Phone Call Drops: ਭਾਰਤ ਵਿੱਚ ਟੈਲੀਕਾਮ ਕੰਪਨੀਆਂ 5G ਇੰਟਰਨੈੱਟ ਸਪੀਡ ਦੇਣ ਦੇ ਦਾਅਵੇ ਕਰ ਰਹੀਆਂ ਹਨ। ਇਸ ਲਈ ਮੋਬਾਈਲ ਟੈਰਿਫ ਪਲਾਨਾਂ ਵਿੱਚ ਵੀ ਮੋਟਾ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਅਸਲੀਅਤ ਇਹ ਹੈ ਕਿ ਦੇਸ਼ ਅੰਦਰ ਲੋਕ ਸਹੀ ਤਰੀਕੇ ਨਾਲ ਕਾਲ ਵੀ ਨਹੀਂ ਕਰ ਪਾ ਰਹੇ। ਤਾਜ਼ਾ ਅੰਕੜਿਆਂ ਮੁਤਾਬਕ 10 'ਚੋਂ 9 ਗਾਹਕ ਕਾਲ ਡਰਾਪ ਤੋਂ ਪ੍ਰੇਸ਼ਾਨ ਹਨ। 


ਦਰਅਸਲ ਦੇਸ਼ ਦੇ 362 ਜ਼ਿਲ੍ਹਿਆਂ ਵਿੱਚ 32,000 ਲੋਕਾਂ ਨਾਲ ਕੀਤੇ ਗਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ 89 ਪ੍ਰਤੀਸ਼ਤ ਲੋਕਾਂ ਵਿੱਚੋਂ 38 ਪ੍ਰਤੀਸ਼ਤ ਲੋਕਾਂ ਨੂੰ 20 ਪ੍ਰਤੀਸ਼ਤ ਫੋਨ ਕਾਲ ਡਰਾਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚੋਂ 17 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਰੀਬ 50 ਫੀਸਦੀ ਕਾਲਾਂ ਦੌਰਾਨ ਕੁਨੈਕਸ਼ਨ ਕੱਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।



ਦਰਅਸਲ ਹਾਲ ਹੀ 'ਚ ਟੈਲੀਕਾਮ ਕੰਪਨੀਆਂ ਵੱਲੋਂ ਟੈਰਿਫ 'ਚ 25 ਫੀਸਦੀ ਦਾ ਵਾਧਾ ਕਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਸੇਵਾਵਾਂ 'ਚ ਕੋਈ ਸੁਧਾਰ ਨਹੀਂ ਹੋਇਆ। ਹਰ 10 ਗਾਹਕਾਂ ਵਿੱਚੋਂ 9 ਗਾਹਕਾਂ ਨੂੰ ਗੱਲ ਕਰਦੇ ਸਮੇਂ ਕਾਲ ਡਰਾਪ ਯਾਨੀ ਕਾਲ ਡਿਸਕਨੈਕਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਨਜਿੱਠਣ ਲਈ ਲੋਕ ਇੰਟਰਨੈੱਟ ਕਾਲ ਕਰਦੇ ਹਨ। ਲੋਕਲ ਸਰਕਲ ਦੇ ਸਰਵੇ ਮੁਤਾਬਕ ਮਾਰਚ ਤੋਂ ਜੂਨ ਦਰਮਿਆਨ ਕਾਲ ਡਰਾਪ ਦੇ ਮਾਮਲੇ ਵਧੇ ਹਨ।


ਦੇਸ਼ ਦੇ 362 ਜ਼ਿਲ੍ਹਿਆਂ ਵਿੱਚ 32,000 ਲੋਕਾਂ ਨਾਲ ਕੀਤੇ ਗਏ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 89 ਫੀਸਦੀ ਲੋਕਾਂ ਵਿੱਚੋਂ 38 ਫੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਨੂੰ 20 ਫੀਸਦੀ ਫੋਨ ਕਾਲ ਡਰਾਪ ਦਾ ਸਾਹਮਣਾ ਕਰਨਾ ਪਿਆ। 17 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਰੀਬ 50 ਫੀਸਦੀ ਕਾਲਾਂ ਦੌਰਾਨ ਕੁਨੈਕਸ਼ਨ ਕੱਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਵੇ ਵਿੱਚ 21 ਫੀਸਦੀ ਨੇ ਕਿਹਾ ਕਿ ਉਨ੍ਹਾਂ ਦੀਆਂ 20 ਤੋਂ 50 ਫੀਸਦੀ ਕਾਲਾਂ ਡਿਸਕਨੈਕਟ ਹੋ ਜਾਂਦੀਆਂ ਹਨ ਜਾਂ ਕੁਨੈਕਸ਼ਨ ਅਚਾਨਕ ਟੁੱਟ ਜਾਂਦਾ ਹੈ।



ਹਰ 3 ਵਿੱਚੋਂ 1 ਗਾਹਕ ਕਾਲ ਲਈ ਐਪ ਦੀ ਵਰਤੋਂ ਕਰਦਾ


ਸਰਵੇਖਣ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਮੋਬਾਈਲ ਗਾਹਕਾਂ ਵਿੱਚ ਵਾਈ-ਫਾਈ ਰਾਹੀਂ ਕਾਲ ਕਰਨ ਲਈ OTT ਐਪਸ ਦੀ ਵਰਤੋਂ ਵਧੀ ਹੈ। ਇਹ ਗਾਹਕਾਂ ਨੂੰ ਬਿਹਤਰ ਕਾਲ ਸੇਵਾ ਪ੍ਰਦਾਨ ਕਰਦਾ ਹੈ। ਤਿੰਨ ਵਿੱਚੋਂ ਇੱਕ ਗਾਹਕ ਨੂੰ Wi-Fi ਰਾਹੀਂ ਫ਼ੋਨ ਕਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿਛਲੇ ਦੋ ਸਾਲਾਂ ਵਿੱਚ ਅਜਿਹੇ ਗਾਹਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।