India Womens Asia Cup 2024: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆ ਕੱਪ T20 2024 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਸ਼ੁੱਕਰਵਾਰ ਨੂੰ ਸੈਮੀਫਾਈਨਲ 'ਚ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਟੀਮ ਇੰਡੀਆ ਨੇ ਪਹਿਲਾਂ ਗੇਂਦਬਾਜ਼ੀ ਤੇ ਫਿਰ ਬੱਲੇਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮ੍ਰਿਤੀ ਮੰਧਾਨਾ ਨੇ ਅਜੇਤੂ ਸੈਂਕੜਾ ਲਗਾਇਆ। ਜਦਕਿ ਰੇਣੂਕਾ ਸਿੰਘ ਅਤੇ ਰਾਧਾ ਯਾਦਵ ਨੇ 3-3 ਵਿਕਟਾਂ ਲਈਆਂ। ਟੀਮ ਇੰਡੀਆ 7 ਵਾਰ ਇਹ ਖਿਤਾਬ ਜਿੱਤ ਚੁੱਕੀ ਹੈ।


ਬੰਗਲਾਦੇਸ਼ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ ਸਿਰਫ਼ 11 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ। ਮੰਧਾਨਾ ਅਤੇ ਸ਼ੈਫਾਲੀ ਵਰਮਾ ਉਸ ਲਈ ਓਪਨਿੰਗ ਕਰਨ ਆਈਆਂ। ਮੰਧਾਨਾ ਨੇ 39 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 55 ਦੌੜਾਂ ਬਣਾਈਆਂ। ਉਸ ਨੇ 9 ਚੌਕੇ ਅਤੇ 1 ਛੱਕਾ ਲਗਾਇਆ। ਜਦਕਿ ਸ਼ੈਫਾਲੀ ਨੇ 28 ਗੇਂਦਾਂ ਦਾ ਸਾਹਮਣਾ ਕਰਦਿਆਂ 26 ਦੌੜਾਂ ਬਣਾਈਆਂ। ਉਸ ਨੇ 2 ਚੌਕੇ ਲਾਏ।


ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 80 ਦੌੜਾਂ ਹੀ ਬਣਾ ਸਕੀ। ਉਸ ਲਈ ਕਪਤਾਨ ਨਿਗਰਾ ਸੁਲਤਾਨ ਨੇ 32 ਦੌੜਾਂ ਦੀ ਪਾਰੀ ਖੇਡੀ। ਸ਼ੋਰਨਾ ਅਖਤਰ ਨੇ ਨਾਬਾਦ 19 ਦੌੜਾਂ ਬਣਾਈਆਂ। ਉਸ ਨੇ 2 ਚੌਕੇ ਲਾਏ। ਇਸ ਦੌਰਾਨ ਰੇਣੂਕਾ ਅਤੇ ਰਾਧਾ ਨੇ ਟੀਮ ਇੰਡੀਆ ਲਈ ਘਾਤਕ ਗੇਂਦਬਾਜ਼ੀ ਕੀਤੀ। ਦੋਵਾਂ ਨੇ 3-3 ਵਿਕਟਾਂ ਲਈਆਂ। ਦੀਪਤੀਸ਼ਰਮਾ ਅਤੇ ਪੂਜਾ ਵਸਤਰਕਾਰ ਨੂੰ ਇਕ-ਇਕ ਵਿਕਟ ਮਿਲੀ।






ਹੁਣ ਤੱਕ ਟੀਮ ਇੰਡੀਆ ਨੇ ਮਹਿਲਾ ਏਸ਼ੀਆ ਕੱਪ 'ਤੇ ਰਾਜ ਕੀਤਾ ਹੈ। ਭਾਰਤੀ ਟੀਮ 7 ਵਾਰ ਇਹ ਖਿਤਾਬ ਜਿੱਤ ਚੁੱਕੀ ਹੈ। ਮਹਿਲਾ ਟੀਮ ਇੰਡੀਆ 4 ਵਾਰ ਵਨਡੇ ਏਸ਼ੀਆ ਕੱਪ ਜਿੱਤ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਤਿੰਨ ਟੀ-20 ਏਸ਼ੀਆ ਕੱਪ ਜਿੱਤੇ ਹਨ। ਭਾਰਤ ਨੇ 2004, 2005-06, 2006 ਅਤੇ 2008 ਵਿੱਚ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ 2012, 2016 ਅਤੇ 2022 'ਚ ਖਿਤਾਬ ਜਿੱਤਿਆ। ਹੁਣ ਇਕ ਵਾਰ ਫਿਰ ਟੀਮ ਇੰਡੀਆ ਖਿਤਾਬ ਵੱਲ ਹੈ।


ਇਹ ਵੀ ਪੜ੍ਹੋ-Rohit-Hardik: ਰੋਹਿਤ-ਹਾਰਦਿਕ ਦੇ ਕਪਤਾਨੀ 'ਵਿਵਾਦ' ਦੀ ਜਸਪ੍ਰੀਤ ਬੁਮਰਾਹ ਨੇ ਖੋਲ੍ਹੀ ਪੋਲ, ਗਲਤੀ ਨਾਲ ਦੱਸ ਦਿੱਤੀ ਅੰਦਰਲੀ ਗੱਲ!