Pro Kabaddi League: ਕਬੱਡੀ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਪ੍ਰੋ ਕਬੱਡੀ ਲੀਗ ਸੀਜ਼ਨ 10 ਲਈ 9 ਅਤੇ 10 ਅਕਤੂਬਰ ਨੂੰ ਮੁੰਬਈ ਵਿੱਚ ਨਿਲਾਮੀ ਹੋ ਰਹੀ ਹੈ। ਪ੍ਰੋ ਕਬੱਡੀ ਲੀਗ ਦੀਆਂ ਯਾਨੀ ਪੀਕੇਐਲ ਦੀਆਂ 12 ਟੀਮਾਂ ਇਸ ਨਵੇਂ ਆਉਣ ਵਾਲੇ ਸੀਜ਼ਨ ਲਈ ਆਪਣੇ ਰੋਸਟਰ ਵਿੱਚ ਬਚੀਆਂ ਹੋਈਆਂ ਥਾਵਾਂ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰਨਗੀਆਂ। ਪੀਕੇਐਲ ਦੇ ਇਸ ਸੀਜ਼ਨ ਵਿੱਚ, ਹਰੇਕ ਫਰੈਂਚਾਈਜ਼ੀ ਕੋਲ ਘੱਟ ਤੋਂ ਘੱਟ 18 ਅਤੇ ਵੱਧ ਤੋਂ ਵੱਧ 25 ਖਿਡਾਰੀਆਂ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ।
ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਨੂੰ ਚਾਰ ਸ਼੍ਰੇਣੀਆਂ (ਏ, ਬੀ, ਸੀ, ਡੀ) ਵਿੱਚ ਵੰਡਿਆ ਗਿਆ ਹੈ। ਨਿਲਾਮੀ ਦੇ ਪਹਿਲੇ ਦਿਨ 9 ਅਕਤੂਬਰ ਨੂੰ ਏ ਅਤੇ ਬੀ ਸ਼੍ਰੇਣੀ ਦੇ ਖਿਡਾਰੀਆਂ ਲਈ ਬੋਲੀ ਲਗਾਈ ਗਈ ਸੀ, ਜਦੋਂ ਕਿ ਨਿਲਾਮੀ ਦੇ ਦੂਜੇ ਦਿਨ 10 ਅਕਤੂਬਰ ਨੂੰ ਸੀ ਅਤੇ ਡੀ ਸ਼੍ਰੇਣੀ ਦੇ ਖਿਡਾਰੀਆਂ ਲਈ ਬੋਲੀ ਲਗਾਈ ਜਾਵੇਗੀ।
ਪਹਿਲੇ ਦਿਨ ਦੇ ਸਭ ਤੋਂ ਮਹਿੰਗੇ ਖਿਡਾਰੀ
ਇਸ ਨਿਲਾਮੀ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਪੈਸਾ ਪਵਨ ਸਹਿਰਾਵਤ ਨੂੰ ਮਿਲਿਆ ਹੈ, ਜਿਨ੍ਹਾਂ ਨੂੰ ਤੇਲਗੂ ਟਾਈਟਨਸ ਨੇ 2.61 ਕਰੋੜ ਰੁਪਏ ਦੇ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਉਸ ਤੋਂ ਬਾਅਦ ਦੂਜੇ ਸਥਾਨ 'ਤੇ ਮੁਹੰਮਦਰੇਜ਼ਾ ਸ਼ਾਦਲੁਈ ਚਿਯਾਨੇਹ ਦਾ ਨਾਂ ਹੈ, ਜਿਸ ਨੂੰ ਪੁਨੇਰੀ ਪਲਟਨ ਨੇ 2.35 ਕਰੋੜ ਰੁਪਏ ਦੀ ਬੋਲੀ ਲਗਾ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਇਸ ਸੂਚੀ 'ਚ ਤੀਜੇ ਸਥਾਨ 'ਤੇ ਮਨਿੰਦਰ ਸਿੰਘ ਹਨ, ਜਿਨ੍ਹਾਂ ਬੰਗਾਲ ਵਾਰੀਅਰਜ਼ ਨੇ 2.12 ਕਰੋੜ ਰੁਪਏ ਖਰਚ ਕਰਕੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਪਹਿਲੇ ਦਿਨ ਵਿਕਣ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ
ਸ਼੍ਰੇਣੀ ਏ
ਮੁਹੰਮਦਰੇਜ਼ਾ ਸ਼ਾਦਲੋਈ ਚਿਯਾਨੇਹ - ₹2.35 ਕਰੋੜ - ਪੁਨੇਰੀ ਪਲਟਨ
ਫਜ਼ਲ ਅਤਰਾਚਲੀ - 1.60 ਕਰੋੜ ਰੁਪਏ - ਗੁਜਰਾਤ ਜਾਇੰਟਸ
ਰੋਹਿਤ ਗੁਲੀਆ - ₹58.50 ਲੱਖ - ਗੁਜਰਾਤ ਜਾਇੰਟਸ
ਵਿਜੇ ਮਲਿਕ - ₹ 85 ਲੱਖ - ਯੂਪੀ ਯੋਧਾ
ਮਨਿੰਦਰ ਸਿੰਘ - 2.12 ਕਰੋੜ ਰੁਪਏ - ਬੰਗਾਲ ਵਾਰੀਅਰਜ਼
ਮਨਜੀਤ - ₹92 ਲੱਖ - ਪਟਨਾ ਪਾਈਰੇਟਸ
ਸ਼੍ਰੇਣੀ ਬੀ
ਮੁਹੰਮਦ ਇਸਮਾਈਲ ਨਬੀਬਖਸ਼ - ₹22 ਲੱਖ - ਗੁਜਰਾਤ ਜਾਇੰਟਸ
ਅਰਕਮ ਸ਼ੇਖ - ₹20.25 ਲੱਖ - ਗੁਜਰਾਤ ਜਾਇੰਟਸ (FBM)
ਨਿਤਿਨ ਰਾਵਲ - ₹30 ਲੱਖ - ਬੰਗਾਲ ਵਾਰੀਅਰਜ਼
ਗਿਰੀਸ਼ ਏਰਨਕ - ₹20 ਲੱਖ - ਯੂ ਮੁੰਬਾ
ਮਹਿੰਦਰ ਸਿੰਘ - ₹40.25 ਲੱਖ - ਯੂ ਮੁੰਬਾ
ਸ਼ੁਭਮ ਸ਼ਿੰਦੇ - ₹32.25 ਲੱਖ - ਬੰਗਾਲ ਵਾਰੀਅਰਜ਼ (FBM)
ਸੋਮਬੀਰ - ₹26.25 - ਗੁਜਰਾਤ ਜਾਇੰਟਸ
ਵਿਸ਼ਾਲ – ₹20 ਲੱਖ – ਬੈਂਗਲੁਰੂ ਬੁਲਸ
ਸੁਨੀਲ - 20 ਲੱਖ ਰੁਪਏ - ਦਬੰਗ ਦਿੱਲੀ
ਸ਼੍ਰੀਕਾਂਤ ਜਾਧਵ - ₹35.25 ਲੱਖ - ਬੰਗਾਲ ਵਾਰੀਅਰਜ਼ (FBM)
ਆਸ਼ੂ ਮਲਿਕ - ₹96.25 ਲੱਖ - ਦਬੰਗ ਦਿੱਲੀ (FBM)
ਗੁਮਾਨ ਸਿੰਘ - ₹85 ਲੱਖ - ਯੂ ਮੁੰਬਾ (FBM)
ਮੀਟੂ - ₹93 ਲੱਖ - ਦਬੰਗ ਦਿੱਲੀ
ਪਵਨ ਸਹਿਰਾਵਤ - ₹2.60 ਕਰੋੜ - ਤੇਲਗੂ ਟਾਇਟਨਸ
ਵਿਕਾਸ ਕੰਦੋਲਾ - ₹55.25 ਲੱਖ - ਬੈਂਗਲੁਰੂ ਬੁਲਸ (FBM)
ਸਿਧਾਰਥ ਦੇਸਾਈ - 1 ਕਰੋੜ ਰੁਪਏ -ਹਰਿਆਣਾ ਸਟੀਲਰਸ
ਚੰਦਰਨ ਰਣਜੀਤ - ₹62 ਲੱਖ - ਹਰਿਆਣਾ ਸਟੀਲਰਸ
ਪਹਿਲੇ ਦਿਨ ਨਾ ਵਿਕਣ ਵਾਲੇ ਖਿਡਾਰੀ
ਸੰਦੀਪ ਨਰਵਾਲ
ਦੀਪਕ ਨਿਵਾਸ ਹੁੱਡਾ
ਆਸ਼ੀਸ਼
ਸਚਿਨ ਨਰਵਾਲ
ਗੁਰਦੀਪ
ਅਜਿੰਕਿਆ ਕਾਪਰੇ
ਵਿਸ਼ਾਲ ਭਾਰਦਵਾਜ
ਕਿਸ ਟੀਮ ਦੇ ਪਰਸ ਵਿੱਚ ਕਿੰਨੇ ਪੈਸੇ ਬਚੇ ਹਨ?
ਬੰਗਾਲ ਵਾਰੀਅਰਜ਼ - 1.132 ਕਰੋੜ
ਬੈਂਗਲੁਰੂ ਬੁਲਸ - 2.241 ਕਰੋੜ
ਦਬੰਗ ਦਿੱਲੀ - 1.032 ਕਰੋੜ
ਗੁਜਰਾਤ ਜਾਇੰਟਸ - 1.157 ਕਰੋੜ
ਹਰਿਆਣਾ ਸਟੀਲਰਸ - 1.513 ਕਰੋੜ
ਜੈਪੁਰ ਪਿੰਕ ਪੈਂਥਰਜ਼ - 87.958 ਲੱਖ
ਪਟਨਾ ਪਾਇਰੇਟਸ - 2.176 ਕਰੋੜ
ਪੁਨੇਰੀ ਪਲਟਨ - 45.715 ਲੱਖ
ਤਾਮਿਲ ਥਲਾਈਵਾਸ - 2.436 ਕਰੋੜ
ਤੇਲਗੂ ਟਾਇਟਨਸ - 71.127 ਕਰੋੜ
ਯੂ ਮੁੰਬਾ - 1.247 ਕਰੋੜ
ਯੂਪੀ ਯੋਧਾ - 1.084 ਕਰੋੜ
ਹੁਣ ਨਿਲਾਮੀ ਦਾ ਦੂਜਾ ਦਿਨ ਅੱਜ ਯਾਨੀ 10 ਅਕਤੂਬਰ ਨੂੰ ਪੂਰਾ ਹੋਵੇਗਾ। ਨਿਲਾਮੀ ਦੇ ਇਸ ਦੂਜੇ ਦਿਨ ਪਹਿਲੇ ਦਿਨ ਦੇ 7 ਨਾ ਵਿਕਣ ਵਾਲੇ ਖਿਡਾਰੀਆਂ ਦੇ ਨਾਲ-ਨਾਲ ਸੀ ਅਤੇ ਡੀ ਸ਼੍ਰੇਣੀ ਦੇ ਸਾਰੇ ਖਿਡਾਰੀਆਂ ਲਈ ਬੋਲੀ ਲਗਾਈ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਅੱਜ ਕਿਹੜੀ ਟੀਮ ਕਿਸ ਖਿਡਾਰੀ ਨੂੰ ਕਿੰਨੇ ਪੈਸਿਆਂ 'ਚ ਖਰੀਦਦੀ ਹੈ ਅਤੇ ਕਿੰਨੇ ਖਿਡਾਰੀ ਅਨਸੋਲਡ ਰਹਿ ਜਾਂਦੇ ਹਨ।