IND vs PAK, 1 Innings Highlight: ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ 12ਵਾਂ ਮੈਚ ਮੈਲਬੋਰਨ 'ਚ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਦੌਰਾਨ ਟੀਮ ਲਈ ਇਫਤਿਖ਼ਾਰ ਅਹਿਮਦ ਅਤੇ ਸ਼ਾਨ ਮਸੂਦ ਨੇ ਅਰਧ ਸੈਂਕੜੇ ਲਗਾਏ। ਉਥੇ ਹੀ ਭਾਰਤ ਲਈ ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਯਾ ਨੇ ਸ਼ਾਨਦਾਰ ਗੇਂਦਬਾਜ਼ੀ ਦਿਖਾਈ।


ਟਾਸ ਹਾਰਨ ਤੋਂ ਬਾਅਦ ਪਾਕਿਸਤਾਨ ਪਹਿਲਾਂ ਬੱਲੇਬਾਜ਼ੀ ਕਰਨ ਉਤਰਿਆ। ਅਰਸ਼ਦੀਪ ਸਿੰਘ ਨੇ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੂੰ ਆਪਣਾ ਸ਼ਿਕਾਰ ਬਣਾਇਆ। ਬਾਬਰ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਿਆ। ਜਦਕਿ ਰਿਜ਼ਵਾਨ 4 ਦੌੜਾਂ ਬਣਾ ਕੇ ਆਊਟ ਹੋ ਗਿਆ। ਇਫਤਿਖਾਰ ਅਹਿਮਦ ਨੇ ਪਾਰੀ ਸੰਭਾਲੀ। ਉਸ ਨੇ ਅਰਧ ਸੈਂਕੜਾ ਲਗਾਇਆ। ਇਫਤਿਖਾਰ ਨੇ 34 ਗੇਂਦਾਂ 'ਤੇ 51 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 4 ਛੱਕੇ ਅਤੇ 2 ਚੌਕੇ ਸ਼ਾਮਲ ਸਨ।


ਸ਼ਾਦਾਬ ਖਾਨ ਅਤੇ ਹੈਦਰ ਅਲੀ ਕੁਝ ਖਾਸ ਨਹੀਂ ਕਰ ਸਕੇ। ਸ਼ਾਦਾਬ 6 ਗੇਂਦਾਂ 'ਚ 5 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਹੈਦਰ ਅਲੀ ਸਿਰਫ 2 ਦੌੜਾਂ ਬਣਾ ਕੇ ਆਊਟ ਹੋ ਗਏ। ਇਸੇ ਤਰ੍ਹਾਂ ਮੁਹੰਮਦ ਨਵਾਜ਼ 6 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 9 ਦੌੜਾਂ ਬਣਾ ਕੇ ਆਊਟ ਹੋ ਗਏ। ਆਸਿਫ ਅਲੀ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਸ਼ਾਹੀਨ ਅਫਰੀਦੀ 8 ਗੇਂਦਾਂ 'ਚ 16 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ 1 ਚੌਕਾ ਅਤੇ 1 ਛੱਕਾ ਲਗਾਇਆ। ਇਸ ਤਰ੍ਹਾਂ ਪਾਕਿਸਤਾਨ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 159 ਦੌੜਾਂ ਬਣਾਈਆਂ।


ਭਾਰਤ ਲਈ ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਯਾ ਨੇ ਚੰਗੀ ਗੇਂਦਬਾਜ਼ੀ ਕੀਤੀ। ਅਰਸ਼ਦੀਪ ਨੇ 4 ਓਵਰਾਂ ਵਿੱਚ 32 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਪੰਡਯਾ ਨੇ 4 ਓਵਰਾਂ 'ਚ 30 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਮੁਹੰਮਦ ਸ਼ਮੀ ਨੂੰ ਵੀ ਸਫਲਤਾ ਮਿਲੀ। ਉਸ ਨੇ 4 ਓਵਰਾਂ 'ਚ 25 ਦੌੜਾਂ ਦੇ ਕੇ ਇਕ ਵਿਕਟ ਲਈ। ਰਵੀਚੰਦਰਨ ਅਸ਼ਵਿਨ ਨੇ 3 ਓਵਰਾਂ 'ਚ 23 ਦੌੜਾਂ ਦਿੱਤੀਆਂ। ਅਕਸ਼ਰ ਪਟੇਲ ਕਾਫੀ ਮਹਿੰਗਾ ਸਾਬਤ ਹੋਇਆ। ਉਸ ਨੇ ਇੱਕ ਓਵਰ ਵਿੱਚ 21 ਦੌੜਾਂ ਦਿੱਤੀਆਂ। ਭੁਵਨੇਸ਼ਵਰ ਕੁਮਾਰ ਨੇ ਚੰਗੀ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ 'ਚ ਸਿਰਫ 22 ਦੌੜਾਂ ਦੇ ਕੇ ਇਕ ਵਿਕਟ ਲਈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: