Virat vs Rohit: ਪਿਛਲੇ ਕੁਝ ਦਿਨਾਂ ਤੋਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿਚਕਾਰ ਦੂਰੀ ਦੀਆਂ ਖਬਰਾਂ ਆ ਰਹੀਆਂ ਹਨ। ਇਸ ਨੂੰ ਲੈ ਕੇ ਕੋਹਲੀ ਨੇ ਪ੍ਰੈੱਸ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਕੋਹਲੀ ਰੋਹਿਤ ਸ਼ਰਮਾ ਤੇ ਦੱਖਣੀ ਅਫਰੀਕਾ ਦੌਰੇ ਨੂੰ ਲੈ ਕੇ ਵੱਡਾ ਬਿਆਨ ਦੇ ਸਕਦੇ ਹਨ। ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਕੋਹਲੀ 'ਤੇ ਹਨ।
ਦਰਅਸਲ, ਰੋਹਿਤ ਸ਼ਰਮਾ ਸੱਟ ਕਾਰਨ ਦੱਖਣੀ ਅਫਰੀਕਾ (SA) ਦੌਰੇ 'ਤੇ ਟੈਸਟ ਸੀਰੀਜ਼ 'ਚ ਹਿੱਸਾ ਨਹੀਂ ਲੈਣਗੇ। ਜਦਕਿ ਵਿਰਾਟ ਕੋਹਲੀ ਵਨਡੇ ਸੀਰੀਜ਼ 'ਚ ਖੇਡਦੇ ਨਜ਼ਰ ਨਹੀਂ ਆਉਣਗੇ। ਬੀਸੀਸੀਆਈ (BCCI) ਮੁਤਾਬਕ ਰੋਹਿਤ ਟ੍ਰੇਨਿੰਗ ਸੈਸ਼ਨ ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਹ ਆਉਣ ਵਾਲੀ ਟੈਸਟ ਸੀਰੀਜ਼ 'ਚ ਨਹੀਂ ਖੇਡ ਸਕਣਗੇ। ਦੂਜੇ ਪਾਸੇ BCCI ਦੇ ਸੂਤਰਾਂ ਮੁਤਾਬਕ ਕੋਹਲੀ ਨੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਜਨਵਰੀ 'ਚ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ।
ਹਾਲ ਹੀ 'ਚ ਬੀਸੀਸੀਆਈ ਨੇ ਵਿਰਾਟ ਕੋਹਲੀ ਨੂੰ ਵਨਡੇ ਦੀ ਕਪਤਾਨੀ ਤੋਂ ਹਟਾ ਕੇ ਰੋਹਿਤ ਨੂੰ ਟੀਮ ਦੀ ਕਮਾਨ ਸੌਂਪਣ ਦਾ ਫੈਸਲਾ ਕੀਤਾ ਸੀ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਖੁਦ ਆ ਕੇ ਦੱਸਿਆ ਸੀ ਕਿ ਇਹ ਫੈਸਲਾ ਬੋਰਡ ਅਤੇ ਚੋਣਕਾਰਾਂ ਨੇ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਬੋਰਡ ਨੇ ਵਿਰਾਟ ਕੋਹਲੀ ਨੂੰ ਟੀ-20 ਦੀ ਕਪਤਾਨੀ ਨਾ ਛੱਡਣ ਦੀ ਬੇਨਤੀ ਕੀਤੀ ਸੀ। ਜਦੋਂ ਕੋਹਲੀ ਨਹੀਂ ਮੰਨੇ ਤਾਂ ਫੈਸਲਾ ਹੋਇਆ ਕਿ ਵਨਡੇ ਦੀ ਕਪਤਾਨੀ ਵੀ ਰੋਹਿਤ ਨੂੰ ਦਿੱਤੀ ਜਾਵੇਗੀ।
ਕੋਹਲੀ ਦੀ ਵਨਡੇ ਕਪਤਾਨੀ ਵਿੱਚ ਭਾਰਤ ਦਾ ਪ੍ਰਦਰਸ਼ਨ
ਵਿਰਾਟ ਕੋਹਲੀ ਨੇ 2017 ਵਿੱਚ ਭਾਰਤੀ ਟੀਮ ਦੀ ਵਨਡੇ ਕਪਤਾਨੀ ਸੰਭਾਲੀ ਸੀ। ਉਦੋਂ ਤੋਂ ਹੁਣ ਤੱਕ ਟੀਮ ਨੇ 95 ਵਨਡੇ ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਟੀਮ ਇੰਡੀਆ ਨੇ 65 ਮੈਚ ਜਿੱਤੇ ਹਨ। ਜਦਕਿ ਭਾਰਤ ਨੂੰ 27 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੇ ਘਰੇਲੂ ਧਰਤੀ 'ਤੇ 35 ਵਨਡੇ ਖੇਡੇ, ਜਿਨ੍ਹਾਂ 'ਚੋਂ 24 ਜਿੱਤੇ। ਇਸ ਤੋਂ ਇਲਾਵਾ ਕੋਹਲੀ ਦੀ ਕਪਤਾਨੀ 'ਚ ਵਿਦੇਸ਼ 'ਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਟੀਮ ਇੰਡੀਆ ਨੇ ਵਿਦੇਸ਼ੀ ਧਰਤੀ 'ਤੇ ਕੋਹਲੀ ਦੀ ਕਪਤਾਨੀ 'ਚ ਕੁਲ 42 ਵਨਡੇ ਖੇਡੇ, ਜਿਸ 'ਚ 29 ਮੈਚ ਜਿੱਤੇ। ਜਦਕਿ 11 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ