Paris Paralympics 2024: ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੇ 27ਵਾਂ ਤਮਗਾ ਜਿੱਤਿਆ ਹੈ। ਹੋਕਾਟੋ ਹੋਤੋਜੇ ਸੇਮਾ ਨੇ ਪੁਰਸ਼ਾਂ ਦੇ ਸ਼ਾਟਪੁੱਟ ਐੱਫ-57 ਦੇ ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ 14.65 ਮੀਟਰ ਦਾ ਨਿੱਜੀ ਸਰਵੋਤਮ ਥਰੋਅ ਕੀਤਾ। ਭਾਰਤ ਦੇ ਸੋਮਨ ਰਾਣਾ ਇਸੇ ਈਵੈਂਟ 'ਚ 5ਵੇਂ ਸਥਾਨ 'ਤੇ ਰਹੇ। ਉਸ ਨੇ 14.07 ਦਾ ਸਕੋਰ ਕੀਤਾ।


ਇਸ ਤੋਂ ਪਹਿਲਾਂ ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ ਹਾਈ ਜੰਪ ਟੀ-64 ਦੇ ਫਾਈਨਲ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ 2.08 ਮੀਟਰ ਦੀ ਛਾਲ ਮਾਰ ਕੇ ਏਸ਼ਿਆਈ ਰਿਕਾਰਡ ਬਣਾਇਆ। ਇਸ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦਾ ਇਹ ਛੇਵਾਂ ਸੋਨ ਤਗ਼ਮਾ ਹੈ।


ਪ੍ਰਵੀਨ ਕੁਮਾਰ ਦੀ ਮਦਦ ਨਾਲ ਭਾਰਤ ਤਮਗਾ ਸੂਚੀ 'ਚ 17ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤੀ ਖਿਡਾਰੀਆਂ ਨੇ ਹੁਣ ਤੱਕ 6 ਸੋਨ, 9 ਚਾਂਦੀ ਅਤੇ 12 ਕਾਂਸੀ ਦੇ ਤਗਮੇ ਜਿੱਤੇ ਹਨ। ਪੈਰਾਲੰਪਿਕ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਟੋਕੀਓ ਪੈਰਾਲੰਪਿਕਸ 'ਚ ਭਾਰਤੀ ਖਿਡਾਰੀਆਂ ਨੇ 5 ਗੋਲਡ ਸਮੇਤ 19 ਤਗਮੇ ਜਿੱਤੇ ਸਨ।


 


ਹੋਕਾਟੋ ਹੋਤੋਜੇ ਸੇਮਾ ਨੇ ਕਾਂਸੀ ਦਾ ਤਗਮਾ ਜਿੱਤਿਆ


ਪੁਰਸ਼ਾਂ ਦੇ ਸ਼ਾਟਪੁੱਟ ਐਫ-57 ਦੇ ਫਾਈਨਲ ਵਿੱਚ ਹੋਕਾਟੋ ਹੋਤੋਜੇ ਸੇਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ। ਉਸਨੇ 14.65 ਮੀਟਰ ਦਾ ਆਪਣਾ ਨਿੱਜੀ ਸਰਵੋਤਮ ਥਰੋਅ ਕੀਤਾ। ਇਸੇ ਈਵੈਂਟ ਵਿੱਚ ਈਰਾਨ ਦੇ ਯਾਸੀਨ ਖੋਸਰਾਵੀ ਨੇ 15.96 ਮੀਟਰ ਥਰੋਅ ਨਾਲ ਸੋਨ ਤਮਗਾ ਜਿੱਤਿਆ, ਜਦਕਿ ਬ੍ਰਾਜ਼ੀਲ ਦੇ ਥਿਆਗੋ ਪੌਲੀਨੋ ਡੋਸ ਸੈਂਟੋਸ ਨੇ 15.06 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ।


 


ਭਾਰਤ ਦਾ ਛੇਵਾਂ ਗੋਲਡ


ਪ੍ਰਵੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੀ ਉੱਚੀ ਛਾਲ ਟੀ-64 ਦੇ ਫਾਈਨਲ ਵਿੱਚ ਸੋਨ ਤਮਗਾ ਜਿੱਤਿਆ। ਉਸ ਨੇ 2.08 ਮੀਟਰ ਦੀ ਛਾਲ ਮਾਰ ਕੇ ਏਸ਼ਿਆਈ ਰਿਕਾਰਡ ਬਣਾਇਆ। ਅਮਰੀਕਾ ਦੇ ਡੇਰੇਕ ਲੋਕਸਡੈਂਟ ਨੇ 2.06 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਉਜ਼ਬੇਕਿਸਤਾਨ ਦੇ ਟੈਮੂਰਬੇਕ ਗਿਆਜ਼ੋਵ ਨੇ 2.03 ਮੀਟਰ ਦੀ ਨਿੱਜੀ ਛਾਲ ਨਾਲ ਕਾਂਸੀ ਦਾ ਤਗਮਾ ਜਿੱਤਿਆ।


 


ਕਪਿਲ ਪਰਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ


ਇਸ ਤੋਂ ਪਹਿਲਾਂ ਵੀਰਵਾਰ ਦੇਰ ਰਾਤ ਕਪਿਲ ਪਰਮਾਰ ਨੇ ਜੂਡੋ ਪੁਰਸ਼ਾਂ ਦੇ ਜੇ-1 ਵਰਗ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਸਿਰਫ਼ 33 ਸਕਿੰਟਾਂ ਵਿੱਚ ਬ੍ਰਾਜ਼ੀਲ ਦੇ ਅਲੀਟਨ ਡੀ ਓਲੀਵੇਰਾ ਨੂੰ 10-0 ਨਾਲ ਹਰਾਇਆ। ਕਪਿਲ ਤੋਂ ਪਹਿਲਾਂ ਹਰਵਿੰਦਰ ਸਿੰਘ ਅਤੇ ਪੂਜਾ ਦੀ ਮਿਕਸਡ ਤੀਰਅੰਦਾਜ਼ੀ ਟੀਮ ਵੀ ਕਾਂਸੀ ਦੇ ਤਗਮੇ ਦਾ ਮੈਚ ਹਾਰ ਗਈ।