Asian Games 2023: ਚੀਨ ਦੇ ਹਾਂਗਝੂ ਸ਼ਹਿਰ ਵਿੱਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਅਥਲੈਟਿਕਸ ਵਿੱਚ ਸੱਤਵੇਂ ਦਿਨ ਪੁਰਸ਼ਾਂ ਦੇ 10 ਹਜ਼ਾਰ ਮੀਟਰ ਦੌੜ ਮੁਕਾਬਲੇ ਵਿੱਚ ਚਾਂਦੀ ਅਤੇ ਕਾਂਸੀ ਦੇ ਦੋਵੇਂ ਤਗ਼ਮੇ ਆਪਣੇ ਨਾਂ ਕਰ ਲਏ ਹਨ। ਭਾਰਤ ਵੱਲੋਂ ਇਸ ਈਵੈਂਟ ਵਿੱਚ ਭਾਗ ਲੈਣ ਵਾਲੇ ਕਾਰਤਿਕ ਕੁਮਾਰ ਨੇ 28:15:38 ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਗੁਲਵੀਰ ਨੇ 28:17:21 ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਏਸ਼ੀਆਈ ਖੇਡਾਂ ਵਿੱਚ ਅਥਲੈਟਿਕਸ ਯਾਨੀ ਟਰੈਕ ਐਂਡ ਫੀਲਡ ਵਿੱਚ ਭਾਰਤ ਦਾ ਇਹ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਛੇਵੇਂ ਦਿਨ ਮਹਿਲਾਵਾਂ ਦੇ ਸ਼ਾਟ ਪੁਟ ਈਵੈਂਟ ਵਿੱਚ ਕਿਰਨ ਬਲਿਆਨ ਨੇ ਬ੍ਰੋਂਜ ਮੈਡਲ ਜਿੱਤਿਆ ਸੀ।



ਭਾਰਤ ਨੇ ਹੁਣ ਤੱਕ ਏਸ਼ੀਆਈ ਖੇਡਾਂ 2023 ਵਿੱਚ ਕੁੱਲ 10 ਸੋਨ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ 14 ਚਾਂਦੀ ਅਤੇ 14 ਕਾਂਸੀ ਦੇ ਤਗਮੇ ਵੀ ਜਿੱਤੇ ਹਨ, ਜਿਸ ਤੋਂ ਬਾਅਦ ਹੁਣ ਕੁੱਲ ਤਮਗਿਆਂ ਦੀ ਗਿਣਤੀ 38 ਹੋ ਗਈ ਹੈ। ਫਿਲਹਾਲ ਭਾਰਤ ਨੂੰ ਐਥਲੈਟਿਕਸ 'ਚ ਹੋਰ ਤਮਗੇ ਜਿੱਤਣ ਦੀ ਉਮੀਦ ਹੈ, ਜਿਸ 'ਚ ਜੈਵਲਿਨ ਈਵੈਂਟ 'ਚ ਸਭ ਦੀਆਂ ਨਜ਼ਰਾਂ ਨੀਰਜ ਚੋਪੜਾ 'ਤੇ ਹੋਣਗੀਆਂ।


ਏਸ਼ੀਆਈ ਖੇਡਾਂ 2023 ਦੇ ਸੱਤਵੇਂ ਦਿਨ ਮਹਿਲਾ ਟੇਬਲ ਟੈਨਿਸ ਡਬਲਜ਼ ਮੁਕਾਬਲੇ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਭਾਰਤ ਦੀ ਸੁਤੀਰਥ ਅਤੇ ਅਹਿਕਾ ਮੁਖਰਜੀ ਦੀ ਜੋੜੀ ਨੇ ਕੁਆਰਟਰ ਫਾਈਨਲ ਮੈਚ ਵਿੱਚ ਵਿਸ਼ਵ ਦੀ ਨੰਬਰ-2 ਰੈਂਕਿੰਗ ਵਾਲੀ ਚੀਨੀ ਜੋੜੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ। ਇਸ ਦੇ ਨਾਲ ਹੀ ਇਸ ਈਵੈਂਟ ਵਿੱਚ ਭਾਰਤ ਦਾ ਤਮਗਾ ਵੀ ਪੱਕਾ ਹੋ ਗਿਆ ਹੈ।


ਸਕੁਐਸ਼ ਵਿੱਚ ਪੁਰਸ਼ ਟੀਮ ਨੇ ਸੋਨ ਤਮਗਾ ਜਿੱਤਿਆ


ਸੌਰਵ ਘੋਸ਼ਾਲ ਦੀ ਅਗਵਾਈ 'ਚ ਭਾਰਤ ਦੀ ਪੁਰਸ਼ ਸਕੁਐਸ਼ ਟੀਮ ਨੇ ਪਾਕਿਸਤਾਨ ਖਿਲਾਫ ਰੋਮਾਂਚਕ ਤਰੀਕੇ ਨਾਲ 2-1 ਨਾਲ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਪਹਿਲਾਂ ਸਵੇਰੇ ਭਾਰਤ ਨੇ ਟੈਨਿਸ ਮਿਕਸਡ ਡਬਲਜ਼ ਦਾ ਗੋਲਡ ਮੈਡਲ ਮੈਚ ਵੀ ਜਿੱਤਿਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।