Tokyo Olympic 2020: ਨੇਜਾ ਸੁੱਟ ਐਥਲੀਟ ਨੀਰਜ ਚੋਪੜਾ ਨੇ ਟੋਕਿਓ ਓਲੰਪਿਕ 'ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਦੇਸ਼ ਲਈ ਵਿਅਕਤੀਗਤ ਗੋਲਡ ਮੈਡਲ ਜਿੱਤਣ ਵਾਲੇ ਦੂਜੇ ਖਿਡਾਰੀ ਤੇ ਪਹਿਲੇ ਐਥਲੀਟ ਹਨ। ਨੀਰਜ ਦੀ ਇਸ ਪ੍ਰਾਪਤ ਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦੋ ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਲੋਂ ਅਲੰਪਿਕ ਐਥਲੈਟਿਕਸ ਚ ਸੋਨ ਤਗਮਾ ਜਿੱਤਣ ਦੀ ਵੱਡੀ ਪ੍ਰਾਪਤੀ ਤੇ ਭਾਰਤੀ ਫੌਜ ਦੇ ਸਿਪਾਹੀ ਤੇ ਸਰਵੋਤਮ ਖਿਡਾਰੀ ਨੀਰਜ ਚੋਪੜਾ ਲਈ 2 ਲੱਖ ਰੁਪਏ ਕੈਸ਼ ਪ੍ਰਾਈਜ਼ ਐਲਾਨਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਲਈ ਇਹ ਮਾਣ ਵਾਲੇ ਪਲ ਹਨ। ਕਿਉਂਕਿ ਨੀਰਜ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਨਾਲ ਸਬੰਧਤ ਹੈ।
ਦੱਸ ਦੇਈਏ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਕਿ ਨੀਰਜ ਚੋਪੜਾ ਨੂੰ ਕਲਾਸ-1 ਦੀ ਨੌਕਰੀ ਦਿੱਤੀ ਜਾਵੇਗੀ।
ਹਰਿਆਣਾ ਸਰਕਾਰ ਵੱਲੋਂ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਦਿੱਤੇ ਜਾਣਗੇ। ਕੰਸੋਲੇਸ਼ਨ ਰੇਟ 'ਤੇ ਪਲਾਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਚਕੂਲਾ 'ਚ ਵੱਖਰੇ ਤੌਰ 'ਤੇ ਐਥਲੈਟਿਕ ਸੈਂਟਰ ਬਣਾਇਆ ਜਾਵੇਗਾ।
ਨੀਰਜ ਚੋਪੜਾ ਨੂੰ ਉਸ ਸੈਂਟਰ ਦਾ ਹੈੱਡ ਬਣਾਇਆ ਜਾਵੇਗਾ। ਨੀਰਜ ਚੋਪੜਾ ਪੰਚਕੂਲਾ 'ਚ ਹੀ ਪ੍ਰੈਕਟਿਸ ਕਰਦੇ ਰਹੇ ਹਨ। ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਸਾਰੀਆਂ ਖੇਡਾਂ ਨੂੰ ਹੋਰ ਬੜਾਵਾ ਦਿੱਤਾ ਜਾਵੇਗਾ। ਨੀਰਜ ਚੋਪੜਾ ਨੇ ਨੇਜਾ ਸੁੱਟ (ਜੈਵਲਿਨ ਥ੍ਰੋ) ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਆ ਹੈ।
ਨੀਰਜ ਨੇ ਆਪਣੇ ਦੂਜੇ ਯਤਨ 'ਚ 87.58 ਮੀਟਰ ਦੀ ਦੂਰੀ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ। 86.67 ਮੀਟਰ ਨਾਲ ਚੈੱਕ ਰਿਪਬਲਿਕ ਦੇ ਯਾਕੁਬ ਵਾਲਦੇਜ ਦੂਜੇ ਸਥਾਨ 'ਤੇ ਰਹੇ ਜਦਕਿ ਉਨ੍ਹਾਂ ਦੇ ਹੀ ਦੇਸ਼ ਦੇ ਵਿਟੇਸਲਾਵ ਵੇਸੇਲੀ ਨੂੰ 85.44 ਮੀਟਰ ਦੇ ਨਾਲ ਕਾਂਸੇ ਦਾ ਤਗਮਾ ਮਿਲਿਆ।
ਨੀਰਜ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ 13 ਸਾਲ ਪਹਿਲਾਂ ਬੀਜਿੰਗ ਓਲੰਪਿਕ 'ਚ ਸੋਨ ਤਗਮਾ ਜਿੱਤਿਆ ਸੀ। ਹਾਲਾਂਕਿ ਅਭਿਨਵ ਨੇ ਇਹ ਤਗਮਾ ਨਿਸ਼ਾਨੇਬਾਜ਼ੀ 'ਚ ਜਿੱਤਿਆ ਸੀ। ਟੋਕਿਓ 'ਚ ਜੋ ਨੀਰਜ ਨੇ ਕੀਤਾ ਹੈ ਉਹ ਇਤਿਹਾਸਕ ਹੈ। ਕਿਉਂਕਿ ਇਸ ਤੋਂ ਪਹਿਲਾਂ ਭਾਰਤ ਨੂੰ ਓਲੰਪਿਕ 'ਚ ਐਥਲੈਟਿਕਸ 'ਚ ਕਦੇ ਕਈ ਤਗਮਾ ਨਹੀਂ ਮਿਲਿਆ ਸੀ।