ਨਵੀਂ ਦਿੱਲੀ: ਟੋਕਿਓ ਓਲੰਪਿਕ ਤੋਂ ਪਹਿਲਾਂ ਇੰਗਲੈਂਡ ਵਿਚ ਕਈ ਟੂਰਨਾਮੈਂਟ ਖੇਡਣ ਜਾ ਰਹੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਦੋ ਸਾਲਾ ਬੇਟੇ ਇਜ਼ਹਾਨ ਦੇ ਵੀਜ਼ਾ ਲਈ ਖੇਡ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਤੋਂ ਦਖਲ ਦੀ ਬੇਨਤੀ ਕੀਤੀ ਹੈ। ਸਾਨੀਆ 6 ਜੂਨ ਤੋਂ ਨਾਟਿੰਘਮ ਓਪਨ, 14 ਜੂਨ ਤੋਂ ਬਰਮਿੰਘਮ ਓਪਨ, 20 ਜੂਨ ਤੋਂ ਈਸਟਬਰਨ ਓਪਨ ਅਤੇ 28 ਜੂਨ ਤੋਂ ਵਿੰਬਲਡਨ 'ਚ ਹਿੱਸਾ ਲੈਣ ਜਾ ਰਹੀ ਹੈ।


ਖੇਡ ਮੰਤਰਾਲਾ ਨੇ ਇੱਕ ਨੋਟਿਸ 'ਚ ਕਿਹਾ, “ਖੇਡ ਮੰਤਰਾਲੇ ਦੀ ਟਾਰਗੇਟ ਓਲੰਪਿਕ ਪੋਡਿਅਮ ਸਕੀਮ (ਟਾਪਸ) ਦਾ ਹਿੱਸਾ ਸਾਨੀਆ ਨੇ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੇਟੇ ਅਤੇ ਉਸ ਦੇ ਦੇਖਭਾਲ ਕਰਨ ਵਾਲੇ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਦੀ ਅਪੀਲ ਕੀਤੀ ਹੈ। ਸਾਨੀਆ ਨੇ ਕਿਹਾ ਕਿ ਉਹ ਆਪਣੇ ਦੋ ਸਾਲਾ ਪੁੱਤਰਾਂ ਨੂੰ ਇਕੱਲਾ ਛੱਡ ਕੇ ਇੱਕ ਮਹੀਨੇ ਦੀ ਯਾਤਰਾ ਨਹੀਂ ਕਰ ਸਕਦੀ।


ਇਸ ਵਿਚ ਕਿਹਾ ਗਿਆ ਹੈ, "ਮੰਤਰਾਲੇ ਨੇ ਤੁਰੰਤ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲੇ ਨੂੰ ਲੰਡਨ ਵਿਚ ਭਾਰਤੀ ਦੂਤਾਵਾਸ ਦੁਆਰਾ ਇਸ ਮਾਮਲੇ ਵਿਚ ਮਦਦ ਦੀ ਅਪੀਲ ਕੀਤੀ ਹੈ।"


ਖੇਡ ਮੰਤਰੀ ਕਿਰਨ ਰਿਜੀਜੂ ਨੇ ਕਿਹਾ, “ਮੈਂ ਇਸ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਖੇਡ ਮੰਤਰਾਲੇ ਦੇ ਅਧਿਕਾਰੀ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿੱਚ ਹਨ। ਸਾਨੂੰ ਉਮੀਦ ਹੈ ਕਿ ਬ੍ਰਿਟਿਸ਼ ਸਰਕਾਰ ਬੱਚੇ ਨੂੰ ਸਾਨੀਆ ਨਾਲ ਯਾਤਰਾ ਕਰਨ ਦੀ ਇਜਾਜ਼ਤ ਦੇਵੇਗੀ।”


ਇਸ ਤੋਂ ਪਹਿਲਾਂ ਸਾਨੀਆ ਦੇ ਪਿਤਾ ਇਮਰਾਨ ਨੇ ਇੱਕ ਅਜਿਹੀ ਵੀਡੀਓ ਸ਼ੇਅਰ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ। ਇਸ ਵੀਡੀਓ ਵਿਚ ਸਾਨੀਆ ਦਾ ਬੇਟਾ ਇਜ਼ਹਾਨ ਆਪਣੀ ਮਾਂ ਸਾਨੀਆ ਦੇ ਕੋਚ ਦੀ ਭੂਮਿਕਾ ਨਿਭਾਉਂਦਾ ਹੋਇਆ ਨਜ਼ਰ ਆਇਆ ਅਤੇ ਉਸਨੂੰ ਟੈਨਿਸ ਦੇ ਗੁਰ ਸਿਖਾਉਂਦਾ ਨਜ਼ਰ ਆਇਆ। ਵੀਡੀਓ ਵਿਚ ਇਜ਼ਹਾਨ ਆਪਣੀ ਮਾਂ ਵੱਲ ਟੈਨਿਸ ਗੇਂਦ ਸੁੱਟ ਰਿਹਾ ਹੈ ਅਤੇ ਉਹ ਅਭਿਆਸ ਕਰਦੀ ਦਿਖਾਈ ਦਿੱਤੀ।


ਇਹ ਵੀ ਪੜ੍ਹੋ: ਖਾਦ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਨਿਸ਼ਾਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904