FA Cup Final 2023, Manchester United vs Manchester City:  ਭਾਰਤੀ ਟੀਮ ਦੇ ਖਿਡਾਰੀ 3 ਜੂਨ ਨੂੰ ਲੰਡਨ ਪਹੁੰਚੇ ਜਿੱਥੇ ਉਨ੍ਹਾਂ ਨੇ 7 ਜੂਨ ਤੋਂ ਓਵਲ ਮੈਦਾਨ 'ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦਾ ਫਾਈਨਲ ਮੈਚ ਖੇਡਣਾ ਹੈ। ਇਸ ਅਹਿਮ ਮੈਚ ਤੋਂ ਪਹਿਲਾਂ ਭਾਰਤੀ ਖਿਡਾਰੀ ਇੰਗਲੈਂਡ 'ਚ ਫੁੱਟਬਾਲ ਦਾ ਆਨੰਦ ਲੈਂਦੇ ਨਜ਼ਰ ਆਏ। ਇੰਗਲੈਂਡ ਦੇ ਮਸ਼ਹੂਰ ਵੈਂਬਲੇ ਸਟੇਡੀਅਮ 'ਚ ਸ਼ਨੀਵਾਰ ਨੂੰ ਖੇਡੇ ਗਏ ਐੱਫਏ ਕੱਪ ਫਾਈਨਲ ਮੈਚ 'ਚ ਮਾਨਚੈਸਟਰ ਯੂਨਾਈਟਿਡ ਅਤੇ ਮਾਨਚੈਸਟਰ ਸਿਟੀ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਮੈਚ ਵਿੱਚ ਮਾਨਚੈਸਟਰ ਸਿਟੀ ਨੇ ਯੂਨਾਈਟਿਡ ਨੂੰ 2-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ।


ਇਸ ਫਾਈਨਲ ਮੈਚ ਵਿੱਚ ਹਜ਼ਾਰਾਂ ਦਰਸ਼ਕਾਂ ਤੋਂ ਇਲਾਵਾ ਟੀਮ ਇੰਡੀਆ ਦੇ ਖਿਡਾਰੀ ਵੀ ਸਟੇਡੀਅਮ ਵਿੱਚ ਮੌਜੂਦ ਸਨ। ਇਸ 'ਚ ਮੁੱਖ ਤੌਰ 'ਤੇ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਅਤੇ ਸੂਰਿਆਕੁਮਾਰ ਯਾਦਵ ਦਾ ਨਾਂ ਵੀ ਸ਼ਾਮਲ ਹੈ, ਜੋ ਆਪੋ ਆਪਣੇ ਪਰਿਵਾਰਾਂ ਦੇ ਨਾਲ ਵੈਂਬਲੇ ਸਟੇਡੀਅਮ 'ਚ ਫਾਈਨਲ ਦਾ ਆਨੰਦ ਲੈਣ ਪਹੁੰਚੇ ਸਨ। ਭਾਰਤੀ ਖਿਡਾਰੀ ਫੁੱਟਬਾਲ ਦੇ ਬਹੁਤ ਸ਼ੌਕੀਨ ਹਨ ਅਤੇ ਸਾਰੇ ਕਿਸੇ ਨਾ ਕਿਸੇ ਕਲੱਬ ਦਾ ਸਮਰਥਨ ਕਰਦੇ ਹਨ।


ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਇਸ ਫਾਈਨਲ ਮੈਚ ਲਈ ਮਾਨਚੈਸਟਰ ਸਿਟੀ ਅਤੇ ਪੁਮਾ ਤੋਂ ਸੱਦਾ ਮਿਲਿਆ ਸੀ। ਕੋਹਲੀ ਦਾ ਸਪੋਰਟਸਵੇਅਰ ਬ੍ਰਾਂਡ ਪੁਮਾ ਨਾਲ ਲੰਬਾ ਸਬੰਧ ਹੈ ਅਤੇ ਉਹ ਭਾਰਤ ਵਿੱਚ ਪੁਮਾ ਦਾ ਬ੍ਰਾਂਡ ਅੰਬੈਸਡਰ ਹੈ। ਇਸ ਫਾਈਨਲ ਮੈਚ 'ਚ ਦੇਖਣ ਲਈ ਇਕ ਹੋਰ ਸਟਾਰ ਖਿਡਾਰੀ, ਯੁਵਰਾਜ ਸਿੰਘ ਵੀ ਪਹੁੰਚੇ ਹੋਏ ਸਨ। ਦੱਸ ਦੇਈਏ ਕਿ ਯੁਵਰਾਜ ਸਿੰਘ ਮਾਨਚੈਸਟਰ ਯੂਨਾਈਟਿਡ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਇਸੇ ਲਈ ਉਹ ਐੱਫਏ ਕੱਪ ਫਾਈਨਲ ਦੇਖਣ ਲਈ ਲੰਡਨ ਪਹੁੰਚੇ ਸਨ।


ਮਾਨਚੈਸਟਰ ਸਿਟੀ ਨੇ ਯੂਨਾਈਟਿਡ ਨੂੰ ਹਰਾ ਕੇ ਖਿਤਾਬ ਜਿੱਤਿਆ


ਐਫਏ ਕੱਪ ਦੇ ਫਾਈਨਲ ਮੈਚ ਦੀ ਗੱਲ ਕਰੀਏ ਤਾਂ ਮਾਨਚੈਸਟਰ ਸਿਟੀ ਨੇ ਮੈਨਚੈਸਟਰ ਯੂਨਾਈਟਿਡ ਨੂੰ 2-1 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।