Belgium Riots: ਫੀਫਾ ਵਿਸ਼ਵ ਕੱਪ 2022 (FIFA WC 2022) ਵਿੱਚ ਐਤਵਾਰ ਨੂੰ ਇੱਕ ਹੋਰ ਹੰਗਾਮਾ ਹੋਇਆ। ਮੋਰੱਕੋ  (Morocco) ਨੇ ਬੈਲਜੀਅਮ  (Belgium) ਨੂੰ 2-0 ਨਾਲ ਹਰਾਇਆ। ਵਿਸ਼ਵ ਦੀ ਨੰਬਰ 2 ਰੈਂਕਿੰਗ ਵਾਲੀ ਟੀਮ ਤੋਂ ਇਸ ਹਾਰ ਕਾਰਨ ਬੈਲਜੀਅਮ ਦੇ ਫੁੱਟਬਾਲ ਪ੍ਰਸ਼ੰਸਕ ਹੈਰਾਨ ਹੋਣ ਦੇ ਨਾਲ-ਨਾਲ ਨਿਰਾਸ਼ ਵੀ ਸਨ। ਜਲਦੀ ਹੀ ਇਹ ਨਿਰਾਸ਼ਾ ਹੰਗਾਮੇ ਵਿੱਚ ਬਦਲ ਗਈ। ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਸਮੇਤ ਤਿੰਨ ਸ਼ਹਿਰਾਂ ਵਿੱਚ ਦੰਗੇ ਭੜਕ ਗਏ। ਫੁੱਟਬਾਲ ਪ੍ਰਸ਼ੰਸਕਾਂ ਨੇ ਇੱਥੇ ਕਈ ਦੁਕਾਨਾਂ ਅਤੇ ਵਾਹਨਾਂ ਦੀ ਭੰਨਤੋੜ ਕੀਤੀ। ਅੱਗਜ਼ਨੀ ਦੀਆਂ ਘਟਨਾਵਾਂ ਵੀ ਹੋਈਆਂ।


ਪਲਿਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ


ਬੈਲਜੀਅਮ ਦੇ ਦਰਜਨਾਂ ਫੁੱਟਬਾਲ ਪ੍ਰਸ਼ੰਸਕਾਂ ਨੇ ਮੋਰੱਕੋ ਤੋਂ ਹਾਰ ਤੋਂ ਬਾਅਦ ਬ੍ਰਸੇਲਜ਼ ਵਿੱਚ ਦੁਕਾਨਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ। ਦੁਕਾਨਾਂ ਅੰਦਰ ਪਟਾਕੇ ਵੀ ਸੁੱਟੇ ਗਏ। ਕੁਝ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮੈਚ ਖਤਮ ਹੋਣ ਤੋਂ ਪਹਿਲਾਂ ਹੀ ਹੰਗਾਮਾ ਸ਼ੁਰੂ ਹੋ ਗਿਆ ਸੀ। ਦੰਗਾਕਾਰੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ। ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਲੋਕਾਂ ਕੋਲ ਹਥਿਆਰ ਵੀ ਸਨ। ਬਰੱਸਲਜ਼ ਪੁਲਿਸ ਨੇ ਹੰਗਾਮੇ ਤੋਂ ਬਾਅਦ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


 


 




 


 


ਹੰਗਾਮੇ ਮਗਰੋਂ ਰਾਜਧਾਨੀ ਵਿੱਚ ਸੈਂਕੜੇ ਪੁਲਿਸ ਤਾਇਨਾਤ ਕਰਨੀ ਪਈ। ਲੋਕਾਂ ਨੂੰ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਨਾ ਜਾਣ ਲਈ ਸੁਚੇਤ ਕੀਤਾ ਗਿਆ। ਕੁਝ ਮੈਟਰੋ ਸਟੇਸ਼ਨਾਂ ਅਤੇ ਗਲੀਆਂ ਨੂੰ ਵੀ ਕੁਝ ਘੰਟਿਆਂ ਲਈ ਬੰਦ ਕਰਨਾ ਪਿਆ। ਦੱਸ ਦੇਈਏ ਕਿ ਬੈਲਜੀਅਮ ਵਿੱਚ ਵੱਡੀ ਗਿਣਤੀ ਵਿੱਚ ਮੋਰੱਕੋ ਮੂਲ ਦੇ ਲੋਕ ਰਹਿੰਦੇ ਹਨ। ਇੱਕ ਅੰਦਾਜ਼ੇ ਮੁਤਾਬਕ ਇਨ੍ਹਾਂ ਦੀ ਗਿਣਤੀ 5 ਲੱਖ ਤੋਂ ਵੱਧ ਹੈ। ਮੋਰੱਕੋ ਦੀ ਜਿੱਤ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਜਸ਼ਨ ਮਨਾਉਣ ਤੋਂ ਬਾਅਦ ਹੀ ਦੰਗਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।


 


 




 


ਲੀਜ ਸ਼ਹਿਰ ਵਿੱਚ 50 ਲੋਕਾਂ ਨੇ ਪੁਲਿਸ ਸਟੇਸ਼ਨ 'ਚ ਕੀਤੀ ਭੰਨਤੋੜ 


ਪੂਰਬੀ ਬੈਲਜੀਅਮ ਦੇ ਸ਼ਹਿਰ ਲੀਜ ਵਿਚ ਲਗਭਗ 50 ਲੋਕਾਂ ਦੀ ਭੀੜ ਨੇ ਇਕ ਪੁਲਿਸ ਸਟੇਸ਼ਨ 'ਤੇ ਹਮਲਾ ਕਰ ਦਿੱਤਾ। ਇੱਥੇ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ। ਪੁਲਿਸ ਦੀਆਂ ਦੋ ਗੱਡੀਆਂ ਵੀ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇੱਥੇ ਪੁਲਿਸ ਨੇ ਦੰਗਾਕਾਰੀਆਂ ਨੂੰ ਕਾਬੂ ਕਰਨ ਲਈ ਵਾਟਰ ਕੈਨਨ ਦਾ ਸਹਾਰਾ ਲਿਆ। ਉੱਤਰੀ ਸ਼ਹਿਰ ਐਂਟਵਰਪ ਵਿੱਚ ਇਸੇ ਤਰ੍ਹਾਂ ਦੇ ਹੰਗਾਮੇ ਕਾਰਨ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।


 


 




 


 


ਬੈਲਜੀਅਮ ਨੂੰ ਹੁਣ ਅਗਲਾ ਮੈਚ ਪਵੇਗਾ ਜਿੱਤਣਾ 


ਬੈਲਜੀਅਮ ਅਤੇ ਮੋਰੱਕੋ ਵਿਚਾਲੇ ਇਸ ਮੈਚ ਵਿੱਚ ਬਰਾਬਰੀ ਦਾ ਮੁਕਾਬਲਾ ਹੋਇਆ। ਦੂਜੇ ਹਾਫ ਵਿੱਚ ਮੋਰੋਕੋ ਨੇ 73ਵੇਂ ਅਤੇ ਸਟਾਪੇਜ ਟਾਈਮ (90+2 ਮਿੰਟ) ਵਿੱਚ ਗੋਲ ਕੀਤਾ। ਇਸ ਨਤੀਜੇ ਤੋਂ ਬਾਅਦ ਬੈਲਜੀਅਮ ਲਈ ਰਾਊਂਡ ਆਫ 16 'ਚ ਐਂਟਰੀ ਥੋੜੀ ਮੁਸ਼ਕਲ ਹੋ ਗਈ ਹੈ। ਉਸ ਨੂੰ ਹੁਣ ਆਖਰੀ-16 'ਚ ਪਹੁੰਚਣ ਲਈ ਆਪਣੇ ਆਖਰੀ ਮੈਚ 'ਚ ਕ੍ਰੋਏਸ਼ੀਆ ਨੂੰ ਹਰਾਉਣਾ ਹੋਵੇਗਾ।