ਚੰਡੀਗੜ੍ਹ: ਬੀਐਮਡਬਲਿਊ ਗਰੁੱਪ ਦੀ ਮੋਟਰਸਾਈਕਲ ਸ਼ਾਖਾ BMW Motorrad ਨੇ ਸ਼ੁੱਕਰਵਾਰ ਨੂੰ ਦੋ ਨਵੀਆਂ ਬਾਈਕਸ F 750 GS ਤੇ F 850 GS ਲਾਂਚ ਕੀਤੀਆਂ ਹਨ। ਇਨ੍ਹਾਂ ਦੀ ਸ਼ੋਅਰੂਮ ਕੀਮਤ 11.95 ਤੋਂ 14.4 ਲੱਖ ਰੁਪਏ ਵਿਚਾਲੇ ਹੈ। BMW Motorrad ਲਗਜ਼ਰੀ ਕਾਰ ਬਣਾਉਣ ਵਾਲੀ BMW ਗਰੁੱਪ ਦੀ ਪ੍ਰੀਮੀਅਮ ਸ਼ਾਖ਼ਾ ਹੈ।

BMW Motorrad ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ ਮਾਡਲ ਪੂਰੀ ਤਰ੍ਹਾਂ ਬਾਹਰ ਤਿਆਰ ਕੀਤੇ ਗਏ ਹਨ ਤੇ ਇਨ੍ਹਾਂ ਨੂੰ ਅੱਜ ਤੋਂ BMW Motorrad ਡੀਲਰਾਂ ਕੋਲੋਂ ਬੁੱਕ ਕੀਤਾ ਜਾ ਸਕਦਾ ਹੈ। F750 GS ਦੇ ਤਿੰਨ ਐਡੀਸ਼ਨ ਹਨ, ਜਿਨ੍ਹਾਂ ਦੀ ਕੀਮਤ 11.95 ਤੋਂ 13.4 ਲੱਖ ਰੁਪਏ ਹੈ।

ਇਸੇ ਤਰ੍ਹਾਂ BMW F 850 GS ਦੇ ਵੀ ਤਿਨ ਐਡੀਸ਼ਨ ਹਨ। ਇਨ੍ਹਾਂ ਦੀ ਸ਼ੋਅਰੂਮ ਕੀਮਤ 12.95 ਤੋਂ 14.4 ਲੱਖ ਰੁਪਏ ਵਿਚਾਲੇ ਹੈ। ਦੋਵਾਂ ਮਾਡਲਾਂ ਵਿੱਚ ਦੋ ਸਲੰਡਰ ਇੰਜਣ ਦਿੱਤੇ ਗਏ ਹਨ। ਇਨ੍ਹਾਂ ਦੀ ਸਮਰਥਾ 853 CC ਹੈ।