FIFA Awards Nominees : ਫੁੱਟਬਾਲ ਦੀ ਗਵਰਨਿੰਗ ਬਾਡੀ (FIFA) ਨੇ ਸਾਲਾਨਾ ਫੀਫਾ ਪੁਰਸਕਾਰਾਂ ਲਈ ਨਾਮਜ਼ਦ ਵਿਅਕਤੀਆਂ ਦਾ ਐਲਾਨ ਕਰ ਦਿੱਤਾ ਹੈ। ਸਰਵੋਤਮ ਖਿਡਾਰੀ ਤੋਂ ਲੈ ਕੇ ਸਰਵੋਤਮ ਗੋਲਕੀਪਰ ਅਤੇ ਕੋਚ ਤੱਕ ਦੀ ਨਾਮਜ਼ਦਗੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਮਹਿਲਾ ਫੁੱਟਬਾਲਰਾਂ ਲਈ ਵੀ ਨਾਮਜ਼ਦਗੀਆਂ ਆਈਆਂ ਹਨ। ਫੀਫਾ ਐਵਾਰਡਜ਼ 'ਚ ਸਭ ਤੋਂ ਵੱਡੇ ਐਵਾਰਡ 'ਬੈਸਟ ਪਲੇਅਰ' ਲਈ 14 ਖਿਡਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿੱਚ ਲਿਓਨੇਲ ਮੇਸੀ (Lionel Messi) ਤੇ ਕਾਇਲੀਅਨ ਐਮਬਾਪੇ (Kylian Mbappe) ਸ਼ਾਮਲ ਹਨ।


ਲਿਓਨੇਲ ਮੇਸੀ ਫੀਫਾ ਵਿਸ਼ਵ ਕੱਪ 2022 ਦਾ 'ਪਲੇਅਰ ਆਫ ਦਿ ਟੂਰਨਾਮੈਂਟ' ਸੀ। ਉਸ ਨੂੰ ਗੋਲਡਨ ਬਾਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੀ ਟੀਮ ਨੂੰ ਵਿਸ਼ਵ ਕੱਪ ਟਰਾਫੀ ਦਿਵਾਉਣ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ। ਅਜਿਹੇ 'ਚ ਮੇਸੀ ਨੂੰ ਫੀਫਾ ਬੈਸਟ ਪਲੇਅਰ ਐਵਾਰਡ ਦੀ ਦੌੜ 'ਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਉਸ ਨੂੰ ਸਭ ਤੋਂ ਵੱਡੀ ਚੁਣੌਤੀ ਪੀਐਸਜੀ ਦੇ ਆਪਣੇ ਸਾਥੀ ਐਮਬਾਪੇ ਤੋਂ ਮਿਲੇਗੀ। ਐਮਬਾਪੇ ਫੀਫਾ ਵਿਸ਼ਵ ਕੱਪ 2022 ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਸਨ। ਉਨ੍ਹਾਂ ਨੂੰ 'ਗੋਲਡਨ ਬੂਟ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।


ਮੇਸੀ ਅਤੇ ਐਮਬਾਪੇ ਤੋਂ ਇਲਾਵਾ ਨੇਮਾਰ, ਲੂਕਾ ਮੋਡ੍ਰਿਕ, ਰਾਬਰਟ ਲੇਵਾਂਡੋਵਸਕੀ ਅਤੇ ਮੁਹੰਮਦ ਸਲਾਹ ਵਰਗੇ ਕੁੱਲ 14 ਖਿਡਾਰੀਆਂ ਨੂੰ ਇਸ ਸੂਚੀ 'ਚ ਜਗ੍ਹਾ ਮਿਲੀ ਹੈ। ਦੱਸ ਦੇਈਏ ਕਿ ਕ੍ਰਿਸਟੀਆਨੋ ਰੋਨਾਲਡੋ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੈ।


 






 


ਫੀਫਾ ਸਰਵੋਤਮ ਪੁਰਸ਼ ਖਿਡਾਰੀ ਨਾਮਜ਼ਦ


ਲਿਓਨੇਲ ਮੇਸੀ, ਕਾਇਲੀਅਨ ਐਮਬਾਪੇ, ਜੂਲੀਅਨ ਅਲਵਾਰੇਜ਼, ਜੂਡ ਬੇਲਿੰਗਹੈਮ, ਕਰੀਮ ਬੇਂਜ਼ੇਮਾ, ਕੇਵਿਨ ਡੀ ਬਰੂਏਨ, ਅਰਲਿੰਗ ਹਾਲੈਂਡ, ਅਸ਼ਰਫ ਹਕੀਮੀ, ਰਾਬਰਟ ਲੇਵਾਂਡੋਵਸਕੀ, ਸਾਦੀਓ ਮਾਨੇ, ਲੂਕਾ ਮੋਡ੍ਰਿਕ, ਨੇਮਾਰ, ਮੁਹੰਮਦ ਸਲਾਹ, ਵਿੰਚੀ ਜੂਨੀਅਰ।


ਫੀਫਾ ਸਰਵੋਤਮ ਪੁਰਸ਼ ਗੋਲਕੀਪਰ ਨਾਮਜ਼ਦ


ਐਮਿਲਿਆਨੋ ਮਾਰਟੀਨੇਜ਼, ਐਲੀਸਨ ਬੇਕਰ, ਥੀਬੌਟ ਕੋਰਟੀਅਸ, ਐਡਰਸਨ, ਯਾਸੀਨ ਬੋਨੂ।


ਫੀਫਾ ਸਰਵੋਤਮ ਪੁਰਸ਼ ਟੀਮ ਕੋਚ


ਲਿਓਨੇਲ ਸਕਾਲੋਨੀ, ਪੇਪ ਗਾਰਡੀਓਲਾ, ਡਿਡੀਅਰ ਡੇਸਚੈਂਪਸ, ਕਾਰਲੋ ਐਂਕਲੋਟੀ, ਵਾਲਿਡ ਰੇਗਰਾਗੁਈ।