ਕਪਤਾਨ ਸੁਨੀਲ ਛੇਤਰੀ ਅਤੇ ਮਹੇਸ਼ ਸਿੰਘ ਦੇ ਗੋਲਾਂ ਦੀ ਮਦਦ ਨਾਲ ਭਾਰਤ ਨੇ ਸ਼ਨੀਵਾਰ ਨੂੰ ਇੱਥੇ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਜੇ ਗਰੁੱਪ ਮੈਚ ਵਿੱਚ ਨੇਪਾਲ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।
ਮੈਚ ਦੌਰਾਨ ਖਿਡਾਰੀਆਂ ਵਿੱਚ ਹੋਈ ਲੜਾਈ
ਭਾਰਤ ਦੇ ਰਾਹੁਲ ਭੇਕੇ ਅਤੇ ਨੇਪਾਲ ਦੇ ਬਿਮਲ ਘਰਤੀ ਮਗਰ ਨੇ ਸ਼ਨੀਵਾਰ ਨੂੰ ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਸਟੇਡੀਅਮ ਵਿੱਚ ਸੈਫ ਚੈਂਪੀਅਨਸ਼ਿਪ ਵਿੱਚ ਮੈਚ ਦੌਰਾਨ ਝਗੜਾ ਹੋ ਗਿਆ। ਖਿਡਾਰੀ ਆਪਸ ਦੇ ਵਿੱਚ ਝਗੜਦੇ ਹੋਏ ਨਜ਼ਰ ਆਏ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਛੇਤਰੀ ਨੇ ਆਪਣੀ ਟੀਮ ਲਈ ਦੁਬਾਰਾ ਗੋਲ ਕੀਤਾ, ਇਹ ਟੂਰਨਾਮੈਂਟ ਦਾ ਉਸ ਦਾ ਚੌਥਾ ਗੋਲ ਹੈ। ਉਸ ਨੇ 61ਵੇਂ ਮਿੰਟ ਵਿੱਚ ਗੋਲ ਕੀਤਾ ਅਤੇ ਫਿਰ ਮਹੇਸ਼ ਸਿੰਘ ਨੇ 70ਵੇਂ ਮਿੰਟ ਵਿੱਚ ਟੀਮ ਲਈ ਦੂਜਾ ਗੋਲ ਕੀਤਾ ਜਿਸ ਨਾਲ ਭਾਰਤ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਪਰ 64ਵੇਂ ਮਿੰਟ ਵਿੱਚ ਅਜੀਬ ਜਿਹੀ ਘਟਨਾ ਵਾਪਰੀ ਜਦੋਂ ਭੇਕੇ ਅਤੇ ਮਗਰ ਹੈਡਰ ਲਈ ਗਏ ਅਤੇ ਮਗਰ ਅਜੀਬ ਤਰੀਕੇ ਨਾਲ ਮੈਦਾਨ ਵਿੱਚ ਆ ਗਏ। ਜਿਸ ਕਰਕੇ ਮਾਹੌਲ ਗਰਮ ਹੋ ਗਿਆ ਤੇ ਖਿਡਾਰੀ ਆਪਸ ਦੇ ਵਿੱਚ ਝਗੜਾ ਕਰਦੇ ਹੋਏ ਨਜ਼ਰ ਆਏ।
ਭਾਰਤ ਨੇ ਬੁੱਧਵਾਰ ਨੂੰ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾਇਆ ਸੀ ਜਿਸ ਵਿੱਚ ਛੇਤਰੀ ਨੇ ਹੈਟ੍ਰਿਕ ਬਣਾਈ ਸੀ।
ਛੇਤਰੀ (139 ਮੈਚਾਂ ਵਿੱਚ 91 ਗੋਲ) ਇਰਾਨ ਦੇ ਅਲੀ ਦਾਈ (148 ਮੈਚਾਂ ਵਿੱਚ 109 ਗੋਲ) ਤੋਂ ਬਾਅਦ ਏਸ਼ਿਆਈ ਫੁਟਬਾਲਰਾਂ ਵਿੱਚ ਦੂਜੇ ਸਭ ਤੋਂ ਵੱਧ ਗੋਲ ਕਰਨ ਵਾਲੇ ਅਤੇ ਵਿਸ਼ਵ ਵਿੱਚ ਸਰਗਰਮ ਫੁਟਬਾਲਰਾਂ ਵਿੱਚ ਤੀਜੇ ਸਥਾਨ 'ਤੇ ਹਨ। ਉਹ ਸਰਗਰਮ ਏਸ਼ਿਆਈ ਖਿਡਾਰੀਆਂ ਵਿੱਚੋਂ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਹੈ।
ਦੋ ਜਿੱਤਾਂ ਦੇ ਛੇ ਅੰਕਾਂ ਨਾਲ, ਭਾਰਤ ਨੇ ਕੁਵੈਤ (ਛੇ ਅੰਕ) ਦੇ ਨਾਲ ਗਰੁੱਪ ਏ ਤੋਂ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਕੁਵੈਤ ਨੇ ਦਿਨ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਭਾਰਤੀ ਟੀਮ ਹੁਣ ਗਰੁੱਪ ਦੇ ਜੇਤੂ ਦਾ ਫੈਸਲਾ ਕਰਨ ਲਈ 27 ਜੂਨ ਨੂੰ ਕੁਵੈਤ ਨਾਲ ਭਿੜੇਗੀ। ਨੇਪਾਲ ਅਤੇ ਪਾਕਿਸਤਾਨ ਆਪਣੇ ਦੋਵੇਂ ਮੈਚ ਹਾਰ ਕੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।