Virat Kohli: ਕ੍ਰਿਕਟ ਦੀ ਖੇਡ ਵਿੱਚ ਫਿਟਨੈੱਸ ਬਹੁਤ ਅਹਿਮ ਹੈ। ਖਿਡਾਰੀ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਦੇ ਹਨ। ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਸਿਰਫ ਕ੍ਰਿਕਟ ਹੀ ਨਹੀਂ ਬਲਕਿ ਸਾਰੀਆਂ ਖੇਡਾਂ ਵਿੱਚ ਸਭ ਤੋਂ ਫਿੱਟ ਐਥਲੀਟਾਂ ਵਿੱਚੋਂ ਇੱਕ ਹਨ।


ਫਿੱਟ ਰਹਿਣ ਲਈ ਕੋਹਲੀ ਆਪਣੀ ਡਾਈਟ 'ਤੇ ਕਾਫੀ ਧਿਆਨ ਦਿੰਦੇ ਹਨ ਪਰ ਉਨ੍ਹਾਂ ਦੀ ਖੁਰਾਕ ਤੋਂ ਇਲਾਵਾ ਉਨ੍ਹਾਂ ਦਾ ਪਾਣੀ ਵੀ ਕਾਫ਼ੀ ਵੱਖਰਾ ਹੈ। ਫਿਟਨੈੱਸ ਵਿੱਚ ਪਾਣੀ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਕੋਹਲੀ ਦੁਨੀਆ ਦਾ ਸਭ ਤੋਂ ਮਹਿੰਗਾ ਪਾਣੀ ਪੀਂਦੇ ਹਨ। ਇਸ ਪਾਣੀ ਦੀ ਕੀਮਤ ਸੁਣ ਕੇ ਤੁਸੀਂ ਚੌਂਕ ਜਾਓਗੇ।


ਵਿਰਾਟ ਦੁਨੀਆ ਦਾ ਸਭ ਤੋਂ ਮਹਿੰਗਾ ਪਾਣੀ ਪੀਂਦੇ
ਵਿਰਾਟ ਕੋਹਲੀ ਫਿਟਨੈੱਸ ਫ੍ਰੀਕ ਹਨ ਤੇ ਆਪਣੇ ਖਾਣੇ ਤੋਂ ਇਲਾਵਾ ਆਪਣੇ ਤਰਲ ਪਦਾਰਥਾਂ ਦਾ ਵੀ ਬਹੁਤ ਧਿਆਨ ਰੱਖਦੇ ਹਨ। ਜੂਸ ਆਦਿ ਹੀ ਨਹੀਂ ਕੋਹਲੀ ਇੱਕ ਖਾਸ ਕਿਸਮ ਦਾ ਪਾਣੀ ਵੀ ਪੀਂਦੇ ਹਨ। ਪਿਛਲੇ ਸਾਲਾਂ ਤੋਂ ਕੋਹਲੀ ਦੇ ਸਿਰਫ 'ਬਲੈਕ ਵਾਟਰ' ਪੀਣ ਦੀਆਂ ਕਈ ਖਬਰਾਂ ਆਈਆਂ ਹਨ। 


ਦੱਸ ਦਈਏ ਕਿ ਕੋਹਲੀ ਈਵੀਅਨ ਨੈਚੁਰਲ ਸਪਰਿੰਗ ਦਾ ਪਾਣੀ ਪੀਂਦੇ ਸਨ ਜੋ ਪੂਰੀ ਦੁਨੀਆ ਵਿੱਚ ਉਪਲਬਧ ਹੈ। ਇਸ ਅਲਕਲਾਈਨ ਪਾਣੀ ਵਿੱਚ ਉੱਚ pH ਹੁੰਦਾ ਹੈ ਜੋ ਵਿਅਕਤੀ ਨੂੰ ਤੰਦਰੁਸਤ ਰਹਿਣ ਤੇ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਭਾਰਤ ਵਿੱਚ ਇਸ ਪਾਣੀ ਦੀ ਕੀਮਤ ਲਗਪਗ 4,200 ਰੁਪਏ ਪ੍ਰਤੀ ਲੀਟਰ ਹੈ।


IPL 2024 ਵਿੱਚ ਵਿਰਾਟ ਕੋਹਲੀ ਦੀ ਵਾਪਸੀ ਹੋਵੇਗੀ
ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਹ ਫਿਲਹਾਲ ਟੀਮ ਤੋਂ ਬਾਹਰ ਹਨ। ਹਾਲ ਹੀ 'ਚ ਉਹ ਦੂਜੀ ਵਾਰ ਪਿਤਾ ਬਣੇ ਹਨ। ਅਨੁਸ਼ਕਾ ਸ਼ਰਮਾ ਨੇ ਲੰਡਨ 'ਚ ਬੇਟੇ ਨੂੰ ਜਨਮ ਦਿੱਤਾ ਹੈ। ਹੁਣ ਵਿਰਾਟ IPL 2024 'ਚ ਨਜ਼ਰ ਆਉਣਗੇ। ਇਸ ਸਾਲ ਵਿਰਾਟ ਚਾਹੁੰਦੇ ਹਨ ਕਿ ਉਨ੍ਹਾਂ ਦੀ ਟੀਮ ਆਈਪੀਐਲ 'ਚ ਟਰਾਫੀ ਜਿੱਤੇ। ਦੱਸ ਦੇਈਏ ਕਿ ਆਰਸੀਬੀ ਦੀ ਟੀਮ ਹੁਣ ਤੱਕ ਇੱਕ ਵੀ ਆਈਪੀਐਲ ਨਹੀਂ ਜਿੱਤ ਸਕੀ। ਅਜਿਹੇ 'ਚ ਟੀਮ ਦੇ ਖਿਡਾਰੀ ਇਸ ਸਾਲ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।