What To Do If Car Brakes Fail: ਕਾਰ ਚਲਾਉਣ ਵਾਲੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੋਣੀ, ਜੇਕਰ ਕਾਰ ਦੀਆਂ ਬ੍ਰੇਕ ਫੇਲ ਹੋ ਜਾਣ ਤਾਂ ਕੀ ਹੋਵੇਗਾ? ਵਾਹਨਾਂ ਦੇ ਬ੍ਰੇਕ ਫੇਲ ਹੋਣ ਦੀ ਸਥਿਤੀ ਅਚਾਨਕ ਲੋਕਾਂ ਲਈ ਵੱਡੀ ਸਮੱਸਿਆ ਲੈ ਕੇ ਆਉਂਦੀ ਹੈ। ਇਸ ਸਥਿਤੀ ਵਿੱਚ ਲੋਕਾਂ ਦੀ ਜਾਨ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਬ੍ਰੇਕ ਫੇਲ (brakes fail) ਹੋਣ ਕਰਕੇ ਬਹੁਤ ਸਾਰੇ ਲੋਕ ਅਕਸਰ ਹੀ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਜਦੋਂ ਕਾਰ ਦੇ ਬ੍ਰੇਕ ਫੇਲ ਹੋ ਜਾਂਦੇ ਹਨ, ਤਾਂ ਲੋਕ ਘਬਰਾ ਜਾਂਦੇ ਹਨ ਅਤੇ ਕਿਸੇ ਵੀ ਤਰੀਕੇ ਨਾਲ ਕਾਰ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ।



ਕੁੱਝ ਲੋਕ ਆਪਣੀ ਜਾਨ ਬਚਾਉਣ ਲਈ ਚੱਲਦੀ ਕਾਰ ਤੋਂ ਹੀ ਛਾਲ ਮਾਰ ਦਿੰਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਕਾਰ ਨੂੰ ਰੋਕਣ ਲਈ ਆਪਣੀ ਕਾਰ ਨੂੰ ਕਿਸੇ ਖੰਭੇ, ਕੰਧ ਜਾਂ ਕਿਸੇ ਵੱਡੀ ਚੀਜ਼ ਨਾਲ ਟਕਰਾ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਕਾਰ ਦੀ ਰਫਤਾਰ ਹੌਲੀ ਹੋ ਜਾਂਦੀ ਹੈ। ਕੁਝ ਲੋਕ ਹੈਂਡਬ੍ਰੇਕ ਨੂੰ ਅਚਾਨਕ ਖਿੱਚ ਲੈਂਦੇ ਹਨ। ਪਰ ਜਾਨ ਬਚਾਉਣ ਦੀ ਅਜਿਹੀ ਕਾਹਲੀ ਵਿੱਚ ਲੋਕਾਂ ਦੀ ਜਾਨ ਜਾ ਸਕਦੀ ਹੈ ਜਾਂ ਵਿਅਕਤੀ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਹਨ। ਤਾਂ ਅਜਿਹੇ ਦੇ ਵਿੱਚ ਕੀ ਕਰਨਾ ਚਾਹੀਦਾ ਹੈ। ਅੱਜ ਤੁਹਾਨੂੰ ਇਸ ਰਿਪੋਰਟ ਦੇ ਰਾਹੀਂ ਦੱਸਾਂਗੇ ਕਿ ਇਸ ਸਮੱਸਿਆ ਦੇ ਨਾਲ ਕਿਵੇਂ ਨਿਪਟਣਾ ਹੈ।


ਜੇਕਰ ਕਾਰ ਦੀ ਬ੍ਰੇਕ ਫੇਲ ਹੋ ਜਾਵੇ ਤਾਂ ਜਾਨ ਕਿਵੇਂ ਬਚਾਈਏ? (If car brakes fail, how to save life?)


ਜੇਕਰ ਕਾਰ (Car) ਦੇ ਬ੍ਰੇਕ ਫੇਲ ਹੋ ਜਾਂਦੇ ਹਨ, ਤਾਂ ਕਾਰ ਤੋਂ ਛਾਲ ਮਾਰਨ ਜਾਂ ਕਿਸੇ ਵਸਤੂ ਨਾਲ ਟਕਰਾਉਣ ਦੀ ਲੋੜ ਨਹੀਂ ਹੈ। ਇਸ ਦੇ ਲਈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬ੍ਰੇਕ ਫੇਲ ਹੋਣ ਦੇ ਬਾਵਜੂਦ ਤੁਸੀਂ ਕਾਰ 'ਚ ਬੈਠ ਕੇ ਆਪਣੀ ਕਾਰ ਨੂੰ ਕਿਵੇਂ ਰੋਕ ਸਕਦੇ ਹੋ।


ਸਭ ਤੋਂ ਪਹਿਲਾਂ, ਤੁਹਾਨੂੰ ਆਪਣੀ ਕਾਰ ਵਿੱਚ ਲਗਾਈ ਗਈ Hazard Warning Lights ਦਾ ਬਟਨ ਤੁਰੰਤ ਚਾਲੂ ਕਰਨਾ ਚਾਹੀਦਾ ਹੈ, ਤਾਂ ਜੋ ਤੁਹਾਡੇ ਆਲੇ ਦੁਆਲੇ ਗੱਡੀ ਚਲਾਉਣ ਵਾਲੇ ਲੋਕਾਂ ਨੂੰ ਤੁਹਾਡੀ ਕਾਰ ਦੇ ਸੰਕੇਤਾਂ ਤੋਂ ਪਤਾ ਲੱਗ ਸਕੇ ਕਿ ਤੁਹਾਡੀ ਕਾਰ ਵਿੱਚ ਕੋਈ ਨੁਕਸ ਹੈ।


ਇਸ ਤੋਂ ਬਾਅਦ ਸਟੀਅਰਿੰਗ ਵ੍ਹੀਲ ਨੂੰ ਸਿਰਫ ਇਕ ਹੱਥ ਨਾਲ ਕੰਟਰੋਲ ਕਰੋ, ਤਾਂ ਕਿ ਤੁਸੀਂ ਗਲਤ ਦਿਸ਼ਾ ਵਿਚ ਗੱਡੀ ਨਾ ਚਲਾਓ ਅਤੇ ਕੋਈ ਹਾਦਸਾ ਨਾ ਵਾਪਰ ਜਾਵੇ।
ਨਾਲ ਹੀ, ਦੂਜੇ ਹੱਥ ਨਾਲ ਮਕੈਨੀਕਲ ਹੈਂਡਬ੍ਰੇਕ ਨੂੰ ਫੜੋ ਅਤੇ ਮਕੈਨੀਕਲ ਹੈਂਡਬ੍ਰੇਕ ਦੇ ਬਟਨ ਨੂੰ ਅੰਦਰ ਵੱਲ ਦਬਾਓ ਅਤੇ ਇਸਨੂੰ ਉੱਪਰ ਅਤੇ ਹੇਠਾਂ ਹਿਲਾਉਂਦੇ ਰਹੋ। ਇਸ ਤਰੀਕੇ ਨਾਲ, ਹੈਂਡਬ੍ਰੇਕ ਨੂੰ ਕਈ ਵਾਰ ਉੱਪਰ ਅਤੇ ਹੇਠਾਂ ਹਿਲਾਓ। ਇਸ ਨਾਲ ਕਾਰ ਜਲਦੀ ਹੀ ਰੁਕ ਜਾਵੇਗੀ।


ਇਲੈਕਟ੍ਰਾਨਿਕ ਹੈਂਡਬ੍ਰੇਕ ਨਾਲ ਕਾਰ ਕਿਵੇਂ ਰੁਕੇਗੀ?


ਜੇਕਰ ਤੁਹਾਡੇ ਵਾਹਨ ਵਿੱਚ ਇਲੈਕਟ੍ਰਾਨਿਕ ਹੈਂਡਬ੍ਰੇਕ ਦੀ ਵਿਸ਼ੇਸ਼ਤਾ ਹੈ, ਤਾਂ ਇਸਨੂੰ ਲਗਾਤਾਰ ਖਿੱਚਦੇ ਰਹੋ। ਇਹ ਤੁਹਾਡੀ ਕਾਰ ਨੂੰ ਇੱਕ ਕਮਾਂਡ ਭੇਜੇਗਾ ਕਿ ਤੁਹਾਡੀ ਕਾਰ ਮੁਸੀਬਤ ਵਿੱਚ ਫਸ ਗਈ ਹੈ, ਜਿਸ ਕਾਰਨ ਬ੍ਰੇਕ ਲਗਾਈ ਜਾਵੇਗੀ। ਪਰ ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਇਲੈਕਟ੍ਰਾਨਿਕ ਹੈਂਡਬ੍ਰੇਕ ਨੂੰ ਲਗਾਤਾਰ ਖਿੱਚਣਾ ਪੈਂਦਾ ਹੈ।


ਜੇਕਰ ਤੁਸੀਂ ਵਾਰ-ਵਾਰ ਸਵਿੱਚ ਆਨ ਜਾਂ ਆਫ ਕਰਦੇ ਹੋ ਤਾਂ ਵਾਹਨ ਨੂੰ ਇਹ ਕਮਾਂਡ ਭੇਜ ਦਿੱਤੀ ਜਾਵੇਗੀ ਕਿ ਤੁਸੀਂ ਇਸ ਫੀਚਰ ਦੀ ਸਹੀ ਵਰਤੋਂ ਨਹੀਂ ਕਰ ਰਹੇ ਹੋ, ਜਿਸ ਕਾਰਨ ਵਾਹਨ ਨਹੀਂ ਰੁਕੇਗਾ। ਇਹਨਾਂ ਕਦਮਾਂ ਦੀ ਪਾਲਣਾ ਕਰਕੇ, ਤੁਸੀਂ ਆਪਣੀ ਜ਼ਿੰਦਗੀ ਅਤੇ ਤੁਹਾਡੇ ਨਾਲ ਯਾਤਰਾ ਕਰਨ ਵਾਲਿਆਂ ਦੀ ਜਾਨ ਬਚਾ ਸਕਦੇ ਹੋ।