India Defeats Malaysia In Hockey Championship: ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰੌਫੀ ਹੌਕੀ ਮੁਕਾਬਲੇ 'ਚ ਮਲੇਸ਼ੀਆ ਨੂੰ ਹਰਾ ਨੂੰ ਫਿਰ ਤੋਂ ਟੌਪ ਸਥਾਨ ਹਾਸਲ ਕਰ ਲਿਆ ਹੈ। ਦੱਸ ਦਈਏ ਕਿ ਇਸ ਸਖਤ ਮੁਕਾਬਲੇ 'ਚ ਇੰਡੀਅਨ ਹਾਕੀ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ 5-0 ਤੋਂ ਕਰਾਰੀ ਮਾਤ ਦਿੱਤੀ। ਜਾਣਕਾਰੀ ਮੁਤਾਬਕ ਇਹ ਮੈਚ ਐਤਵਾਰ ਨੂੰ ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿਖੇ ਹੋਇਆ ਸੀ। ਇਸ ਵੱਡੀ ਜਿੱਤ ਤੋਂ ਬਾਅਦ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਟੀਮ ਇਸੇ ਤਰ੍ਹਾਂ  ਹੀ ਏਸ਼ੀਅਨ ਗੇਮਜ਼ ਦੀ ਤਿਆਰੀ ਕਰ ਰਹੀ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਦਾ ਜਾਪਾਨ ਨਾਲ ਮੈਚ 1-1 ਤੋਂ ਡਰਾਅ ਹੋਇਆ ਸੀ। ਇਸ ਤੋਂ ਪਹਿਲਾਂ ਭਾਰਤ ਨੇ ਚੀਨ ਨੂੰ 7-2 ਹਰਾਇਆ ਸੀ। ਫਿਲਹਾਲ ਇੰਡੀਆ ਟੌਪ ਸਪੌਟ 'ਤੇ ਹੈ। ਇੰਡੀਆ ਨੇ ਦੋ ਮੈਚ ਜਿੱਤੇ ਹਨ ਅਤੇ 3 ਮੈਚ ਡਰਾਅ ਰਹੇ ਹਨ। ਇਸ ਦੇ ਨਾਲ ਹੀ ਇੰਡੀਆ ਨੇ ਆਪਣੇ ਲਈ 7 ਪੁਆਇੰਟ ਇਕੱਠੇ ਕਰ ਲਏ ਹਨ। ਮੈਚ ਤੋਂ ਬਾਅਦ ਇੰਡੀਆ ਟੀਮ ਦੇ ਕਪਤਾਨ ਨੇ ਕਿਹਾ, 'ਜੇ ਤੁਸੀਂ ਦੇਖੋ ਤਾਂ ਪਤਾ ਲੱਗੇਗਾ ਕਿ ਭਾਰਤੀ ਹਾਕੀ ਟੀਮ ਕਿਵੇਂ ਏਸ਼ੀਅਨ ਗੇਮਜ਼ ਦੀ ਤਿਆਰੀ ਕਰ ਰਹੀ ਹੈ। ਇਹ ਸਾਡੇ ਤੇ ਦੂਜਿਆਂ ਲਈ ਵਧੀਆ ਹੈ। ਅਸੀਂ ਇਸ ਟੂਰਨਾਮੈਂਟ ਤੋਂ ਬਹੁਤ ਕੁੱਝ ਸਿੱਖਿਆ ਹੈ, ਜੋ ਸਾਡੇ ਲਈ ਅੱਗੇ ਕੰਮ ਆਵੇਗਾ। ਇਹ ਸਾਡੇ ਲਈ ਵਧੀਆ ਮੌਕਾ ਹੈ ਦੂਜੇ ਏਸ਼ੀਅਨ ਮੁਲਕਾਂ ਖਿਲਾਫ ਖੇਡਣ ਦਾ।'


ਹਰਮਨਪ੍ਰੀਤ ਸਿੰਘ ਨੇ ਅੱਗੇ ਕਿਹਾ, 'ਮੈਨੂੰ ਨਿਸ਼ਚਤ ਤੌਰ 'ਤੇ ਇਹ ਵੀ ਲੱਗ ਰਿਹਾ ਹੈ ਕਿ ਅਸੀਂ ਆਪਣੇ ਪਹਿਲੇ ਹੀ ਮੈਚ 'ਚ ਵਧੀਆ ਗੋਲ ਕੀਤੇ ਹਨ। ਦੂਜਾ ਮੈਚ ਟੀਮ ਲਈ ਕਾਫੀ ਮੁਸ਼ਕਿਲ ਰਿਹਾ ਸੀ। ਜਾਪਾਨ ਨੇ ਉੇਸ ਦਿਨ ਸੱਚਮੁੱਚ ਬਹੁਤ ਵਧੀਆ ਗੇਮ ਖੇਡੀ ਸੀ। ਅਸੀਂ ਇਸ ਗੇਮ ਤੋਂ ਬਹੁਤ ਕੁੱਝ ਸਿੱਖਿਆ ਸੀ।'


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।