੀ। ਤੁਸੀ ਵੀ ਵੇਖੋ ਕ੍ਰਿਕਟਰ ਦੀ ਇਹ ਰੋਮਾਂਟਿਕ ਪੋਸਟ...





ਸਾਬਕਾ ਕ੍ਰਿਕਟਰ ਨੇ ਆਪਣੀ ਪਤਨੀ ਆਰਤੀ ਅਹਲਾਵਤ ਨਾਲ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਰੋਮਾਂਟਿਕ ਲਾਈਨ ਲਿਖਦੇ ਹੋਏ ਕਿਹਾ ਪਿਆਰ ਅੰਨ੍ਹਾ ਹੁੰਦਾ ਹੈ ਪਰ ਵਿਆਹ ਅਸਲ ਵਿੱਚ ਅੱਖ ਖੋਲ੍ਹਣ ਵਾਲਾ ਹੁੰਦਾ ਹੈ 😃. ਵਰ੍ਹੇਗੰਢ ਮੁਬਾਰਕ @aartisehwag. 19 ਸਾਲ ਬੇਮਿਸਾਲ... ਕ੍ਰਿਕਟਰ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕ ਕਮੈਂਟਸ ਕਰ ਵਧਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਲਗਾਤਾਰ ਕਮੈਂਟਸ ਦੀ ਵਰਖਾ ਹੋ ਰਹੀ ਹੈ। 





ਜਾਣਕਾਰੀ ਲਈ ਦੱਸ ਦੇਈਏ ਕਿ ਸਹਿਵਾਗ ਅਤੇ ਆਰਤੀ ਦਾ ਵਿਆਹ ਸਾਲ 2004 ਵਿੱਚ ਹੋਇਆ ਸੀ। ਹੁਣ ਉਨ੍ਹਾਂ ਦੇ ਵਿਆਹ ਨੂੰ 19 ਸਾਲ ਹੋ ਗਏ ਹਨ। ਆਰਤੀ ਅਤੇ ਵਿਰੇਂਦਰ  ਸਹਿਵਾਗ ਦੋ ਬੱਚਿਆਂ ਆਰੀਆਵੀਰ ਅਤੇ ਵੇਦਾਂਤ ਦੇ ਮਾਤਾ-ਪਿਤਾ ਹਨ। ਖਾਸ ਗੱਲ ਇਹ ਹੈ ਕਿ ਸਹਿਵਾਗ ਦਾ ਵਿਆਹ ਭਾਜਪਾ ਦੇ ਸਾਬਕਾ ਦਿੱਗਜ ਨੇਤਾ ਅਰੁਣ ਜੇਤਲੀ ਦੇ ਸਰਕਾਰੀ ਬੰਗਲੇ 'ਚ ਹੋਇਆ ਸੀ। 2002 ਵਿੱਚ ਸਹਿਵਾਗ ਨੇ ਮਜ਼ਾਕ ਵਿੱਚ ਆਰਤੀ ਨੂੰ ਵਿਆਹ ਲਈ ਕਿਹਾ ਤਾਂ ਆਰਤੀ ਨੇ ਬਹੁਤ ਗੰਭੀਰਤਾ ਨਾਲ ਜਵਾਬ ਦਿੱਤਾ ਅਤੇ ਵਿਆਹ ਲਈ ਹਾਂ ਕਹਿ ਦਿੱਤੀ। ਇਹ ਗੱਲ ਵੀਰੂ ਨੇ ਖੁਦ ਇਕ ਇੰਟਰਵਿਊ ਦੌਰਾਨ ਦੱਸੀ ਸੀ।