Neeraj Chopra Viral Video: ਏਸ਼ੀਅਨ ਗੇਮਜ਼ ਵਿੱਚ ਭਾਰਤ ਚਮਕਦਾ ਹੋਇਆ ਨਜ਼ਰ ਆ ਰਿਹਾ ਹੈ। ਭਾਰਤ ਨੇ ਇਸ ਵਾਰ ਮੈਡਲ ਜਿੱਤਣ ਦਾ ਰਿਕਾਰਡ ਬਣਾਇਆ ਹੈ। ਪਹਿਲੀ ਵਾਰ ਏਸ਼ੀਅਨ ਗੇਮਜ਼ ਦੇ ਇਤਿਹਾਸ 'ਚ ਕਿਸੇ ਦੇਸ਼ ਨੇ ਪਹਿਲੇੇ ਸੰਸਕਰਣ 'ਚ 81 ਮੈਡਲ ਜਿੱਤੇ ਹਨ। ਇਸ ਦਰਮਿਆਨ ਜੈਵੇਲਿਨ ਥਰੋਅ ਦੇ ਖਿਡਾਰੀ ਨੀਰਜ ਚੋਪੜਾ ਨੇ ਕੁੱਝ ਅਜਿਹਾ ਕੀਤਾ ਹੈ ਕਿ ਉਨ੍ਹਾਂ ਦੀ ਪੂਰੀ ਦੁਨੀਆ 'ਚ ਰੱਜ ਕੇ ਤਾਰੀਫਾਂ ਹੋ ਰਹੀਆਂ ਹਨ। ਹਰ ਕੋਈ ਇਹੀ ਕਹਿ ਰਿਹਾ ਹੈ ਕਿ ਕੋਈ ਆਪਣੇ ਦੇਸ਼ ਤੇ ਉਸ ਦੇ ਝੰਡੇ ਨੂੰ ਇੱਜ਼ਤ ਦੇਣਾ ਨੀਰਜ ਚੋਪੜਾ ਤੋਂ ਸਿੱਖੇ। 


ਨੀਰਜ ਚੋਪੜਾ ਦਾ ਇੱਕ ਵੀਡੀਓ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਟੀਮ ਨਾਲ ਮੈਦਾਨ 'ਤੇ ਨਜ਼ਰ ਆ ਰਹੇ ਹਨ। ਇਸ ਦਰਮਿਆਨ ਉਹ ਫੈਨਜ਼ ਦੇ ਮੁਖਾਤਿਬ ਹੁੰਦੇ ਹਨ ਅਤੇ ਇੱਕ ਪ੍ਰਸ਼ੰਸਕ ਭਾਰਤ ਦਾ ਝੰਡਾ ਉਨ੍ਹਾ ਵੱਲ ਸੁੱਟਦਾ ਹੈ। ਉਹ ਝੰਡਾ ਹੇਠਾਂ ਡਿੱਗਣ ਹੀ ਲੱਗਦਾ ਹੈ ਕਿ ਨੀਰਜ ਤੁਰੰਤ ਅੱਗੇ ਵਧ ਕੇ ਆਪਣੇ ਦੇਸ਼ ਦੇ ਝੰਡੇ ਨੂੰ ਹੇਠਾਂ ਡਿੱਗਣ ਤੋਂ ਬਚਾ ਲੈਂਦੇ ਹਨ। ਜਿਸ ਅੰਦਾਜ਼ ਨਾਲ ਨੀਰਜ ਚੋਪੜਾ ਨੇ ਝੰਡੇ ਨੂੰ ਕੈਚ ਕੀਤਾ, ਉਸ ਨੂੰ ਦੇਖ ਹਰ ਕੋਈ ਗੋਲਡ ਮੈਡਲਿਸਟ ਪਲੇਅਰ ਦਾ ਦੀਵਾਨਾ ਹੋ ਰਿਹਾ ਹੈ। ਉਨ੍ਹਾਂ ਦੇ ਦੇਸ਼ ਭਗਤੀ ਦੇ ਜਜ਼ਬੇ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਨੀਰਜ ਚੋਪੜਾ ਭਾਰਤ ਲਈ ਗੋਲਡਨ ਬੁਆਏ ਬਣ ਕੇ ਉਭਰਿਆ ਹੈ। ਹੁਣ ਇਸ ਦਿੱਗਜ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ ਝੰਡਾ ਲਹਿਰਾਇਆ ਹੈ। ਏਸ਼ਿਆਈ ਖੇਡਾਂ ਵਿੱਚ ਨੀਰਜ ਚੋਪੜਾ ਨੇ ਸੋਨ ਤਗ਼ਮਾ ਜਿੱਤਿਆ ਹੈ। ਇਸ ਦੇ ਨਾਲ ਹੀ ਨੀਰਜ ਚੋਪੜਾ ਨੇ ਹਾਲ ਹੀ 'ਚ ਹੰਗਰੀ 'ਚ ਹੋਈ ਡਾਇਮੰਡ ਲੀਗ 'ਚ ਸੋਨ ਤਮਗਾ ਜਿੱਤਿਆ ਸੀ। ਦਰਅਸਲ, ਨੀਰਜ ਚੋਪੜਾ ਦੀ ਜਿੱਤ ਦਾ ਸਿਲਸਿਲਾ ਕਰੀਬ 7 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਨੀਰਜ ਚੋਪੜਾ ਨੇ ਦੱਖਣੀ ਏਸ਼ੀਆਈ ਖੇਡਾਂ 2016 'ਚ ਸੋਨ ਤਮਗਾ ਜਿੱਤਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।