Aushka Sharma Virat Kohli: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਸਭ ਤੋਂ ਮਸ਼ਹੂਰ ਸੈਲੇਬਸ ਜੋੜੇ ਹਨ। ਦੋਵਾਂ ਨੂੰ ਅਕਸਰ ਇੱਕ ਦੂਜੇ ਨਾਲ ਵਧੀਆ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ। ਇਹ ਜੋੜਾ ਅਕਸਰ ਹੀ ਆਪਣੇ ਫੈਨਜ਼ ਨੂੰ ਕੱਪਲ ਗੋਲਜ਼ ਦਿੰਦਾ ਰਹਿੰਦਾ ਹੈ। ਇਸ ਸਮੇਂ ਸੋਸ਼ਲ ਮੀਡੀਆ 'ਤੇ ਇਕ ਕਲਿੱਪ ਕਾਫੀ ਵਾਇਰਲ ਹੋ ਰਿਹਾ ਹੈ। ਇਸ ਕਲਿੱਪ 'ਚ ਕੋਹਲੀ ਆਪਣੀ ਪਿਆਰੀ ਪਤਨੀ ਅਨੁਸ਼ਕਾ ਨਾਲ ਵੀਡੀਓ ਕਾਲ 'ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਨਿਮਰਤ ਖਹਿਰਾ ਚੱਲੀ ਬਾਲੀਵੁੱਡ, ਜਲਦ ਹੀ ਗਾਇਕ ਅਰਮਾਨ ਮਲਿਕ ਨਾਲ ਕਰੇਗੀ ਕੋਲੈਬ
ਵੀਡੀਓ ਕਾਲ 'ਤੇ ਵਿਰਾਟ-ਅਨੁਸ਼ਕਾ ਦੀ ਗੱਲਬਾਤ ਦਾ ਵੀਡੀਓ ਵਾਇਰਲ
ਦਰਅਸਲ, ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਆਈਪੀਐਲ ਮੈਚ ਦੌਰਾਨ ਇਸ ਕ੍ਰਿਕਟਰ ਨੇ ਸੈਂਕੜਾ ਲਗਾਇਆ। ਵਿਰਾਟ ਨੇ ਪਤਨੀ ਅਨੁਸ਼ਕਾ ਸ਼ਰਮਾ ਨਾਲ ਵੀਡੀਓ ਕਾਲ 'ਤੇ ਆਪਣੀ ਖੁਸ਼ੀ ਸਾਂਝੀ ਕੀਤੀ। ਦੋਵਾਂ ਨੂੰ ਵੀਡੀਓ ਕਾਲ 'ਤੇ ਇਕ-ਦੂਜੇ ਨਾਲ ਗੱਲ ਕਰਦੇ ਦੇਖਿਆ ਗਿਆ। ਤੁਹਾਨੂੰ ਦੱਸ ਦੇਈਏ ਕਿ RCB vs SRH ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਇਆ ਸੀ। ਸਟੂਡੀਓ ਤੋਂ ਅਨੁਸ਼ਕਾ ਨਾਲ ਵਿਰਾਟ ਦੀ ਵੀਡੀਓ ਕਾਲ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।
ਪ੍ਰਸ਼ੰਸਕ ਕਰ ਰਹੇ ਖੂਬ ਕਮੈਂਟ
ਇਸ ਵੀਡੀਓ ਨੂੰ ਟਵਿਟਰ ਅਤੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ 'ਤੇ ਖੂਬ ਕਮੈਂਟ ਕਰ ਰਹੇ ਹਨ। ਇਕ ਫੈਨ ਨੇ ਲਿਖਿਆ, ''ਤੂ ਹੈ ਤੋ ਮੁਝੇ ਫਿਰ ਔਰ ਕਿਆ ਚਾਹੀਏ'' ਵੀਡੀਓ 'ਤੇ ਕਮੈਂਟ ਕਰਦੇ ਹੋਏ ਦੂਜੇ ਫੈਨ ਨੇ ਲਿਖਿਆ, ''ਮੈਂ ਮੈਚ ਨਹੀਂ ਦੇਖਿਆ ਪਰ ਇਹ ਬਹੁਤ ਹੀ ਪਿਆਰਾ ਲੱਗ ਰਿਹਾ ਹੈ।''
ਸਾਲ 2017 ਵਿੱਚ ਹੋਇਆ ਸੀ ਅਨੁਸ਼ਕਾ ਅਤੇ ਵਿਰਾਟ ਦਾ ਵਿਆਹ
ਦੱਸ ਦੇਈਏ ਕਿ ਅਨੁਸ਼ਕਾ ਅਤੇ ਵਿਰਾਟ ਦਾ ਵਿਆਹ 11 ਦਸੰਬਰ 2017 ਨੂੰ ਇਟਲੀ ਵਿੱਚ ਹੋਇਆ ਸੀ। 11 ਜਨਵਰੀ, 2021 ਨੂੰ, ਜੋੜੇ ਨੇ ਧੀ ਵਾਮਿਕਾ ਦਾ ਸਵਾਗਤ ਕੀਤਾ ਹੈ। ਹਾਲ ਹੀ 'ਚ ਅਨੁਸ਼ਕਾ ਨੇ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ। ਨਿਊਜ਼ ਏਜੰਸੀ ਏਐਨਆਈ ਨੇ ਅਨੁਸ਼ਕਾ ਦੇ ਹਵਾਲੇ ਨਾਲ ਕਿਹਾ, "ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਅੱਜ ਉਸ ਸਥਿਤੀ ਵਿੱਚ ਹਾਂ ਕਿ ਮੈਂ ਉਸ ਕਿਸਮ ਦੀਆਂ ਫਿਲਮਾਂ ਦੀ ਚੋਣ ਕਰ ਸਕਦੀ ਹਾਂ ਜੋ ਮੈਂ ਕਰਨਾ ਚਾਹੁੰਦੀ ਹਾਂ"
ਅਨੁਸ਼ਕਾ ਸ਼ਰਮਾ ਦਾ ਕਰੀਅਰ
ਅਨੁਸ਼ਕਾ ਆਖਰੀ ਵਾਰ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਦੇ ਨਾਲ 'ਜ਼ੀਰੋ' ਵਿੱਚ ਨਜ਼ਰ ਆਈ ਸੀ। ਆਨੰਦ ਐਲ ਰਾਏ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 2018 ਵਿੱਚ ਰਿਲੀਜ਼ ਹੋਈ ਸੀ। ਅਦਾਕਾਰਾ ਜਲਦੀ ਹੀ ਸਪੋਰਟਸ ਬਾਇਓਪਿਕ 'ਚੱਕਦਾ ਐਕਸਪ੍ਰੈਸ' 'ਚ ਨਜ਼ਰ ਆਵੇਗੀ, ਜੋ ਭਾਰਤੀ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ 'ਤੇ ਆਧਾਰਿਤ ਹੈ।