iphone security features: ਟੈਕਨਾਲੋਜੀ ਦੇ ਇਸ ਯੁੱਗ ਵਿੱਚ ਹੈਕਰ ਨਵੇਂ-ਨਵੇਂ ਤਰੀਕਿਆਂ ਨਾਲ ਯੂਜ਼ਰਸ ਦੇ ਡਿਵਾਇਸ ਤੇ ਮੋਬਾਈਲ ਫੋਨ ਹੈਕ ਕਰ ਲੈਂਦੇ ਹਨ। ਹੈਕ ਹੋਣ ਤੋਂ ਬਾਅਦ ਡਿਵਾਈਸ ਦਾ ਪੂਰਾ ਕੰਟਰੋਲ ਹੈਕਰਾਂ ਦੇ ਹੱਥਾਂ 'ਚ ਚਲਾ ਜਾਂਦਾ ਹੈ। ਇਸ ਤੋਂ ਬਾਅਦ ਉਹ ਯੂਜ਼ਰਸ ਡਿਵਾਈਸ 'ਚ ਕੁਝ ਵੀ ਕਰ ਸਕਦੇ ਹਨ। ਕਈ ਵਾਰ ਉਹ ਮੋਬਾਈਲ ਰਾਹੀਂ ਉਪਭੋਗਤਾਵਾਂ ਦੀ ਜਾਸੂਸੀ ਵੀ ਕਰਦੇ ਹਨ।



ਦੱਸ ਦੇਈਏ ਕਿ ਸੁਰੱਖਿਆ ਦੇ ਲਿਹਾਜ਼ ਨਾਲ ਆਈਫੋਨ ਨੂੰ ਐਂਡ੍ਰਾਇਡ ਤੋਂ ਬਿਹਤਰ ਮੰਨਿਆ ਜਾਂਦਾ ਹੈ ਪਰ ਕਈ ਵਾਰ ਆਈਫੋਨ ਵੀ ਹੈਕ ਹੋ ਜਾਂਦੇ ਹਨ। ਹਾਲਾਂਕਿ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਆਪਣੇ ਯੂਜ਼ਰਸ ਨੂੰ ਇੱਕ ਖਾਸ ਫੀਚਰ ਦਿੰਦੀ ਹੈ, ਜਿਸ ਦੀ ਮਦਦ ਨਾਲ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਤੁਹਾਡੇ ਫੋਨ ਦੀ ਜਾਸੂਸੀ ਹੋ ਰਹੀ ਹੈ ਜਾਂ ਨਹੀਂ। ਇਸ ਫੀਚਰ ਦੀ ਮਦਦ ਨਾਲ ਆਈਫੋਨ ਯੂਜ਼ਰਸ ਜਾਣ ਸਕਦੇ ਹਨ ਕਿ ਕੋਈ ਉਨ੍ਹਾਂ ਦੇ ਫੋਨ 'ਚ ਬਿਨਾਂ ਇਜਾਜ਼ਤ ਦੇ ਕਿਸੇ ਐਪ ਜਾਂ ਕੈਮਰਾ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਜਾਸੂਸੀ ਦਾ ਇਸ ਤਰ੍ਹਾਂ ਪਤਾ ਲਾਓ
ਕੰਪਨੀ ਦਾ ਇਹ ਫੀਚਰ iOS 14 ਤੇ ਬਾਅਦ ਦੇ ਸਕਿਊਰਟੀ ਅਪਡੇਟਾਂ ਵਿੱਚ ਉਪਲਬਧ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਇਹ ਪਤਾ ਲਾ ਸਕਦੇ ਹਨ ਕਿ ਕੋਈ ਤੁਹਾਡੇ ਫੋਨ 'ਤੇ ਜਾਸੂਸੀ ਕਰ ਰਿਹਾ ਹੈ ਜਾਂ ਨਹੀਂ। ਇਸ 'ਚ ਜੇਕਰ ਕੋਈ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੇ ਆਈਫੋਨ ਨੂੰ ਛੂਹਦਾ ਹੈ ਤਾਂ ਇਸ ਦੇ ਫਰੰਟ 'ਤੇ ਬਲਿੰਕਰ ਆਪਣੇ ਆਪ ਚਾਲੂ ਹੋ ਜਾਵੇਗਾ।

ਦੱਸ ਦੇਈਏ ਕਿ ਬਲਿੰਕਰ ਆਈਫੋਨ ਦੇ ਫਰੰਟ ਕੈਮਰੇ ਦੇ ਬਿਲਕੁਲ ਨਾਲ ਫਿੱਟ ਹੁੰਦਾ ਹੈ। ਇਹ ਬਲਿੰਕਰ ਕਦੇ ਹਰੇ ਤੇ ਕਦੇ ਸੰਤਰੀ ਰੰਗ ਵਿੱਚ ਝਪਕਦਾ ਹੈ। ਇਸ ਬਲਿੰਕਰ ਦੀ ਮਦਦ ਨਾਲ, ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਕੋਈ ਰੀਅਲ ਟਾਈਮ ਵਿੱਚ ਤੁਹਾਡੇ ਸਥਾਨ ਤੇ ਗਤੀਵਿਧੀ ਦੀ ਨਿਗਰਾਨੀ ਕਰ ਰਿਹਾ ਹੈ ਜਾਂ ਨਹੀਂ।

ਕੈਮਰਾ ਐਕਟੀਵੇਟ ਹੋਣ 'ਤੇ ਗਰੀਨ ਸਿਗਨਲ
ਰਿਪੋਰਟ ਮੁਤਾਬਕ ਜੇਕਰ ਕੋਈ ਵਿਅਕਤੀ ਤੁਹਾਡੀ ਇਜਾਜ਼ਤ ਤੋਂ ਬਿਨਾਂ ਜਾਂ ਚੋਰੀ-ਛਿਪੇ ਤੁਹਾਡੇ ਫ਼ੋਨ ਦੇ ਕੈਮਰੇ ਦੀ ਵਰਤੋਂ ਕਰਕੇ ਵੀਡੀਓ ਰਿਕਾਰਡ ਕਰਦਾ ਹੈ ਜਾਂ ਫ਼ੋਟੋ ਕਲਿੱਕ ਕਰਦਾ ਹੈ, ਤਾਂ ਬਲਿੰਕਰ 'ਚ ਹਰੀ ਬੱਤੀ ਚਮਕਣ ਲੱਗ ਜਾਵੇਗੀ। ਦੂਜੇ ਪਾਸੇ, ਜੇਕਰ ਬਲਿੰਕਰ ਸੰਤਰੀ ਰੰਗ ਵਿੱਚ ਬਲ ਰਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ ਕੋਈ ਤੁਹਾਡੇ ਆਈਫੋਨ ਦੇ ਮਾਈਕ੍ਰੋਫੋਨ ਜਾਂ ਸਪੀਕਰ ਦੀ ਵਰਤੋਂ ਕਰ ਰਿਹਾ ਹੈ।

ਇਸ ਤਰ੍ਹਾਂ ਬਚੋ
ਤੁਸੀਂ ਆਪਣੇ ਆਈਫੋਨ 'ਤੇ ਕੈਮਰਾ ਤੇ ਆਡੀਓ ਨੂੰ ਖੁਦ ਕੰਟਰੋਲ ਕਰ ਸਕਦੇ ਹੋ। ਇਸ ਲਈ, ਤੁਹਾਨੂੰ ਮੋਬਾਈਲ ਕੰਟਰੋਲ ਸੈਂਟਰ 'ਤੇ ਜਾਣਾ ਹੋਵੇਗਾ ਤੇ ਚੁਣਨਾ ਹੋਵੇਗਾ ਕਿ ਤੁਸੀਂ ਕਿਸ ਐਪ ਨੂੰ ਆਡੀਓ ਜਾਂ ਵੀਡੀਓ ਰਿਕਾਰਡਿੰਗ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ ਤੇ ਕਿਸ ਨੂੰ ਨਹੀਂ ਚਾਹੁੰਦੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਐਪ ਤੁਹਾਡੀ ਸਹਿਮਤੀ ਤੋਂ ਬਿਨਾਂ ਚੱਲ ਰਹੀ ਹੈ, ਤਾਂ ਇਸ ਨੂੰ ਬੰਦ ਕਰ ਦਿਓ।