ਅੱਜ ਦੇ ਸਮੇਂ ਵਿੱਚ ਹਰ ਕੰਮ ਲਈ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ ਅਤੇ ਹਰ ਕੰਮ ਲਈ ਆਧਾਰ ਕਾਰਡ ਨੂੰ ਵੀ ਲਿੰਕ ਕੀਤਾ ਜਾ ਰਿਹਾ ਹੈ। ਚਾਹੇ ਬੈਂਕ ਖਾਤਾ ਖੋਲ੍ਹਣਾ ਹੋਵੇ, ਕੇਵਾਈਸੀ ਕਰਵਾਉਣਾ ਹੋਵੇ, ਰਾਸ਼ਨ ਕਾਰਡ ਲੈਣਾ ਹੋਵੇ, ਡਰਾਈਵਿੰਗ ਲਾਇਸੈਂਸ ਲੈਣਾ ਹੋਵੇ ਜਾਂ ਕਿਸੇ ਸਰਕਾਰੀ ਸਹੂਲਤ ਦਾ ਲਾਭ ਲੈਣਾ ਹੋਵੇ, ਸਿਮ ਕਾਰਡ ਲੈਣ ਲਈ ਵੀ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਸਰਕਾਰ ਦੇ ਟੈਲੀਕਾਮ ਵਿਭਾਗ ਵੱਲੋਂ ਬਣਾਏ ਨਿਯਮਾਂ ਮੁਤਾਬਕ ਇੱਕ ਆਧਾਰ ਕਾਰਡ 'ਤੇ ਕੁੱਲ 9 ਸਿਮ ਲਏ ਜਾ ਸਕਦੇ ਹਨ ਪਰ ਇਨ੍ਹਾਂ ਸਾਰੀਆਂ ਸਿਮਾਂ ਦੀ ਵਰਤੋਂ ਸਿਰਫ਼ ਇੱਕ ਆਪਰੇਟਰ ਨਹੀਂ ਕਰ ਸਕਦਾ।


ਅਜਿਹੇ 'ਚ ਕਈ ਲੋਕਾਂ ਦੇ ਆਧਾਰ ਕਾਰਡ 'ਤੇ ਕਈ ਹੋਰ ਲੋਕਾਂ ਨੇ ਵੀ ਸਿਮ ਕਾਰਡ ਲਿਆ ਰੱਖਿਆ ਹੈ ਪਰ ਇਸ ਬਾਰੇ 'ਚ ਆਧਾਰ ਕਾਰਡ ਧਾਰਕ ਨੂੰ ਪਤਾ ਨਹੀਂ ਹੁੰਦਾ ਹੈ। ਜੇਕਰ ਤੁਸੀਂ ਵੀ ਇਹ ਜਾਣਨਾ ਚਾਹੁੰਦੇ ਹੋ ਕਿ ਕਿਤੇ ਤੁਹਾਡੇ ਆਧਾਰ ਕਾਰਡ 'ਤੇ ਤਾਂ ਕਿਸੇ ਨੇ ਮੋਬਾਈਲ ਨੰਬਰ ਜਾਰੀ ਨਹੀਂ ਕਰਵਾ ਰੱਖਿਆ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਹ ਕਿਵੇਂ ਜਾਣ ਸਕਦੇ ਹੋ।


 

ਇਸ ਸਰਕਾਰੀ ਪੋਰਟਲ ਤੋਂ ਮਿੰਟਾਂ ਵਿੱਚ ਪਤਾ ਲੱਗ ਜਾਵੇਗਾ


ਭਾਰਤ ਵਿੱਚ ਸਿਮ ਕਾਰਡਾਂ ਦੇ ਅਣਅਧਿਕਾਰਤ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਨਾਲ ਕਾਰਡ ਧਾਰਕ ਅਤੇ ਸਰਕਾਰ ਦੋਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਦੂਰਸੰਚਾਰ ਵਿਭਾਗ (DoT) ਵੱਲ ਇੱਕ ਵੈਬਸਾਈਟ ਜਾਰੀ ਕੀਤੀ ਗਈ ਸੀ। DoT ਨੇ tafcop.dgtelecom.gov.in ਪੋਰਟਲ ਜਾਰੀ ਕੀਤਾ ਸੀ। ਇਸ ਨਾਲ ਕੋਈ ਵੀ ਇਹ ਪਤਾ ਲਗਾ ਸਕਦਾ ਹੈ ਕਿ ਉਸ ਦੇ ਆਧਾਰ ਕਾਰਡ 'ਤੇ ਕਿੰਨੇ ਸਿਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਥੋਂ ਅਣਅਧਿਕਾਰਤ ਸਿਮ ਨੂੰ ਬਲਾਕ ਕਰਨ ਦੀ ਬੇਨਤੀ ਕੀਤੀ ਜਾ ਸਕਦੀ ਹੈ। ਜੇਕਰ ਤੁਹਾਨੂੰ ਲਿਸਟ 'ਚ ਕੋਈ ਜਾਅਲੀ ਸਿਮ ਮਿਲਦਾ ਹੈ ਤਾਂ ਤੁਸੀਂ ਉਸ ਨੂੰ ਬਲਾਕ ਵੀ ਕਰ ਸਕਦੇ ਹੋ। ਨਾਲ ਹੀ ਜੋ ਸਿਮ ਵਰਤੋਂ ਵਿੱਚ ਨਹੀਂ ਹੈ ਅਤੇ ਤੁਸੀਂ ਇਸਨੂੰ ਆਪਣੇ ਅਧਾਰ ਤੋਂ ਹਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸਨੂੰ ਵੀ ਹਟਾ ਸਕਦੇ ਹੋ।

ਲਿੰਕ ਕੀਤੇ ਸਿਮ ਨੰਬਰ ਦੀ ਜਾਂਚ ਕਿਵੇਂ ਕਰੀਏ


ਸਭ ਤੋਂ ਪਹਿਲਾਂ ਤੁਹਾਨੂੰ https://tafcop.dgtelecom.gov.in/ 'ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਇਸ ਵੈੱਬਸਾਈਟ 'ਤੇ ਦਿੱਤੇ ਗਏ ਕਾਲਮ 'ਚ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।
ਹੁਣ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ।
OTP ਦਾਖਲ ਕਰਨ ਤੋਂ ਬਾਅਦ, ਤੁਹਾਨੂੰ ਐਕਸ਼ਨ ਦਾ ਵਿਕਲਪ ਮਿਲੇਗਾ।
ਇਸ ਬਟਨ 'ਤੇ ਕਲਿੱਕ ਕਰਨ 'ਤੇ ਉਹ ਸਾਰੇ ਨੰਬਰ ਤੁਹਾਡੇ ਸਾਹਮਣੇ ਆ ਜਾਣਗੇ ਜੋ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੋਣਗੇ।
ਦੂਜੇ ਪਾਸੇ ਜੇਕਰ ਕੋਈ ਗੈਰ-ਕਾਨੂੰਨੀ ਨੰਬਰ ਮਿਲਦਾ ਹੈ ਤਾਂ ਉਸ ਨੂੰ ਵੀ ਬਲਾਕ ਕੀਤਾ ਜਾ ਸਕਦਾ ਹੈ।