Suraj Vashisht U-17 World Championship India Gold Medal: ਭਾਰਤ ਦੇ ਨੌਜਵਾਨ ਪਹਿਲਵਾਨ ਸੂਰਜ ਵਸ਼ਿਸ਼ਟ ਨੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹਨਾਂ ਨੇ ਕੁਸ਼ਤੀ ਦੇ 55 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਸੂਰਜ ਨੇ ਫਾਈਨਲ ਮੈਚ ਵਿੱਚ ਅਜ਼ਰਬਾਈਜਾਨ ਦੇ ਫਰੀਮ ਮੁਸਤਫਾਯੇਵ ਨੂੰ 11-0 ਨਾਲ ਹਰਾਇਆ। ਖਾਸ ਗੱਲ ਇਹ ਹੈ ਕਿ ਸੂਰਜ ਇਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲਾ ਤੀਜਾ ਭਾਰਤੀ ਗ੍ਰੀਕੋ-ਰੋਮਨ ਪਹਿਲਵਾਨ ਬਣ ਗਿਆ ਹੈ। ਇਸ ਤੋਂ ਪਹਿਲਾਂ ਪੱਪੂ ਯਾਦਵ ਨੇ 32 ਸਾਲ ਪਹਿਲਾਂ ਦੇਸ਼ ਲਈ ਸੋਨ ਤਮਗਾ ਜਿੱਤਿਆ ਸੀ।


ਅੰਡਰ 17 ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੂਰਜ ਦੀ ਜਿੱਤ ਇਤਿਹਾਸਕ ਹੈ। ਉਹ 32 ਸਾਲਾਂ ਬਾਅਦ ਇਸ ਟੂਰਨਾਮੈਂਟ ਵਿੱਚ ਦੇਸ਼ ਲਈ ਸੋਨ ਤਗਮਾ ਲੈ ਕੇ ਆਇਆ ਹੈ। ਇਸ ਤੋਂ ਪਹਿਲਾਂ 1990 'ਚ ਪੱਪੂ ਨੇ ਸੋਨੇ 'ਤੇ ਕਬਜ਼ਾ ਕੀਤਾ ਸੀ। ਇਸ ਟੂਰਨਾਮੈਂਟ ਦਾ ਇਹ ਤੀਜਾ ਸੋਨ ਤਗਮਾ ਸੀ। ਪੱਪੂ ਤੋਂ ਪਹਿਲਾਂ ਵਿਨੋਦ ਕੁਮਾਰ ਨੇ 1980 ਵਿੱਚ ਭਾਰਤ ਲਈ ਗੋਲਡ ਜਿੱਤਿਆ ਸੀ। ਜੇਕਰ ਸੂਰਜ ਦੇ ਮੈਚ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਾਫੀ ਹਮਲਾਵਰ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਪੂਰੇ ਮੈਚ ਦੌਰਾਨ ਉਹ ਅਜ਼ਰਬਾਈਜਾਨ ਦੇ ਪਹਿਲਵਾਨ 'ਤੇ ਭਾਰੀ ਰਿਹਾ।



ਨੌਜਵਾਨ ਪਹਿਲਵਾਨ ਸੂਰਜ ਦੀ ਜਿੱਤ 'ਤੇ ਕਈ ਲੋਕ ਉਹਨਾਂ ਨੂੰ ਵਧਾਈ ਦੇ ਰਹੇ ਹਨ। ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਸੋਸ਼ਲ ਮੀਡੀਆ ਰਾਹੀਂ ਸੂਰਜ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੂਰਜ ਦੀ ਫੋਟੋ ਨੂੰ ਟਵੀਟ ਕੀਤਾ ਅਤੇ ਲਿਖਿਆ, ''ਸੂਰਜ ਨੇ ਇਤਿਹਾਸ ਰਚਿਆ ਹੈ। 32 ਸਾਲਾਂ ਬਾਅਦ ਦੇਸ਼ ਨੂੰ U17 ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਗਮਾ ਮਿਲਿਆ ਹੈ।