ਪੇਸ਼ੇਵਰ ਨੈੱਟਵਰਕਿੰਗ ਕੰਪਨੀ LinkedIn ਦੇ ਕਰੀਬ 500 ਮਿਲੀਅਨ ਯੂਜ਼ਰਸ ਦਾ ਨਿੱਜੀ ਡਾਟਾ ਹੈਕ ਕਰਨ ਤੇ ਇਸ ਨੂੰ ਆਨਲਾਈਨ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਰਿਪੋਰਟ ਦੇ ਆਧਾਰ 'ਤੇ LinkedIn ਯੂਜ਼ਰਸ ਦਾ ਡਾਟਾ ਆਨਲਾਈਨ ਲੀਕ ਕੀਤਾ ਗਿਆ ਹੈ। ਇਹ ਸੰਖਿਆ ਕੰਪਨੀ ਦੇ ਕੁੱਲ ਯੂਜ਼ਰਸ ਦੀ ਦੋ ਤਿਹਾਈ ਹੈ।


ਡਾਟਾ ਬ੍ਰੀਚ ਦੇ ਇਸ ਮਾਮਲੇ 'ਚ ਸਾਇਬਰ ਨਿਊਜ਼ ਨੇ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਦੇ ਮੁਤਾਬਕ ਲੀਕ ਹੋਈ ਜਾਣਕਾਰੀ 'ਚ LinkedIn ਆਈਡੀ, ਪੂਰਾ ਨਾਂਅ, ਈਮੇਲ ਐਡਰੈਸ, ਫੋਨ ਨੰਬਰ, LinkedIn ਪ੍ਰੋਫਾਇਲ ਦੇ ਲਿੰਕ, ਹੋਰ ਸੋਸ਼ਲ ਮੀਡੀਆ ਪ੍ਰੋਫਾਇਲ ਲਿੰਕ ਤੇ ਹੋਰ ਕੰਮ ਨਾਲ ਸਬੰਧਤ ਡਾਟਾ ਸ਼ਾਮਲ ਹੈ।


LinkedIn ਨੇ ਡਾਟਾ ਬ੍ਰੀਚ ਤੋਂ ਕੀਤਾ ਇਨਕਾਰ


ਹਾਲਾਂਕਿ LinkedIn ਨੇ ਡਾਟਾ ਬ੍ਰੀਚ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਆਪਣੇ ਬਿਆਨ 'ਚ ਕਿਹਾ, 'ਅਸੀਂ ਆਨਲਾਈਨ ਵੇਚਣ ਦੇ ਪੋਸਟ ਕੀਤੇ LinkedIn ਯੂਜ਼ਰਸ ਦੇ ਡਾਟਾ ਨੂੰ ਲੈਕੇ ਜਾਂਚ ਕੀਤੀ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਦਰਅਸਲ ਇਹ ਡਾਟਾ ਕਈ ਵੈਬਸਾਈਟਾਂ ਤੇ ਕੰਪਨੀਆਂ ਦਾ ਡਾਟਾ ਇਕੱਠਾ ਕਰਕੇ ਆਨਲਾਈਨ ਲੀਕ ਕੀਤਾ ਗਿਆ ਹੈ। ਇਸ 'ਚ ਉਹ ਡਾਟਾ ਸ਼ਾਮਲ ਹੈ ਜਿਸ ਨੂੰ ਜਨਤਕ ਤੌਰ 'ਤੇ ਦੇਖਿਆ ਜਾ ਸਕਦਾ ਹੈ। ਜਿਵੇਂ LinkedIn ਤੋਂ ਸਕ੍ਰੈਪ ਕੀਤਾ ਗਿਆ ਹੈ। ਕਿਸੇ ਵੀ ਯੂਜ਼ਰਸ ਦੇ ਅਕਾਊਂਟ ਦੇ ਅੰਦਰ ਦੀ ਨਿੱਜੀ ਜਾਣਕਾਰੀ ਇਸ 'ਚ ਸ਼ਾਮਲ ਨਹੀਂ ਹੈ।'


ਕੰਪਨੀ ਨੇ ਨਾਲ ਹੀ ਬਿਆਨ 'ਚ ਕਿਹਾ ਕਿ ਜੇਕਰ ਸਾਡੇ ਯੂਜ਼ਰਸ ਦੇ ਡਾਟਾ ਦਾ ਕੋਈ ਦੁਰਉਪਯੋਗ ਕਰਦਾ ਹੈ ਤਾਂ ਉਹ ਕੰਪਨੀ ਦੀ ਪਾਲਿਸੀ ਦੀ ਉਲੰਘਣਾ ਹੈ। ਜੇਕਰ ਕੋਈ ਵੀ ਸਾਡੇ ਯੂਜ਼ਰ ਦਾ ਡਾਟਾ ਬਿਨਾਂ ਉਸ ਦੀ ਸਹਿਮਤੀ ਤੋਂ ਇਸਤੇਮਾਲ ਕਰਦਾ ਹੈ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਦੇ ਤਹਿਤ ਉਸ ਨੂੰ ਰੋਕਦੇ ਹਾਂ ਤਾਂ ਜ਼ਿੰਮੇਵਾਰ ਠਹਿਰਾਉਂਦੇ ਹਾਂ।


ਕੁਝ ਸਮਾਂ ਪਹਿਲਾਂ Facebook ਯੂਜ਼ਰਸ ਦੇ ਡਾਟਾ ਲੀਕ ਦਾ ਮਾਮਲਾ ਸਾਹਮਣੇ ਆਇਆ ਸੀ


ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਸੋਸ਼ਲ ਮੀਡੀਆ ਵੈਬਸਾਈਟ Facebook ਦੇ ਯੂਜ਼ਰਸ ਦਾ ਡਾਟਾ ਲੀਕ ਹੋਣ ਦੀ ਮਾਮਲਾ ਵੀ ਸਾਹਮਣੇ ਆਇਆ ਸੀ। ਇਸ ਦੌਰਾਨ 533 ਮਿਲੀਅਨ ਫੇਸਬੁੱਕ ਯੂਜ਼ਰਸ ਦਾ ਨਿੱਜੀ ਡਾਟਾ ਹੈਕਿੰਗ ਫੋਰਮ 'ਤੇ ਲੀਕ ਹੋਇਆ ਸੀ। ਇਸ 'ਚ ਅਮਰੀਕਾ ਦੇ 3.2 ਕਰੋੜ ਤੇ ਭਾਰਤ ਦੇ 60 ਲੱਖ ਯੂਜ਼ਰਸ ਦਾ ਨਿੱਜੀ ਡਾਟਾ ਸ਼ਾਮਲ ਸੀ। ਲੀਕ ਕੀਤੀ ਗਈ ਜਾਣਕਾਰੀ 'ਚ Facebook ਯੂਜ਼ਰਸ ਦੇ ਈਮੇਲ, ਫੋਨ ਨੰਬਰ, ਫੇਸਬੁੱਕ ਆਈਡੀ, ਲੋਕੇਸ਼ਨ, ਜਨਮ ਤਾਰੀਖ ਤੇ ਬਾਇਓ ਜਾਣਕਾਰੀ ਸ਼ਾਮਲ ਸੀ।