AC Cooling Tips: ਸਰਦੀ ਦੀ ਤਰ੍ਹਾਂ ਇਸ ਵਾਰ ਗਰਮੀ ਵੀ ਵਧੇਰੇ ਪੈਣ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਵਾਰ AC ਖੂਬ ਚੱਲਣ ਦੀ ਸੰਭਾਵਨਾ ਹੈ। ਹੁਣ ਜੇਕਰ ਏਸੀ ਜ਼ਿਆਦਾ ਚੱਲੇਗਾ ਤਾਂ ਬਿਜਲੀ ਦਾ ਬਿੱਲ ਵੀ ਜ਼ਿਆਦਾ ਆਵੇਗਾ। ਅਜਿਹੇ 'ਚ ਲੋਕਾਂ ਦੀਆਂ ਜੇਬਾਂ 'ਤੇ ਵੀ ਅਸਰ ਪੈ ਸਕਦਾ ਹੈ। ਇੱਥੇ ਅਸੀਂ ਤੁਹਾਨੂੰ 5 ਟਿਪਸ ਦੱਸ ਰਹੇ ਹਾਂ ਜੋ ਇਸ ਗਰਮੀ ਵਿੱਚ ਤੁਹਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹਨ। 



AC ਕੂਲਿੰਗ ਸੁਝਾਅ:
1. ਸਹੀ ਤਾਪਮਾਨ: ਲੋਕਾਂ ਵਿੱਚ ਇੱਕ ਵੱਡੀ ਗਲਤਫਹਿਮੀ ਹੈ ਕਿ ਜੇਕਰ AC ਦਾ ਟੈਮਪਰੇਚਰ ਘੱਟ ਕੀਤਾ ਜਾਵੇ ਤਾਂ ਕਮਰਾ ਜਲਦੀ ਠੰਡਾ ਹੋ ਜਾਵੇਗਾ। ਪਰ ਇਸ ਤਰ੍ਹਾਂ ਨਹੀਂ ਹੈ। AC ਨੂੰ 24 ਡਿਗਰੀ ਸੈਲਸੀਅਸ 'ਤੇ ਸੈੱਟ ਕਰਨਾ ਸਹੀ ਹੈ। ਜੇਕਰ ਤੁਸੀਂ ਤਾਪਮਾਨ ਨੂੰ ਇੱਕ ਡਿਗਰੀ ਘੱਟ ਕਰਦੇ ਹੋ, ਤਾਂ ਤੁਹਾਡਾ ਬਿਜਲੀ ਦਾ ਬਿੱਲ 6 ਫੀਸਦੀ ਵਧ ਜਾਂਦਾ ਹੈ। ਇਸ ਲਈ ਬਿਜਲੀ ਦੇ ਬਿੱਲਾਂ ਨੂੰ ਬਚਾਉਣ ਲਈ ਏਸੀ ਨੂੰ 24 ਡਿਗਰੀ 'ਤੇ ਹੀ ਰੱਖੋ। ਜੇਕਰ  ਬਹੁਤ ਜ਼ਿਆਦਾ ਗਰਮੀ ਹੈ ਤਾਂ ਤਾਪਮਾਨ ਨੂੰ 22 ਤੱਕ ਰੱਖ ਸਕਦੇ ਹੋ।


2. ਸਫਾਈ ਅਤੇ ਸਰਵਿਸ: ਭਾਵੇਂ ਤੁਹਾਡੇ ਕੋਲ ਵਿੰਡੋ ਏਸੀ ਹੋਵੇ ਜਾਂ ਸਪਲਿਟ ਏਸੀ, ਸਰਵਿਸਿੰਗ ਅਤੇ ਸਫਾਈ ਬਹੁਤ ਜ਼ਰੂਰੀ ਹੈ। ਏਸੀ ਦੇ ਇਨਡੋਰ ਯੂਨਿਟ ਦੇ ਫਿਲਟਰ ਗੰਦੇ ਹੋ ਜਾਂਦੇ ਹਨ। ਇਨ੍ਹਾਂ ਫਿਲਟਰਾਂ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਨਾ ਚਾਹੀਦਾ ਹੈ। ਇਹ ਕੰਮ ਆਸਾਨ ਹੈ। ਜੇਕਰ ਫਿਲਟਰ ਗੰਦੇ ਹੋ ਜਾਣ ਤਾਂ ਕਮਰੇ ਨੂੰ ਠੰਡਾ ਹੋਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ, ਜਿਸ ਨਾਲ ਬਿਜਲੀ ਦਾ ਬਿੱਲ ਵੀ ਵਧ ਜਾਂਦਾ ਹੈ। ਇਨ੍ਹਾਂ ਫਿਲਟਰਾਂ ਨੂੰ ਤੁਸੀਂ ਘਰ 'ਚ ਹੀ ਸਾਫ ਕਰ ਸਕਦੇ ਹੋ। ਇੱਕ ਸੀਜ਼ਨ ਵਿੱਚ ਦੋ ਵਾਰ AC ਦੀ ਸਰਵਿਸ ਕਰਵਾਉਣੀ ਜ਼ਰੂਰੀ ਹੈ। 


3. ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰੋ: ਇਹ ਯਕੀਨੀ ਬਣਾਓ ਕਿ ਜਦੋਂ ਵੀ ਏਸੀ ਚਲਾਵੋ ਤਾਂ ਕਮਰੇ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰਹਿਣ। ਇਸ ਨਾਲ ਕਮਰਾ ਜਲਦੀ ਠੰਡਾ ਹੋ ਜਾਂਦਾ ਹੈ। ਜੇਕਰ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਰਹਿਣ ਤਾਂ ਕਮਰੇ ਨੂੰ ਠੰਡਾ ਹੋਣ ਵਿਚ ਸਮਾਂ ਲੱਗਦਾ ਹੈ ਅਤੇ ਬਿਜਲੀ ਦਾ ਬਿੱਲ ਵੀ ਵਧ ਆਉਂਦਾ ਹੈ ।


4. ਪੱਖਾ ਚਾਲੂ ਕਰੋ: ਕਮਰੇ 'ਚ AC ਚਲਾਉਂਦੇ ਸਮੇਂ ਪੱਖਾ ਚਾਲੂ ਕਰੋ। ਇਸ ਕਾਰਨ ਠੰਡੀ ਹਵਾ ਚਾਰੇ ਪਾਸੇ ਤੇਜ਼ੀ ਨਾਲ ਫੈਲ ਜਾਂਦੀ ਹੈ ਅਤੇ ਕਮਰਾ ਵੀ ਜਲਦੀ ਠੰਡਾ ਹੋ ਜਾਂਦਾ ਹੈ।


5. ਟਾਈਮਰ ਦੀ ਵਰਤੋਂ ਕਰੋ: ਹਰ AC ਵਿੱਚ ਟਾਈਮਰ ਦੀ ਫੀਚਰ ਹੁੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ 1 ਜਾਂ 2 ਘੰਟੇ ਲਈ ਟਾਈਮਰ ਲਗਾਓ। ਇਸ ਨਾਲ ਰਾਤ ਭਰ ਏਸੀ ਚਲਾਉਣ ਦਾ ਕੋਈ ਟੈਨਸ਼ਨ ਨਹੀਂ ਹੋਵੇਗਾ ਅਤੇ ਬਿਜਲੀ ਦੀ ਵੀ ਬਰਬਾਦੀ ਨਹੀਂ ਹੋਵੇਗੀ। ਨਾਲ ਹੀ, ਤੁਹਾਨੂੰ ਆਪਣੀ ਨੀਂਦ ਦੇ ਵਿਚਕਾਰ ਜਾਗਣ ਦੀ ਲੋੜ ਨਹੀਂ ਪਵੇਗੀ ਅਤੇ AC ਨੂੰ ਬੰਦ ਕਰਨ ਲਈ ਰਿਮੋਟ ਦੀ ਭਾਲ ਨਹੀਂ ਕਰਨੀ ਪਵੇਗੀ।