RR vs KKR: ਮੁੰਬਈ ਦੇ ਵਾਨਖੇੜੇ 'ਚ ਖੇਡੇ ਗਏ ਆਈਪੀਐਲ 2021 ਦੇ 18ਵੇਂ ਮੁਕਾਬਲੇ 'ਚ ਰਾਜਸਥਾਨ ਰੌਇਲਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਕੋਲਕਾਤਾ ਨੇ ਪਹਿਲਾਂ ਖੇਡਦਿਆਂ 20 ਓਵਰ 'ਚ 9 ਵਿਕਟਾਂ ਤੇ 133 ਰਨ ਬਣਾਏ ਸਨ।
ਇਸ ਦੇ ਜਵਾਬ 'ਚ ਰਾਜਸਥਾਨ ਨੇ 18.5 ਓਵਰ 'ਚ ਚਾਰ ਵਿਕਟਾਂ ਗਵਾ ਕੇ ਆਸਾਨੀ ਨਾਲ ਟੀਚੇ ਦਾ ਪਿੱਛਾ ਕਰ ਲਿਆ। ਇਸ ਸੀਜ਼ਨ 'ਚ ਪੰਜ ਮੈਂਚਾਂ 'ਚ ਰਾਜਸਥਾਨ ਦੀ ਇਹ ਦੂਜੀ ਜਿੱਤ ਹੈ। ਉੱਥੇ ਹੀ ਕੋਲਕਾਤਾ ਦੀ ਪੰਜ ਮੈਚਾਂ 'ਚ ਇਹ ਚੌਥੀ ਹਾਰ ਹੈ।
ਸੈਮਸਨ ਨੇ ਖੇਡੀ ਕਪਤਾਨੀ ਪਾਰੀ
ਇਸ ਤੋਂ ਪਹਿਲਾਂ ਕੋਲਕਾਤਾ ਤੋਂ ਮਿਲੇ 133 ਦੌੜਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕਰਨ ਉੱਤਰੀ ਰਾਜਸਥਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਚੌਥੇ ਓਵਰ 'ਚ 21 ਦੌੜਾਂ ਦੇ ਸਕੋਰ 'ਤੇ ਵਿਸਫੋਟਕ ਬੱਲੇਬਾਜ਼ ਜੋਸ ਬਟਲਰ ਸਿਰਫ ਪੰਜ ਰਨ ਬਣਾ ਕੇ ਵਰੁਣ ਚਰਕਵਰਤੀ ਦੀ ਗੇਂਦ 'ਤੇ ਆਊਟ ਹੋ ਗਏ।
ਹਾਲਾਂਕਿ ਇਸ ਤੋਂ ਬਾਅਦ ਇਸ ਸੀਜ਼ਨ ਦਾ ਪਹਿਲਾ ਮੈਚ ਖੇਡ ਰਹੇ ਯਸ਼ਸਵੀ ਜੈਸਵਾਲ ਨੇ ਕੁਝ ਸ਼ਾਨਦਾਰ ਸ਼ੌਟਸ ਖੇਡੇ। ਉਨ੍ਹਾਂ 17 ਗੇਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 22 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ ਕਪਤਾਨ ਸੰਜੂ ਸੈਮਸਨ 41 ਗੇਂਦਾਂ ਤੇ 42 ਰਨ ਬਣਾ ਕੇ ਨਾਬਾਦ ਰਹੇ। ਆਪਣੀ ਇਸ ਪਾਰੀ 'ਚ ਸੈਮਸਨ ਨੇ ਦੋ ਚੌਕੇ ਤੇ ਇਕ ਛੱਕਾ ਲਾਇਆ।
ਚਾਰ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸ਼ਿਵਮ ਦੁਬੇ ਨੇ 18 ਗੇਂਦਾਂ 'ਚ 22 ਰਨ ਬਣਾਏ। ਉਨ੍ਹਾਂ ਦੋ ਚੌਕੇ ਤੇ ਇਕ ਛੱਕਾ ਜੜਿਆ। ਉੱਥੇ ਹੀ ਡੇਵਿਡ ਮਿਲਰ 23 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 24 ਰਨ ਬਣਾ ਕੇ ਨਾਬਾਦ ਰਹੇ।
ਕੋਲਕਾਤਾ ਲਈ ਵਰੁਣ ਚਕ੍ਰਵਰਤੀ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਆਪਣੇ ਚਾਰ ਓਵਰ 'ਚ 32 ਰਨ ਦੇਕੇ ਦੋ ਵਿਕੇਟ ਝਟਕੇ। ਇਸ ਤੋਂ ਇਲਾਵਾ ਕ੍ਰਿਸ਼ਣਾ ਤੇ ਸ਼ਿਵਮ ਮਾਵੀ ਨੂੰ ਇਕ-ਇਕ ਸਫਲਤਾ ਮਿਲੀ।
ਖਰਾਬ ਰਹੀ ਕੇਕੇਆਰ ਦੀ ਸ਼ੁਰੂਆਤ
ਇਸ ਤੋਂ ਪਹਿਲਾਂ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦੀ ਸ਼ੁਰੂਆਤ ਕਰਨ ਉੱਤਰੀ ਕੋਲਕਾਤਾ ਨਾਈਟ ਰਾਇਡਰਸ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਛੇਵੇਂ ਓਵਰ 'ਚ 24 ਦੌੜਾਂ ਦੇ ਸਕੋਰ ਤੇ ਸ਼ੁੱਭਮਨ ਗਿੱਲ ਰਨ ਆਊਟ ਹੋਏ। ਉਨ੍ਹਾਂ 19 ਗੇਂਦਾਂ ਚ ਸਿਰਫ 11 ਰਨ ਬਣਾਏ। ਇਸ ਤੋਂ ਬਾਅਦ ਨਿਤੀਸ਼ ਰਾਣਾ ਵੀ 25 ਗੇਂਦਾਂ 'ਚ ਸਿਰਫ 22 ਰਨ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਨੂੰ ਚੇਤਨ ਸਕਾਰਿਆ ਨੇ ਆਊਟ ਕੀਤਾ।
ਹੌਲੀ ਸ਼ੁਰੂਆਤ ਤੇ ਨਿਯਮਿਤ ਅੰਤਰ 'ਤੇ ਵਿਕੇਟ ਡਿੱਗਣ ਤੋਂ ਕੋਲਕਾਤਾ ਉੱਭਰ ਨਹੀਂ ਸਕਿਆ ਤੇ ਪਾਰੀ ਨੂੰ ਗਤੀ ਦੇਣ ਦੇ ਚੱਕਰ 'ਚ ਲੋਅਰ ਆਰਡਰ ਦੇ ਬੱਲੇਬਾਜ਼ ਆਊਟ ਹੁੰਦੇ ਚਲੇ ਗਏ। ਇਸ ਦੌਰਾਨ ਆਂਦਰੇ ਰਸੇਲ 09, ਪੈਟ ਕਮਿੰਸ 10 ਤੇ ਸ਼ਿਵਮ ਮਾਵੀ ਪੰਜ ਰਨ ਬਣਾ ਕੇ ਆਊਟ ਹੋਏ।
ਉੱਥੇ ਹੀ ਰਾਜਸਥਾਨ ਲਈ ਕ੍ਰਿਸ ਮੌਰਿਸ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਉਨ੍ਹਾਂ ਆਪਣੇ ਚਾਰ ਓਵਰ ਚ ਸਿਰਫ 23 ਰਨ ਦੇਕੇ ਚਾਰ ਵਿਕੇਟ ਲਏ। ਇਸ ਤੋਂ ਇਲਾਵਾ ਜਯਦੇਵ ਉਨਾਦਕਟ, ਚੇਤਨ ਸਕਾਰਿਆ ਤੇ ਮੁਸਤਾਫਿਜੁਰ ਰਹਿਮਾਨ ਨੂੰ ਇਕ-ਇਕ ਸਫਲਤਾ ਮਿਲੀ।